ਬਠਿੰਡਾ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ- ਸਕੂਲ) ਅਤੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਨੇ ਐਮ.ਬੀ.ਏ, ਬੀ.ਬੀ.ਏ. ਅਤੇ ਬੀ.ਕਾਮ. ਦੇ ਵਿਦਿਆਰਥੀਆਂ ਲਈ ਸਟਾਰਟ-ਅੱਪ ਨਿਰਮਾਣ ਬਾਰੇ ਸਰਟੀਫਿਕੇਟ ਕੋਰਸ ਦਾ ਆਯੋਜਨ ਆਨਲਾਈਨ ਕੀਤਾ ਇਸ ਸੈਸ਼ਨ ਵਿੱਚ ਪ੍ਰਸਿੱਧ ਅਤੇ ਸਫਲ ਉੱਦਮੀਆਂ ਦੀਆਂ ਵੱਖ ਵੱਖ ਉਦਾਹਰਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਭ ਤੋਂ ਪਹਿਲਾਂ ਬੀ.ਐਫ.ਜੀ.ਆਈ. ਦੇ ਡਾ. ਮਨੀਸ਼ ਗੁਪਤਾ (ਡੀਨ, ਰਿਸਰਚ ਐਂਡ ਇਨੋਵੇਸ਼ਨ) ਨੇ ਸਰੋਤ ਵਿਅਕਤੀ ਡਾ. ਕੇ.ਐਸ. ਭਾਟੀਆ, (ਸੰਸਥਾਪਕ ਅਤੇ ਸੀ.ਈ.ਓ, ਪੰਪਕਾਰਟ ਡਾਟ ਕਾਮ ਅਤੇ ਫਿਜੀਟਲ ਡਾਟ ਕਾਮ ) ਦੇ ਨਿੱਘੇ ਸਵਾਗਤ ਨਾਲ ਸੈਸ਼ਨ ਦੀ ਸ਼ੁਰੂਆਤ ਕੀਤੀ ਸਰੋਤ ਵਿਅਕਤੀ ਡਾ. ਕੇ.ਐਸ. ਭਾਟੀਆ ਨੇ ਵਿਦਿਆਰਥੀਆਂ ਨੂੰ ਸਟਾਰਟ-ਅੱਪ ਪ੍ਰੋਗਰਾਮਾਂ ਦੇ ਮੌਜੂਦਾ ਦ੍ਰਿਸ਼ ਅਤੇ ਸਟਾਰਟ-ਅੱਪ ਦੀ ਵਿਕਾਸ ਦਰ ਬਾਰੇ ਦੱਸਿਆ।
ਉਨ੍ਹਾਂ ਨੇ ਆਪਣੇ ਤਜਰਬੇ ਰਾਹੀਂ ਨਵੀਨਤਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਕਿ ਕਿਵੇਂ ਉਸ ਨੇ ਸਟਾਰਟ-ਅੱਪ ਦੀ ਇੱਕ ਵਾਤਾਵਰਨ ਪ੍ਰਣਾਲੀ ਬਣਾਉਣ ਦੇ ਉਦੇਸ਼ ਨਾਲ ਸਿਰਫ਼ ਤਿੰਨ ਘੰਟਿਆਂ ਵਿੱਚ ਇੱਕ ਸਟਾਰਟ-ਅੱਪ ਯੋਜਨਾ ਬਣਾ ਕੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਟਾਰਟ-ਅੱਪ ਸਾਡੇ ਦੇਸ਼ ਲਈ ਬਹੁਤ ਮਹੱਤਵਪੂਰਨ ਹਨ। ਇਹ ਨਿਸ਼ਚਤ ਤੌਰ 'ਤੇ ਸਮਾਜ ਲਈ ਇੱਕ ਪਰਿਵਰਤਨ ਹੋਵੇਗਾ ਕਿਉਂਕਿ ਅੱਜ ਕੱਲ੍ਹ ਨੌਕਰੀਆਂ ਬਹੁਤ ਘੱਟ ਹਨ। ਉਨ੍ਹਾਂ ਨੇ ਬੰਗਲੌਰ ਦੇ ਮਨੋਵਿਗਿਆਨ ਨੂੰ ਸਾਂਝਾ ਕੀਤਾ ਕਿ ਜਿੱਥੇ ਕੋਈ ਵੀ ਨੌਕਰੀਆਂ ਲਈ ਨਹੀਂ ਜਾਣਾ ਚਾਹੁੰਦਾ ਅਤੇ ਉਹ ਸਾਰੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ। ਫਿਰ ਉਨ੍ਹਾਂ ਨੇ 'ਥਿੰਕ, ਡਰੀਮ ਅਤੇ ਇਨੋਵੇਟ' ਵਿਸ਼ੇ ਤੇ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਉਸ ਦਾ ਵਿਸ਼ਵਾਸ ਹੈ, ਇੱਕ ਸਟਾਰਟ ਅੱਪ ਚਿੰਤਕ ਦੇ ਨਾਲ-ਨਾਲ ਇੱਕ ਕਰਤਾ ਵੀ ਹੋਣਾ ਚਾਹੀਦਾ ਹੈ, ਪਹਿਲਾਂ ਵਿਅਕਤੀ ਨੇ ਸੋਚਣਾ ਹੁੰਦਾ ਹੈ ਕਿ ਕੀ ਕਰਨਾ ਹੈ, ਕਿਵੇਂ ਕਰਨਾ ਹੈ ਅਤੇ ਵਿਚਾਰ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਜਾਣਨਾ ਲਾਜ਼ਮੀ ਹੈ ਅਤੇ ਸਭ ਤੋਂ ਮਹੱਤਵਪੂਰਨ ਹੈ ਕਿ ਇਹ ਵਿਚਾਰ ਨਵੀਨਤਾਕਾਰੀ ਹੋਣਾ ਚਾਹੀਦਾ ਹੈ, ਜਿਸ ਦੇ ਲਈ ਉਸ ਨੇ ਦਾਇਰੇ ਤੋਂ ਬਾਹਰ ਸੋਚਿਆ ਕਿਉਂਕਿ ਨਕਲ ਕੀਤੇ ਵਿਚਾਰ ਦੇ ਕੰਮ ਕਰਨ ਦੀ ਬਹੁਤ ਘੱਟ ਸੰਭਾਵਨਾ ਹੋਣੀ ਚਾਹੀਦੀ ਹੈ। ਫਿਰ ਉਨ੍ਹਾਂ ਨੇ ਆਪਣੇ ਪਿਤਾ ਦੀ ਇੱਕ ਲਾਈਨ 'ਸੰਤੁਸ਼ਟੀ ਮੌਤ ਦਾ ਦੂਸਰਾ ਨਾਮ ਹੈ' ਦਾ ਹਵਾਲਾ ਦਿੱਤਾ ਜਿਸ ਨੂੰ ਉਹ ਹਰ ਸਮੇਂ ਯਾਦ ਕਰਦਾ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਚੰਗੇ ਉੱਦਮੀ ਦੇ ਕੁੱਝ ਗੁਣਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇੱਕ ਉੱਦਮੀ ਨੂੰ ਪਹਿਲਾਂ ਵੱਡਾ ਸੁਪਨਾ ਵੇਖਣਾ ਪੈਂਦਾ ਹੈ, ਉਹ ਉਦੋਂ ਤੱਕ ਵੱਡਾ ਨਹੀਂ ਹੁੰਦਾ ਜਦੋਂ ਤੱਕ ਉਹ ਵੱਡਾ ਸੁਪਨਾ ਨਹੀਂ ਵੇਖਦਾ, ਦੂਜਾ, ਉਸ ਨੂੰ ਆਤਮ-ਵਿਸ਼ਵਾਸ ਹੋਣਾ ਚਾਹੀਦਾ ਹੈ, ਤੀਸਰਾ ਉਸ ਕੋਲ ਜਨੂੰਨ ਹੋਵੇ ਜਿਸ ਦਾ ਮਤਲਬ ਇੱਛਾ ਸ਼ਕਤੀ ਹੈ ਅਤੇ ਚੌਥਾ ਉਹ ਇੱਕ ਸੁਪਨੇ ਦਾ ਪਿੱਛਾ ਕਰਨ ਲਈ ਉਤਸੁਕ ਹੋਵੇ। ਸੈਸ਼ਨ ਦੇ ਅੰਤ ਵਿੱਚ, ਉਨ੍ਹਾਂ ਨੇ ਆਪਣੀ ਸਫਲਤਾ ਦੇ ਨਾਲ-ਨਾਲ ਅਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਦਿਆਂ ਸਕਾਰਾਤਮਿਕ ਨੋਟ ਨਾਲ ਆਪਣੇ ਭਾਸ਼ਣ ਨੂੰ ਖ਼ਤਮ ਕੀਤਾ।
ਬਹੁਤ ਸਾਰੇ ਵਿਦਿਆਰਥੀਆਂ ਨੇ ਸਰੋਤ ਵਿਅਕਤੀ ਨੂੰ ਪ੍ਰਸ਼ਨ ਪੁੱਛ ਕੇ ਆਪਣੇ ਸ਼ੰਕੇ ਦੂਰ ਕੀਤੇ । ਅੰਤ ਵਿੱਚ ਡਾ. ਮਨੀਸ਼ ਗੁਪਤਾ, (ਡੀਨ, ਰਿਸਰਚ ਐਂਡ ਇਨੋਵੇਸ਼ਨ, ਬੀ.ਐਫ.ਜੀ.ਆਈ) ਨੇ ਸਰੋਤ ਵਿਅਕਤੀ ਦਾ ਧੰਨਵਾਦ ਕੀਤਾ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਨੇ ਇਸ ਸ਼ਾਨਦਾਰ ਉੱਦਮ ਲਈ ਸਮੁੱਚੇ ਬਿਜ਼ਨਸ ਸਟੱਡੀਜ਼ ਵਿਭਾਗ ਨੂੰ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ। ਕੁਲ ਮਿਲਾ ਕੇ ਇਹ ਇੱਕ ਦਿਲਚਸਪ ਅਤੇ ਬਹੁਤ ਜਾਣਕਾਰੀ ਭਰਪੂਰ ਸੈਸ਼ਨ ਸੀ।
No comments:
Post a Comment