ਬਠਿੰਡਾ। ਜਿਵੇਂ ਜਿਵੇਂ ਮਿਉਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਚੋਣਾਂ ਦੀ ਤਿਆਰੀ ਵਿੱਡੀ ਜਾ ਚੁੱਕੀ ਹੈ ਵਾਰਡ ਨੰਬਰ 50 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲ ਚੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਛੋਟੀਆਂ-ਛੋਟੀਆਂ ਨੁੱਕੜ ਮੀਟਿੰਗਾਂ ਵੀ ਰੈਲੀ ਦਾ ਰੂਪ ਧਾਰਨ ਕਰ ਰਹੀਆਂ ਹਨ ਜੀਦਾ ਨੇ ਕਿਹਾ ਲੋਕ ਰਿਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਬਦਲ ਦੇ ਰੂਪ ਵਿੱਚ ਚਾਹੁੰਦੇ ਹਨ ਇਸ ਤਰ੍ਹਾਂ ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰ ਵਿੱਚ ਆਪਣਾ ਮੇਅਰ ਬਣਾਵੇਗੀ ਇਸ ਮੌਕੇ ਵਾਰਡ ਨੰਬਰ 50 ਵਿੱਚ ਪਾਰਟੀ ਦਾ ਦਫ਼ਤਰ ਖੋਲ੍ਹਿਆ ਗਿਆ।
ਵਾਰਡ ਨੰਬਰ 44 ਵਿੱਚ ਨਵਦੀਪ ਸਿੰਘ ਜੀਦਾ ਦੀ ਹਾਜ਼ਰੀ ਵਿੱਚ ਗੁਰੂ ਦਾ ਓਟ ਆਸਰਾ ਲੈ ਕੇ ਮੁਹਿੰਮ ਸ਼ੁਰੂ।
ਵਾਰਡ ਨੰਬਰ 44 ਵਿੱਚ ਉਮੀਦਵਾਰ ਆਲਮਜੀਤ ਸਿੰਘ ਨੇ ਗੁਰੂ ਦੁਆਰਾ ਭਾਈ ਬਚਿੱਤਰ ਸਿੰਘ ਸਾਹਿਬ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਦੀ ਹਾਜ਼ਰੀ ਵਿੱਚ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਮੁਹਿੰਮ ਸ਼ੁਰੂ ਕੀਤੀ। ਜੀਦਾ ਨੇ ਕਿਹਾ ਕਿ ਲੋਗ ਇਸ ਵਾਰ ਤੀਜੇ ਬਦਲ ਨੂੰ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਤਾਉਣਗੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ ਅਤੇ ਕਦੇ ਵੀ ਨਸ਼ਾ ਜਾਂ ਪੈਸਾ ਵੰਡ ਕੇ ਵੋਟਾਂ ਨਹੀਂ ਬਟੋਰੀਆਂ ਜਾਂਦੀਆਂ ਜੇਕਰ ਲੋਕ ਇਮਾਨਦਾਰ ਅਤੇ ਸਾਫ਼ ਅਕਸ਼ ਵਾਲੇ ਲੋਕਾਂ ਨੂੰ ਵੋਟਾਂ ਪਾਉਣਗੇ ਤਾਂ ਲੋਕਾਂ ਦਾ ਪੈਸਾ ਸ਼ਹਿਰ ਦੇ ਲੋਕਾਂ ਉੱਪਰ ਲਗਾਇਆ ਜਾਵੇਗਾ ੳੁਨ੍ਹਾਂ ਕਿਹਾ ਕਿ ਪਾਰਟੀ ਦਾ ਪਹਿਲਾ ਕੰਮ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੋਵੇਗਾ ਹਰ ਇੱਕ ਵਾਰਡ ਦਾ ਅਲੱਗ ਮੈਨੀਫੈਸਟੋ ਬਣਾ ਕੇ ਉਸ ਨੂੰ ਹੱਲ ਕੀਤਾ ਜਾਵੇਗਾ।
No comments:
Post a Comment