ਬਠਿੰਡਾ । ਮਾਲਵਾ ਵਿੱਚ ਬਿਜਲੀ ਸੰਕਟ ਲਈ ਸਿੱਧੇ ਤੌਰ ਤੇ ਖ਼ਜ਼ਾਨਾ-ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਪਟਨ ਸਰਕਾਰ ਜ਼ਿੰਮੇਵਾਰ ਹੈ । ਉਕਤ ਦੋਸ਼ ਲਗਾਉਂਦਿਆਂ ਆਮ ਆਦਮੀ ਪਾਰਟੀ, ਲੀਗਲ ਸੈਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਖ਼ਜ਼ਾਨਾ-ਮੰਤਰੀ ਬਣਦਿਆਂ ਹੀ ਪ੍ਰਾਇਵੇਟ ਥਰਮਲਾਂ ਨੂੰ ਹੁਲਾਰਾ ਦੇਣ ਅਤੇ ਫਾਇਦਾ ਪਹੁੰਚਾਉਣ ਲਈ ਸਰਕਾਰੀ ਥਰਮਲਾਂ ਨੂੰ ਬੰਦ ਕਰਣ ਵਾਲੀ ਨੀਤੀ ਨੂੰ ਅਪਨਾਇਆ । ਉਨ੍ਹਾਂ ਨੇ ਕਿਹਾ ਕਿ ਉਕਤ ਨੀਤੀ ਦੇ ਤਹਿਤ ਹੀ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਕੇ ਇਸ ਦੀ ਜ਼ਮੀਨ ਸਿਰਫ਼ ਇੱਕ ਰੁਪਏ ਲੀਜ ਤੇ ਇੱਕ ਨਿਜੀ ਕੰਪਨੀ ਨੂੰ ਦੇਣ ਦਾ ਪਲਾਨ ਬਣਾਇਆ ਗਿਆ ਹੈ । ਜੀਦਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਬਠਿੰਡਾ ਨੂੰ ਸਿਰਫ ਅਤੇ ਸਿਰਫ ਲੁੱਟ ਦਾ ਅੱਡਾ ਬਣਾ ਕੇ ਰੱਖ ਦਿੱਤਾ ਹੈ ਅਤੇ ਇਸ ਲੁੱਟ ਵਿੱਚ ਉਸਦਾ ਸਹਿਯੋਗ ਉਸਦਾ ਸਾਲਾ ਜੈਜੀਤ ਜੌਹਲ ਜੋਜੋ ਅਤੇ ਪੁੱਤਰ ਅਰਜੁਨ ਬਾਦਲ ਦੁਆਰਾ ਦਿੱਤਾ ਜਾ ਰਿਹਾ ਹੈ ।
ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੇ ਰੇਨੋਵੇਸ਼ਨ ਤੇ ਕਰੋਡ਼ਾਂ ਰੁਪਏ ਖਰਚ ਕੀਤੇ ਗਏ ਸਨ, ਪਰ ਮਨਪ੍ਰੀਤ ਬਾਦਲ ਨੇ ਆਕੇ ਇਸ ਨੂੰ ਬੰਦ ਕਰਵਾਉਣ ਤੋਂ ਇਲਾਵਾ ਇਸ ਦੀ ਮਸ਼ੀਨਰੀ ਨੂੰ ਆਪਣੇ ਹੀ ਲੋਕਾਂ ਦੇ ਸਹਿਯੋਗ ਨਾਲ ਕੱਟ ਕੇ ਖੁਰਦਬੁਰਦ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਆਪਣੇ ਰਿਸ਼ਤੇਦਾਰ ਅਤੇ ਬੇਟੇ ਰਾਹੀਂ ਸਾਰੇ ਵਪਾਰੀਆਂ, ਦੁਕਾਨਦਾਰਾਂ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ । ਗ਼ੈਰਕਾਨੂੰਨੀ ਮਾਇਨਿੰਗ ਕੀਤੀ ਜਾ ਰਹੀ ਹੈ, ਇੰਟਰਲਾਕਿੰਗ ਟਾਇਲਾਂ ਵਿੱਚ ਘੱਟੀਆ ਸਾਮਗ੍ਰੀ ਪਾਕੇ ਘੋਟਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਸਰਕਾਰੀ ਜਗ੍ਹਾ ਉੱਤੇ ਮਾਇਨਿੰਗ ਕਰਵਾਕੇ ਸਰਕਾਰੀ ਖ਼ਜ਼ਾਨੇ ਨੂੰ ਚੁਨਾ ਲਗਾਇਆ ਜਾ ਰਿਹਾ ਹੈ । ਜੀਦਾ ਨੇ ਦੋਸ਼ ਲਗਾਏ ਕਿ ਖ਼ਜ਼ਾਨਾ-ਮੰਤਰੀ ਦੁਆਰਾ ਆਪਣੇ ਰਿਸ਼ਤੇਦਾਰਾਂ ਦੀਆਂ ਫੈਕਟਰੀਆਂ ਤੋਂ ਇੰਟਰਲਾਕਿੰਗ ਟਾਇਲਾਂ ਖਰੀਦਣ ਤੋਂ ਬਾਅਦ ਬਠਿੰਡਾ ਦੀਆਂ ਚੰਗੀਆਂ ਸੜਕਾਂ ਨੂੰ ਪੁੱਟਵਾਕੇ ਉਕਤ ਟਾਇਲਾਂ ਲਗਾਕੇ ਵੱਡਾ ਘਪਲਾ ਕੀਤਾ ਜਾ ਰਿਹਾ ਹੈ ।
ਪੰਜਾਬ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸਾਰੇ ਵਿਭਾਗਾਂ ਦੇ ਕਰਮਚਾਰੀ ਅਤੇ ਹੋਰ ਸਾਰੇ ਵਰਗ ਆਪਣੇ ਹਕਾਂ ਲਈ ਧਰਨੇ ਉੱਤੇ ਬੈਠੇ ਹਨ, ਜਿਨ੍ਹਾਂ ਵੱਲ ਖ਼ਜ਼ਾਨਾ-ਮੰਤਰੀ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਜਿਹੜਾ ਵਿਅਕਤੀ ਇਨ੍ਹਾਂ ਦੇ ਖਿਲਾਫ ਬੋਲਦਾ ਹੈ ਤਾਂ ਉਸ ਨੂੰ ਡਰਾ ਧਮਕਾਕੇ ਉਸਦੀ ਜ਼ੁਬਾਨ ਬੰਦ ਕਰਵਾ ਦਿੱਤੀ ਜਾਂਦੀ ਹੈ । ਉਨ੍ਹਾਂ ਨੇ ਕਿਹਾ ਕਿ ਬਠਿੰਡਾ ਵਿੱਚ ਤਾਇਨਾਤ ਡਾ: ਗੁਰਮੇਲ ਸਿੰਘ ਦੁਆਰਾ ਡਾਕਟਰਾਂ ਨਾਲ ਮਿਲਕੇ ਆਪਣੇ ਹਕਾਂ ਲਈ ਧਰਨਾ ਦਿੱਤਾ ਤਾਂ ਉਨ੍ਹਾਂ ਦਾ ਤਬਾਦਲਾ ਪੰਜਕੋਸੀ ਕਰ ਦਿੱਤਾ ਗਿਆ, ਜੋ ਸਰਾਸਰ ਲੋਕਤੰਤਰ ਦਾ ਘਾਣ ਹੈ । ਉਨ੍ਹਾਂ ਨੇ ਆਮ ਜਨਤਾ, ਕਿਸਾਨ, ਮਜਦੂਰ, ਕਰਮਚਾਰੀ, ਵਪਾਰੀ ਅਤੇ ਹੋਰ ਸਾਰੇ ਵਰਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇੱਕਜੁਟ ਹੋਕੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਤਾਂ ਜੋ ਮਨਪ੍ਰੀਤ ਬਾਦਲ ਤੋਂ ਹੱਕ ਲੈਣ ਲਈ ਉਸਦੇ ਨਿਵਾਸ ਸਥਾਨ ਦਾ ਘਿਰਾਉ ਕੀਤਾ ਜਾ ਸਕੇ।
No comments:
Post a Comment