ਬਠਿੰਡਾ: ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਜ਼ਿਲੇ ਦੇ 57 ਪ੍ਰਮੁੱਖ ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ ਚ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਇਹ ਹੁਕਮ ਡਾਇਸੈਸਟਰ ਮੈਨੇਜਮੈਂਟ 2005 ਦੀ ਧਾਰਾ 34 ਤਹਿਤ ਦਿਤੇ ਗਏ ਹਨ। ਜਾਰੀ ਹੁਕਮ ਤਹਿਤ ਪ੍ਰਾਈਵੇਟ ਹਸਪਤਾਲਾਂ ਚ ਲੈਵਲ 2 ਦੇ 1099 ਬੈੱਡ ਅਤੇ ਲੈਵਲ 3 ਦੇ 286 ਬੈਡ ਸਥਾਪਤ ਕੀਤੇ ਗਏ ਹਨ। ਜਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸ੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਏਮਜ਼ ਬਠਿੰਡਾ ਵਿਖੇ ਲੈਵਲ 2 ਦੇ ਬੈੱਡ ਤੇ ਲੈਵਲ 3 ਦੇ 25 ਬੈੱਡ, ਡੀ ਐਚ ਹਸਪਤਾਲ ਲੈਵਲ 2 ਦੇ 75 ਬੈੱਡ, ਐਸ ਡੀ ਐਚ ਘੁੱਦਾ ਲੈਵਲ 2 ਦੇ 50 ਬੈੱਡ, ਡੀ.ਡੀ.ਆਰ.ਸੀ ਦੇ ਲੈਵਲ 2 ਦੇ 25, ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਹਸਪਤਾਲ ਲੈਵਲ 2 ਦੇ 25 ਬੈੱਡ, ਆਦੇਸ਼ ਹਸਪਤਾਲ ਲੈਵਲ 2 ਦੇ 110 ਬੈੱਡ ਅਤੇ ਲੈਵਲ 3 ਦੇ 88 ਬੈੱਡ, ਮੈਕਸ ਹਸਪਤਾਲ ਲੈਵਲ 2 ਦੇ 40 ਬੈੱਡ ਅਤੇ ਲੈਵਲ 3 ਦੇ 18 ਬੈੱਡ, ਇੰਦਰਾਨੀ ਹਸਪਤਾਲ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 15 ਬੈੱਡ, ਨਿਵਾਰਨ ਹਸਪਤਾਲ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 3 ਬੈੱਡ, ਸਤਿਅਮ ਹਾਰਟ ਤੇ ਸੁਪਰ ਸਪੈਸ਼ਲਿਟਸ ਹਸਪਤਾਲ ਲੈਵਲ 2 ਦੇ 15 ਬੈੱਡ ਤੇ ਲੈਵਲ 3 ਦੇ 3 ਬੈੱਡ, ਪ੍ਰੇਗਮਾ ਹਸਪਤਾਲ ਲੈਵਲ 2 ਦੇ 16 ਬੈੱਡ ਅਤੇ ਅਰੁਣਾ ਹਸਪਤਾਲ ਨੂੰ ਲੈਵਲ 2 ਦੇ 18 ਬੈੱਡ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ।
