ਬਠਿੰਡਾ/ ਲੜਕੇ-ਲੜਕੀਆਂ ਹੋਸਟਲ ਕੰਪਲੈਕਸ, ਸੈਂਟਰਲ ਯੂਨੀਵਰਸਿਟੀ, ਘੁੱਦਾ ਨੂੰ ਐਲਾਨਿਆ ਮਾਈਕਰੋ ਕੰਟੇਨਮੈਂਟ ਜੋਨ : ਜ਼ਿਲਾ ਮੈਜਿਸਟੇ੍ਰਟ
ਬਠਿੰਡਾ: ਜ਼ਿਲਾ ਮੈਜਿਸਟੇ੍ਰਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਲੜਕੇ-ਲੜਕੀਆਂ ਹੋਸਟਲ ਕੰਪਲੈਕਸ, ਸੈਂਟਰਲ ਯੂਨੀਵਰਸਿਟੀ, ਘੁੱਦਾ ਨੂੰ ਮਾਈਕਰੋ ਜੋਨ ਐਲਾਨਿਆ ਹੈ। ਇਸ ਮਾਈਕਰੋ ਕੰਟੇਨਮੈਂਟ ਜੋਨ ਦੀ ਮਿਆਦ ਘੱਟੋਂ-ਘੱਟ 10 ਦਿਨਾਂ ਲਈ ਹੋਵੇਗੀ। ਉਨਾਂ ਵਲੋਂ ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਕੀਤੇ ਹਨ।
ਜਾਰੀ ਹੁਕਮਾਂ ਅਨੁਸਾਰ ਕੰਟੇਨਮੈਂਟ ਖੇਤਰ ਵਿਚ ਅੰਦਰ ਆਉਣ ਤੇ ਬਾਹਰ ਜਾਣ ਦੇ ਚਿੰਨ ਦੀ ਸਥਾਪਨਾ ਕਰਨਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਵਿਆਪਕ ਚਾਰ ਪੱਧਰੀ ਸੰਪਰਕ ਟਰੇਸਿੰਗ ਨੂੰ ਇਸ ਮਾਈਕਰੋ ਵਾਲੇ ਖੇਤਰ ਵਿੱਚ ਯਕੀਨੀ ਬਣਾਇਆ ਜਾਵੇ। ਜਾਰੀ ਹੁਕਮਾਂ ਅਨੁਸਾਰ ਸਿਹਤ ਵਿਭਾਗ ਵਲੋਂ ਰੋਜਾਨਾ ਦੇ ਅਧਾਰ ‘ਤੇ ਘਰ-ਘਰ ਜਾ ਕੇ ਸਰਵੇ ਕਰਨਾ ਯਕੀਨੀ ਬਣਾਉਣਗੇ।
ਜ਼ਿਲਾ ਮੈਜਿਸਟੇ੍ਰਟ ਨੇ ਕਿਹਾ ਕਿ ਪ੍ਰੋਟੋਕੋਲ ਦੇ ਅਨੁਸਾਰ ਲੱਛਣ, ਸੱਕੀ ਮਾਮਲਿਆਂ ਅਤੇ ਉੱਚ ਜੋਖਮ ਵਾਲੇ ਕੇਸਾਂ ਦੇ ਨਮੂਨੇ ਲਏ ਜਾਣ। ਸਾਰੇ ਪੁਸਟੀ ਮਾਮਲਿਆਂ ਦਾ ਕਲੀਨਿਕਲ ਪ੍ਰਬੰਧਨ ਕੀਤਾ ਜਾਵੇ। ਉਨਾਂ ਕਿਹਾ ਕਿ ਕਮਿਊਨਿਟੀ ਅਧਾਰਤ ਵਾਤਾਵਰਣ ਸਵੱਛਤਾ, ਹੱਥਾਂ ਦੀ ਸਫਾਈ ਮੂੰਹ ਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ। ਘਰ ਵਿਚ ਇਕਾਂਤਵਾਸ ਦੌਰਾਨ ਸਰੀਰਕ ਦੂਰੀ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਜਾਰੀ ਹੁਕਮਾਂ ਅਨੁਸਾਰ ਇਸ ਮਾਈਕਰੋ ਕੰਟੇਨਮੈਂਟ ਜੋਨ ਦੀ ਮਿਆਦ ਘੱਟੋਂ-ਘੱਟ 10 ਦਿਨਾਂ ਲਈ ਹੋਵੇਗੀ, ਜੇ ਪਿਛਲੇ ਪੰਜ ਦਿਨਾਂ ਵਿੱਚ ਖੇਤਰ ਵਿਚ ਕੋਈ ਨਵਾਂ ਕੇਸ ਨਹੀਂ ਆਉਂਦਾ ਤਾਂ ਸੂਖਮ ਕੰਟੇਨਮੈਂਟ ਏਰੀਆ ਮੌਜੂਦ ਨਹੀਂ ਰਹੇਗਾ, ਨਹੀਂ ਤਾਂ ਮਾਈਕਰੋ ਕੰਟੇਨਮੈਂਟ ਦੇ ਸਮੇਂ ਵਿਚ ਇਕ ਹਫਤੇ ਦਾ ਹੋਰ ਵਾਧਾ ਕੀਤਾ ਜਾਵੇਗਾ।
ਹੁਕਮਾਂ ਅਨੁਸਾਰ ਜੇਕਰ ਕੋਈ ਵਿਅਕਤੀ ਇਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਸੈਕਸ਼ਨ 51 ਤੋਂ 60 ਡਿਜਾਸਟਰ ਮੇਨੈਜ਼ਮੈਂਟ ਐਕਟ 2005 ਦੀ ਧਾਰਾ 188 ਤਹਿਤ ਕਾਨੂੰਨ ਦਾ ਭਾਗੀਦਾਰ ਹੋਵੇਗਾ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
Popular Posts
-
- पटियाला से आकर बीजेपी नेता गुरतेज ढिल्लों ने पकड़ा बठिंडा के किसानों का हाथ, पुराना अवॉर्ड रद्द कर दोबारा अवॉर्ड पास करके पर्याप्त मुआ...
-
-
Bathinda Leading NewsPaper
कोई टिप्पणी नहीं:
एक टिप्पणी भेजें