ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਲੱਗਣਗੇ ਕੈਂਪਬਠਿੰਡਾ: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਸੰਭਾਵੀ ਤੀਸਰੀ ਵੇਵ ਦੇ ਟਾਕਰੇ ਲਈ ਜ਼ਿਲੇ ਅੰਦਰ 16 ਜੁਲਾਈ ਨੂੰ ਲਗਾਏ ਜਾ ਰਹੇ ਮੈਗਾ ਵੈਕਸੀਨੇਸ਼ਨ ਕੈਂਪ ਸਬੰਧੀ ਸ਼ਡਿਊਲ ਜਾਰੀ ਕੀਤਾ ਹੈ। ਇਸ ਸ਼ਡਿਊਲ ਅਨੁਸਾਰ ਜ਼ਿਲੇ ਦੇ ਪੇਂਡੂ ਖੇਤਰਾਂ ਵਿੱਚ ਵੱਖ-ਵੱਖ ਸਥਾਨਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇੰਨਾਂ ਕੈਂਪਾਂ ਦੌਰਾਨ ਕਰੋਨਾ ਵੈਕਸੀਨ ਲਗਵਾਉਣ ਆਉਣ ਵਾਲੇ ਵਿਅਕਤੀਆਂ ਲਈ ਆਪਣਾ ਫੋਟੋ ਆਈ.ਡੀ. ਪਰੂਫ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ।
ਪੇਂਡੂ ਖੇਤਰ ਨਾਲ ਸਬੰਧਿਤ ਜਾਰੀ ਸ਼ਡਿਊਲ ਅਨੁਸਾਰ ਪਿੰਡ ਗਹਿਰੀ ਦੇਵੀ ਨਗਰ, ਤਿਉਣਾ, ਚੁੱਘੇ ਖੁਰਦ, ਮਹਿਮਾ ਸਰਜਾ, ਜੀਦਾ, ਖੇਮੂਆਣਾ, ਕੋਟਬਖਤੂ, ਨੰਗਲਾ, ਬੰਗੀ ਦੀਪਾ ਸਿੰਘ, ਲਹਿਰਾ ਖਾਨਾ, ਭੁੱਚੋ ਖੁਰਦ, ਚੱਕ ਰਾਮ ਸਿੰਘ ਵਾਲਾ, ਘੁੰਮਣ ਕਲਾਂ, ਮੌੜ ਚੜਤ ਸਿੰਘ, ਦਾਨ ਸਿੰਘ ਖਾਨਾ, ਬਹਾਦਰਗੜ ਜੰਡੀਆਂ, ਡੂਮਵਾਲੀ, ਦੁੱਨੇਵਾਲਾ, ਰਾਮਪੁਰਾ, ਕਰਾੜਵਾਲਾ, ਖੋਖਰ, ਘੰਡਾ ਬੰਨਾ, ਸੇਲਬਰਾਹ, ਹਰਨਾਮ ਸਿੰਘ ਵਾਲਾ, ਗੁਰੂਸਰ, ਦਿਆਲਪੁਰਾ ਭਾਈਕਾ, ਬੁਰਜ ਥਰੌੜ ਵਿਖੇ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਵੈਕਸੀਕੇਸ਼ਨ ਕੈਂਪ ਦੌਰਾਨ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਕਿ ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ ਕਿਉਂਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।
No comments:
Post a Comment