ਇਸੇ ਤਰਾਂ ਜ਼ਿਲਾ ਮੈਜਿਸਟੇ੍ਰਟ ਨੇ ਜਾਰੀ ਹੁਕਮਾਂ ਅਨੁਸਾਰ ਕੋਵਿਡ 19 ਦੇ ਮੱਦੇਨਜਰ ਮਰੀਜ਼ਾਂ ਦੀ ਸਹੂਲਤ ਲਈ ਦਿਲੀ ਹਾਰਟ ਹਸਪਤਾਲ ਲੈਵਲ 2 ਦੇ 80 ਬੈੱਡ ਅਤੇ ਲੈਵਲ 3 ਦੇ 50 ਬੈੱਡ, ਆਈ.ਵੀ.ਵਾਈ ਹਸਪਤਾਲ ਲੈਵਲ 2 ਦੇ 27 ਬੈੱਡ ਤੇ ਲੈਵਲ 3 ਦੇ 8 ਬੈੱਡ, ਲਾਇਫ ਲਾਈਨ ਹਸਪਤਾਲ ਲਈ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਮੇਡੀਵਿਨ ਹਸਪਤਾਲ ਦੇ ਲਈ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਗੋਲਡ ਮੇਡੀਕਾ ਹਸਪਤਾਲ ਦੇ ਲੈਵਲ 2 ਦੇ 17 ਬੈੱਡ ਅਤੇ ਲੈਵਲ 3 ਦੇ 5 ਬੈੱਡ, ਨਿਊ ਲਾਇਫ ਮੈਡੀਸਿਟੀ ਹਸਪਤਾਲ ਲੈਵਲ 2 ਦੇ 27 ਬੈੱਡ, ਗਲੋਬਲ ਹੈਲਥ ਕੇਅਰ ਲੈਵਲ 2 ਦੇ 33 ਬੈੱਡ ਅਤੇ ਲੈਵਲ 3 ਦੇ 7 ਬੈੱਡ, ਮਾਨ ਹਸਪਤਾਲ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਚੰਡੀਗੜ ਨਰਸਿੰਗ ਹੋਮ ਲੈਵਲ 2 ਦੇ 14 ਬੈੱਡ, ਬਦਿਆਲ ਮਲਟੀਸਪੈਸ਼ਲਿਟੀ ਐਡ ਟਰੋਮਾ ਸੈਂਟਰ ਨੂੰ ਲੈਵਲ 2 ਦੇ 15 ਬੈੱਡ ਤੇ ਲੈਵਲ 3 ਦੇ 7 ਬੈੱਡ, ਬੰਬੇ ਗੈਸਟਰੋ ਕੈਂਸਰ ਇੰਸਟੀਚਿਊਟ ਹਸਪਤਾਲ ਲੈਵਲ 2 ਦੇ 13 ਬੈੱਡ ਅਤੇ ਲੈਵਲ 3 ਦੇ 5 ਬੈੱਡ, ਖਾਲਸਾ ਮਿਸ਼ਨ ਹਸਪਤਾਲ ਲੈਵਲ 2 ਦੇ 10 ਬੈੱਡ, ਗੁਰਦੇਵ ਮਲਟੀਸਿਟੀ ਹਸਪਤਾਲ ਨੂੰ ਲੈਵਲ 2 ਦੇ 16 ਬੈੱਡ, ਪੰਜਾਬ ਕੈਂਸਰ ਕੇਅਰ ਤੇ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 22 ਅਤੇ ਲੈਵਲ 3 ਦੇ 15 ਬੈੱਡ, ਬਾਂਸਲ ਹਸਪਤਾਲ ਐਂਡ ਕੈਨੀਰ ਸੈਂਟਰ ਨੂੰ ਲੈਵਲ 2 ਦੇ 20 ਬੈੱਡ, ਮੈਟਰੋ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਕਾਲੜਾ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 8 ਬੈੱਡ, ਸਿੱਧੂ ਹਸਪਤਾਲ ਤੇ ਡਾਇਲਾਸਿਸ ਸੈਂਟਰ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਛਾਬੜਾ ਹਸਪਤਾਲ ਅਤੇ ਟੈਸਟ ਟਿਊਬ ਬੇਬੀ ਸੈਂਟਰ ਨੂੰ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 10 ਬੈੱਡ, ਕੋਸਮੋ ਸੁਪਰ ਸਪੈਸ਼ਲਿਟੀ ਹਸਪਤਾਲ ਨੰੂ ਲੈਵਲ 2 ਦੇ 10 ਬੈੱਡ, ਰਵਿੰਦਰ ਹਸਪਤਾਲ ਲੈਵਲ 2 ਦੇ 20 ਬੈੱਡ, ਬਠਿੰਡਾ ਨਿਊਰੋ ਸਪਾਇਨ ਐਂਡ ਟਿਰਿਊਮਾ ਸੈਂਟਰ ਲੈਵਲ 2 ਦੇ 13 ਬੈੱਡ ਅਤੇ ਲੈਵਲ 3 ਦੇ 4 ਬੈੱਡ, ਐਮ. ਜੀ ਹਸਪਤਾਲ ਬਠਿੰਡਾ ਤੇ ਜੀਵੀਆ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 8-8 ਬੈੱਡ, ਨਵਜੀਵਨ ਨਰਸਿੰਗ ਹੋਮ ਤੇ ਨਿਊ ਸਿਟੀ ਹਸਪਤਾਲ ਨੂੰ ਲੈਵਲ 2 ਦੇ 10-10 ਬੈੱਡ, ਅਪੈਕਸ ਹਸਪਤਾਲ ਐਨ.ਐਚ.ਸੈਵਨ ਰਾਮਪੁਰਾ ਫ਼ੂਲ ਲੈਵਲ 2 ਦੇ 18 ਬੈੱਡ, ਕਿ੍ਰਸ਼ਨਾ ਮੋਹਨ ਦਿੱਲੀ ਚਿਲਡਰਨ ਐਂਡ ਮਲਟੀਸਪੈਸ਼ਲਿਸਟ ਹਪਸਤਾਲ ਨੇੜੇ ਵੀਰ ਕਲੋਨੀ ਬਠਿੰਡਾ ਲੈਵਲ 2 ਦੇ 10 ਬੈੱਡ, ਆਸ਼ੀਰਵਾਦ ਹਸਪਤਾਲ ਲੈਵਲ 2 ਦੇ 5 ਬੈੱਡ, ਆਰ.ਜੀ. ਹਸਪਤਾਲ 40 ਫੁੱਟ ਨਾਮਦੇਵ ਰੋਡ ਲੈਵਲ 2 ਦੇ 8 ਬੈੱਡ, ਮਾਨ ਸਪੈਸ਼ਲਿਸਟ ਹਸਪਤਾਲ ਅਜੀਤ ਰੋਡ ਗਲੀ ਨੰਬਰ 31 ਬਠਿੰਡਾ ਲੈਵਲ 2 ਦੇ 18 ਬੈੱਡ, ਜੈਮ ਹਸਪਤਾਲ ਲੈਵਲ 2 ਦੇ 6 ਬੈੱਡ, ਜ਼ਿੰਦਲ ਈ.ਐਨ.ਟੀ. ਹਸਪਤਾਲ ਲੈਵਲ 2 ਦੇ 8 ਬੈੱਡ, ਆਸਤਾ ਹਪਸਤਾਲ ਮੌੜ ਮੰਡੀ ਲੈਵਲ 2 ਦੇ 10 ਬੈੱਡ, ਜਿੰਦਲ ਹਾਰਟ ਹਸਪਤਾਲ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 7 ਬੈੱਡ, ਐਮ. ਐਚ. ਕਰੀਟੀਕਲ ਕੇਅਰ ਹਸਪਤਾਲ ਲੈਵਲ 2 ਦੇ 5 ਬੈੱਡ ਤੇ ਲੈਵਲ 3 ਦੇ 5 ਬੈੱਡ, ਪ੍ਰਕਾਸ਼ ਹਸਪਤਾਲ ਲੈਵਲ 2 ਦੇ 10 ਬੈੱਡ, ਬਾਂਸਲ ਹਸਪਤਾਲ ਰਾਮਪੁਰਾ ਲੈਵਲ 2 ਦੇ 5 ਬੈੱਡ, ਬਠਿੰਡਾ ਕੋਵਿਡ ਕੇਅਰ ਸੈਂਟਰ ਲੈਵਲ 2 ਦੇ 50 ਬੈੱਡ ਅਤੇ ਕਿਸ਼ੋਰੀ ਰਾਮ ਹਸਪਤਾਲ ਬਠਿੰਡਾ ਲੈਵਲ 2 ਦੇ 10 ਬੈੱਡ ਲਗਾਉਣ ਲਈ ਪਾਬੰਦ ਹੋਣਗੇ।
ਉਨਾਂ ਜੀ.ਜੀ.ਐਸ ਹਸਪਤਾਲ ਤਲਵੰਡੀ ਸਾਬੋ ਨੰੂ ਲੈਵਲ 2 ਦੇ 7 ਬੈੱਡ, ਗੁਰੂ ਰਾਮਦਾਸ ਹਸਪਤਾਲ ਬਠਿੰਡਾ ਲੈਵਲ 2 ਦੇ 6 ਬੈੱਡ, ਡੀ.ਡੀ.ਬੋਨ ਐਂਡ ਜੁਆਇੰਟ ਹਸਪਤਾਲ ਬਠਿੰਡਾ ਨੰੂ ਲੈਵਲ 2 ਦੇ 7 ਬੈੱਡ, ਸਿਟੀ ਹਸਪਤਾਲ ਬਠਿੰਡਾ ਨੰੂ ਲੈਵਲ 2 ਦੇ 3 ਬੈੱਡ, ਰਾਮਾਂ ਹਸਪਤਾਲ ਬਠਿੰਡਾ ਨੰੂ ਲੈਵਲ 2 ਦੇ 6 ਬੈੱਡ ਲਗਾਉਣ ਦੇ ਪਾਬੰਦ ਹੋਣਗੇ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
No comments:
Post a Comment