ਵਾਰਡ ਨੰਬਰ 33 ਤੋਂ ਆਪ ਉਮੀਦਵਾਰ ਮਨਦੀਪ ਕੌਰ ਨੂੰ ਮਿਲਿਆ ਭਰਵਾਂ ਹੁੰਗਾਰਾ ,ਵਾਰਡ ਵਿਚ ਕੱਢੀ ਗਈ ਜਾਗੋ ਨੇ ਮਨਦੀਪ ਕੌਰ ਦੀ ਜਿੱਤ ਕੀਤੀ ਯਕੀਨੀ
ਬਠਿੰਡਾ. ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਮਾਹੌਲ ਭਖ ਚੁੱਕਿਆ ਹੈ ਅਤੇ ਹਰ ਇਕ ਉਮੀਦਵਾਰ ਵੱਲੋਂ ਜਿੱਤ ਦੀ ਅਜ਼ਮਾਇਸ਼ ਕਰਦਿਆਂ ਵਾਰਡ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਤਹਿਤ ਹੀ ਵਾਰਡ ਨੰਬਰ 33 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਦੀਪ ਕੌਰ ਰਾਮਗੜ੍ਹੀਆ ਨੂੰ ਵੀ ਵਾਰਡ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਬੀਤੀ ਰਾਤ ਵਾਰਡ ਵਿਚ ਕੱਢੀ ਗਈ ਜਾਗੋ ਨੇ ਮਨਦੀਪ ਕੌਰ ਦੀ ਜਿੱਤ ਯਕੀਨੀ ਕਰ ਦਿੱਤੀ ਹੈ।
ਆਪ ਦੇ ਸੀਨੀਅਰ ਆਗੂ ਅਨਿਲ ਠਾਕੁਰ ਨੇ ਦੱਸਿਆ ਕਿ ਵਾਰਡ ਨੰਬਰ ਤੇਤੀ ਤੋਂ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਅਤੇ ਮਨਦੀਪ ਕੌਰ ਰਾਮਗੜ੍ਹੀਆ ਇਸ ਇਲਾਕੇ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਰਹੇਗੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮਨਦੀਪ ਕੌਰ ਰਾਮਗਡ਼੍ਹੀਆ ਨੂੰ ਲੋਕਾਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ ਸੀ ਉੱਥੇ ਹੀ ਰਾਤ ਵੇਲੇ ਕੱਢੀ ਜਾਗੋ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਮਨਦੀਪ ਕੌਰ ਰਾਮਗੜ੍ਹੀਆ ਦੀ ਜਿੱਤ ਯਕੀਨੀ ਕਰ ਦਿੱਤੀ ਹੈ।
Popular Posts
-
- पटियाला से आकर बीजेपी नेता गुरतेज ढिल्लों ने पकड़ा बठिंडा के किसानों का हाथ, पुराना अवॉर्ड रद्द कर दोबारा अवॉर्ड पास करके पर्याप्त मुआ...
-
-
Bathinda Leading NewsPaper
कोई टिप्पणी नहीं:
एक टिप्पणी भेजें