ਬਠਿੰਡਾ-ਪ੍ਰਬੰਧਕੀ ਹਿਤਾਂ ਨੂੰ ਮੁੱਖ ਰੱਖਦਿਆਂ ਰਾਜ ਚੋਣ ਕਮਿਸ਼ਨ ਪੰਜਾਬ ਦੁਆਰਾ 14 ਫਰਵਰੀ 2021 ਨੂੰ ਨਗਰ ਨਿਗਮ ਬਠਿੰਡਾ ਦੀਆ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਜ਼ਿਲੇ ਦੇ ਚਾਰ ਪੋਲਿੰਗ ਬੂਥਾਂ ਵਿੱਚ ਤਬਦੀਲੀ ਕੀਤੀ ਗਈ ਹੈ। ਇਹ ਤਬਦੀਲੀ ਸਬੰਧਤ ਰਿਟਰਨਿੰਗ ਅਫਸਰਾਂ ਵੱਲੋਂ ਕੀਤੀ ਗਈ ਸਿਫਾਰਸ਼ ਦੇ ਆਧਾਰ 'ਤੇ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦਿੱਤੀ।ਤਬਦੀਲ ਕੀਤੇ ਗਏ ਪੋਲਿੰਗ ਬੂਥਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਸਿਵਰੇਜ ਪੈਣ ਕਾਰਨ ਗਲੀਆਂ ਟੁੱਟੀਆਂ ਹੋਣ ਕਰਕੇ ਵੋਟਰਾਂ ਨੂੰ ਬੂਥਾਂ 'ਤੇ ਜਾਣ ਲਈ ਰਸਤਾ ਤੰਗ ਹੋਣ ਕਾਰਣ 190-ਸਰਕਾਰੀ ਐਲੀਮੈਂਟਰੀ ਸਕੂਲ ਖੇਤਾ ਸਿੰਘ ਬਸਤੀ ਬਠਿੰਡਾ (ਪੂਰਵੀ ਪਾਸਾ) ਨੂੰ ਤਬਦੀਲ ਕਰਕੇ ਸ਼ੈਡ ਨੰ: 1(ਪੋਸਟ ਆਫਿਸ ਵਾਲਾ) ਦਫ਼ਤਰ ਮੁੱਖ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਬਠਿੰਡਾ ਅਤੇ 191-ਸਰਕਾਰੀ ਐਲੀਮੈਂਟਰੀ ਸਕੂਲ ਖੇਤਾ ਸਿੰਘ ਬਸਤੀ ਬਠਿੰਡਾ (ਪੱਛਮੀ ਪਾਸਾ) ਨੂੰ ਸ਼ੈਡ ਨੰ: 2 ਦਫ਼ਤਰ ਮੁੱਖ ਇੰਜੀਨੀਅਰ ਪੀ.ਸੀ.ਪੀ.ਸੀ.ਐਲ ਬਠਿੰਡਾ ਵਿਖੇ ਬਣਾ ਦਿੱਤਾ ਗਿਆ ਹੈ।
ਇਸੇ ਤਰਾਂ 192- ਸਰਕਾਰੀ ਐਲੀਮੈਂਟਰੀ ਸਕੂਲ ਖੇਤਾ ਸਿੰਘ ਬਸਤੀ ਬਠਿੰਡਾ (ਉੱਤਰੀ ਪਾਸਾ) ਨੂੰ ਤਬਦੀਲ ਕਰਕੇ ਸ਼ੈਡ ਨੰ: 4 (ਡਿਸਪੈਂਸਰੀ) ਦਫ਼ਤਰ ਮੁਖ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਬਠਿੰਡਾ ਅਤੇ 193-ਸਰਕਾਰੀ ਐਲੀਮੈਂਟਰੀ ਸਕੂਲ ਖੇਤਾ ਸਿੰਘ ਬਸਤੀ ਬਠਿੰਡਾ (ਦੱਖਣੀ ਪਾਸਾ) ਨੂੰ ਤਬਦੀਲ ਕਰਕੇ ਸ਼ੈਡ ਨੰ: 9 (ਐਕਸੀਅਨ ਸਟੋਰੇਜ ਰੂਮ) ਦਫ਼ਤਰ ਮੁੱਖ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਬਠਿੰਡਾ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
No comments:
Post a Comment