249 ਜਰੂਰਤਮੰਦਾਂ ਨੂੰ ਵੰਡੇ ਕੰਬਲ, 20 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਇੱਕ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਮਕਾਨ
ਬਠਿੰਡਾ. ਜ਼ਿਲਾ ਬਠਿੰਡਾ ਦੀ ਸਾਧ ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 102ਵਾਂ ਪਵਿੱਤਰ ਅਵਤਾਰ ਦਿਹਾੜਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਸਾਧ ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ। ਇਸ ਮੌਕੇ ਬਲਾਕ ਬਠਿੰਡਾ ਦੇ ਡੱਬਵਾਲੀ ਰੋਡ ਤੇ ਸਥਿਤ ਨਾਮ ਚਰਚਾ ਘਰ ਵਿਖੇ ਬਲਾਕ ਬਠਿੰਡਾ, ਬਾਂਡੀ ਅਤੇ ਚੁੱਘੇ ਕਲਾਂ, ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ ਸਲਾਬਤਪੁਰਾ ਵਿਖੇ ਮੌੜ ਮੰਡੀ, ਬਾਲਿਆਂਵਾਲੀ, ਰਾਜਗੜ ਸਲਾਬਤਪੁਰਾ, ਮਹਿਮਾ ਗੋਨਿਆਣਾ ਅਤੇ ਨਿਹਾਲ ਸਿੰਘ ਵਾਲਾ, ਰਾਮਾਂ ਮੰਡੀ ਦੇ ਨਾਮ ਚਰਚਾ ਘਰ ਵਿਖੇ ਬਲਾਕ ਰਾਮਾਂ ਨਸੀਬਪੁਰਾ ਅਤੇ ਤਲਵੰਡੀ ਸਾਬੋ, ਬਲਾਕ ਭੁੱਚੋ ਮੰਡੀ ਵੱਲੋਂ ਨਾਮ ਚਰਚਾ ਘਰ ਭੁੱਚੋ ਮੰਡੀ ਅਤੇ ਬਲਾਕ ਰਾਮਪੁਰਾ ਫੂਲ ਵੱਲੋਂ ਪਿੰਡ ਢਪਾਲੀ ਵਿਖੇ ਨਾਮ ਚਰਚਾ ਕਰਕੇ ਗੁਰੂ ਜੱਸ ਗਾਇਆ ਗਿਆ।
2 ਘੰਟੇ ਚੱਲੀਆਂ ਇਨਾਂ ਨਾਮ ਚਰਚਾਵਾਂ ਦੌਰਾਨ ਕਵੀਰਾਜ ਵੀਰਾਂ ਨੇ ਖੁਸ਼ੀਆਂ ਭਰੇ ਆਗਮਨ ਦਿਵਸ ਸਬੰਧੀ ਭਜਨ ਸੁਣਾਏ। 102ਵੇਂ ਅਵਤਾਰ ਦਿਵਸ ਨੂੰ ਮੁੱਖ ਰੱਖਦਿਆਂ ਬਠਿੰਡਾ ਅਤੇ ਸਲਾਬਤਪੁਰਾ ਨਾਮ ਚਰਚਾ ’ਚ ਜਰੂਰਤਮੰਦ ਭੈਣ- ਭਾਈਆਂ ਨੂੰ 102-102 ਕੰਬਲ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਰਾਮਪੁਰਾ ਬਲਾਕ ਦੀ ਨਾਮ ਚਰਚਾ ਦੌਰਾਨ ਬਲਾਕ ਵੱਲੋਂ ਜਰੂਰਤਮੰਦ ਪਰਵਿਾਰਾਂ ਨੂੰ 20 ਕੰਬਲ ਅਤੇ 20 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਰਾਮਾਂ ਮੰਡੀ ਨਾਮ ਚਰਚਾ ’ਚ 25 ਜਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ ਅਤੇ ਪਿਛਲੇ ਦਿਨੀਂ ਬਲਾਕ ਦੀ ਸਾਧ ਸੰਗਤ ਵੱਲੋਂ ਪਿੰਡ ਬੰਗੀ ਨਿਹਾਲ ਦੇ ਹਰਮੇਲ ਸਿੰਘ ਨੂੰ ਆਸ਼ਿਆਨਾ ਮੁਹਿੰਮ ਤਹਿਤ ਬਣਾ ਕੇ ਦਿੱਤੇ ਗਏ ਮਕਾਨ ਦੀਆਂ ਵੀ ਚਾਬੀਆਂ ਵੀ ਸੌਂਪੀਆਂ ਗਈਆਂ। ਇਸ ਮੌਕੇ ਬਠਿੰਡਾ ਨਾਮ ਚਰਚਾ ਘਰ ’ਚ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਅਤੇ 45 ਮੈਂਬਰ ਬਲਜਿੰਦਰ ਬਾਂਡੀ ਇੰਸਾਂ ਨੇ ਸਾਧ ਸੰਗਤ ਨੰੂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਅਸਰਾ’ ਪਵਿੱਤਰ ਨਾਅਰਾ ਲਗਾ ਕੇ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ।
ਸਲਾਬਤਪੁਰਾ ਦਰਬਾਰ ’ਚ ਪਹੰੁਚੀ ਸਾਧ ਸੰਗਤ ਦਾ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਨੇ ਧੰਨਵਾਦ ਕਰਦਿਆਂ ਵੱਧ ਤੋਂ ਵੱਧ ਮਾਨਵਤਾ ਭਲਾਈ ਦੇ ਕਾਰਜ ਕਰਨ ਦੀ ਅਪੀਲੀ ਕੀਤੀ। ਮੌਕੇ ਬਠਿੰਡਾ ਨਾਮ ਚਰਚਾ ’ਚ 45 ਮੈਂਬਰ ਭੈਣ ਅਮਰਜੀਤ ਕੌਰ ਇੰਸਾਂ, ਮੀਨੂੰ ਇੰਸਾਂ, ਵਿਨੋਦ ਇੰਸਾਂ, ਸਲਾਬਤਪੁਰਾ ਨਾਮ ਚਰਚਾ ’ਚ ਡੇਰਾ ਸਲਾਬਤਪੁਰਾ ਤੋਂ ਸੁਖਦੇਵ ਸਿੰਘ ਪੱਖੋਂ ਇੰਸਾਂ , ਜੋਰਾ ਸਿੰਘ ਇੰਸਾਂ , ਸੁਦਾਗਰ ਸਿੰਘ ਇੰਸਾਂ , ਮਾ. ਮੇਹਰ ਸਿੰਘ ਇੰਸਾਂ, ਅਜੀਤ ਸਿੰਘ ਇੰਸਾਂ, 45 ਮੈਂਬਰ ਸੰਤੋਖ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, 45 ਮੈਂਬਰ ਭੈਣ ਊਸ਼ਾ ਇੰਸਾਂ, ਮਾਧਵੀ ਇੰਸਾਂ, ਪਰਮਜੀਤ ਕੌਰ ਇੰਸਾਂ, ਰਾਮਾਂ ਮੰਡੀ ਨਾਮ ਚਰਚਾ ’ਚ 45 ਮੈਂਬਰ ਊਧਮ ਸਿੰਘ ਭੋਲਾ ਇੰਸਾਂ, ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਸ਼ਿੰਦਰਪਾਲ ਇੰਸਾਂ, 45 ਮੈਂਬਰ ਯੂਥ ਪਿਆਰਾ ਸਿੰਘ ਇੰਸਾਂ, ਰਾਮਪੁਰਾ ਫੂਲ ਦੀ ਨਾਮ ਚਰਚਾ ’ਚ 45 ਮੈਂਬਰ ਜਸਵਿੰਦਰ ਸਿੰਘ ਇੰਸਾਂ ਹਾਜਰ ਸਨ.
No comments:
Post a Comment