ਬਠਿੰਡਾ . ਕੋਵਿਡ ਮਹਾਂਮਾਰੀ ਕਾਰਨ ਸਿੱਖਿਆ ਦੇ ਖੇਤਰ ਵਿਚ ਦਰਪੇਸ਼ ਚੁਣੌਤੀਆਂ ਦਾ ਹੱਲ ਕਰਨ ਲਈ, ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਆਈ.ਕਿਊ.ਏ.ਸੀ. ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਆਨਲਾਈਨ ਟੀਚਿੰਗ-ਲਰਨਿੰਗ ਵਿਦਵਤਾ ਅਤੇ ਪ੍ਰਭਾਵਸ਼ਾਲੀ ਮਾਰਗਦਰਸ਼ਨ 'ਤੇ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ.) ਕਰਵਾਇਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਮਾਹਿਰਾਂ ਨੇ ਵੱਖ-ਵੱਖ ਵਿਸ਼ਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕੁੱਲ ਮਿਲਾ ਕੇ, ਵੱਖ-ਵੱਖ ਕਾਲਜਾਂ ਦੇ 173 ਫੈਕਲਟੀ ਮੈਂਬਰਾਂ ਨੇ ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਭਾਗ ਲਿਆ।ਪਹਿਲੇ ਦਿਨ, ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਦੇ ਮੈਨੇਜਮੈਂਟ ਵਿਭਾਗ ਦੇ ਪ੍ਰੋਫੈਸਰ ਡਾ. ਮਨੀਸ਼ ਬਾਂਸਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ । ਡਾ. ਬਾਂਸਲ ਨੇ ਆਨਲਾਈਨ ਟੀਚਿੰਗ ਅਤੇ ਲਰਨਿੰਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਮਹਾਂਮਾਰੀ ਦੀ ਸਥਿਤੀ ਕਾਰਨ ਜਿੱਥੇ ਵਿਦਿਆਰਥੀ ਆਪਣੇ ਅਧਿਆਪਕਾਂ ਕੋਲ ਨਹੀਂ ਜਾ ਪਾ ਰਹੇ ਹਨ ਉੱਥੇ ਆਨਲਾਈਨ ਅਧਿਆਪਨ ਅਤੇ ਸਿੱਖਣ ਦਾ ਮਹੱਤਵ ਵਧਿਆ ਹੈ। ਉਨ੍ਹਾਂ ਨੇ ਆਨਲਾਈਨ ਕਲਾਸਾਂ ਅਤੇ ਅਧਿਆਪਨ ਦੇ ਦੌਰਾਨ ਇੰਸਟਰਕਟਰਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਦੂਜੇ ਦਿਨ ਦੇ ਸੈਸ਼ਨ ਦੌਰਾਨ ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼, ਤਲਵੰਡੀ ਸਾਬੋ ਦੀ ਫੈਕਲਟੀ ਆਫ਼ ਮੈਨੇਜਮੈਂਟ ਦੇ ਡਾ. ਵਿਕਾਸਦੀਪ ਨੇ ਵਰਚੂਅਲ ਕਲਾਸ ਰੂਮ: ਪੇਸ਼ੇਵਰ ਸ਼ਿਸ਼ਟਾਚਾਰ ਅਤੇ ਪ੍ਰਭਾਵਸ਼ੀਲਤਾ ਵਿਸ਼ੇ ਉੱਤੇ ਵਿਚਾਰ ਵਟਾਂਦਰਾ ਕਰਦਿਆਂ ਆਪਣੇ ਪੇਸ਼ੇਵਰ ਕੈਰੀਅਰ ਬਾਰੇ ਨਿੱਜੀ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਵਰਚੁਅਲ ਕਲਾਸ ਰੂਮ ਇੱਕ ਅਜਿਹਾ ਵਿਕਲਪ ਹੈ ਜੋ ਕੋਰੋਨਾ-ਵਾਇਰਸ ਦੇ ਪ੍ਰਕੋਪ ਦੇ ਦੌਰਾਨ ਮਹੱਤਵਪੂਰਨ ਸਾਬਤ ਹੋਇਆ ਹੈ । ਇਹ ਸੈਸ਼ਨ ਬਹੁਤ ਦਿਲਚਸਪ ਸੀ ਅਤੇ ਫੈਕਲਟੀ ਮੈਂਬਰਾਂ ਨੇ ਕੁੱਝ ਪ੍ਰਸ਼ਨ ਵੀ ਪੁੱਛੇ ਜਿਨ੍ਹਾਂ ਦਾ ਡਾ. ਵਿਕਾਸਦੀਪ ਦੁਆਰਾ ਉਚਿੱਤ ਜਵਾਬ ਦਿੱਤਾ ਗਿਆ।
ਤੀਜੇ ਦਿਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੇ ਸਹਾਇਕ ਪ੍ਰੋਫੈਸਰ ਡਾ. ਸਤਿੰਦਰ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਆਨਲਾਈਨ ਅਧਿਆਪਨ ਵਿੱਚ ਕਾਰਜਪ੍ਰਣਾਲੀ ਦੀ ਮਹੱਤਤਾ ਬਾਰੇ ਵਿਚਾਰ-ਵਟਾਂਦਰਾ ਕੀਤਾ ਕਿਉਂਕਿ ਸਿਸਟਮ ਦੁਆਰਾ ਪ੍ਰਸਤਾਵਿਤ ਚੁਣੌਤੀਆਂ ਦਾ ਇਨ੍ਹਾਂ ਢੰਗਾਂ ਨੂੰ ਲਾਗੂ ਕਰ ਕੇ ਹੱਲ ਕੀਤਾ ਜਾ ਸਕਦਾ ਹੈ। ਚੌਥੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਤੋਂ ਪ੍ਰੋਫੈਸਰ ਡਾ. ਮਨਜੀਤ ਸਿੰਘ ਨੇ ਹਿੱਸਾ ਲੈਣ ਵਾਲਿਆਂ 'ਤੇ ਕੇਂਦਰਿਤ ਲਰਨਿੰਗ ਪ੍ਰਕਿਰਿਆ ਬਾਰੇ ਹਾਜ਼ਰੀਨ ਨਾਲ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਨੇ ਵਰਚੂਅਲ ਕਲਾਸ ਰੂਮ ਵਿਚ ਭਾਗੀਦਾਰ ਸਿਖਲਾਈ 'ਤੇ ਜ਼ੋਰ ਦਿੱਤਾ। ਉਨ੍ਹਾਂ ਅਧਿਆਪਕਾਂ ਨੂੰ ਆਪਣੀਆਂ ਕਲਾਸਾਂ ਦੌਰਾਨ ਭਾਗੀਦਾਰ ਪ੍ਰਕਿਰਿਆ ਕਾਇਮ ਰੱਖਣ ਲਈ ਵੀ ਕਿਹਾ। ਪੰਜਵੇਂ ਅਤੇ ਆਖ਼ਰੀ ਦਿਨ ਦਿਨ ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਬਾਂਸਲ ਨੇ ਪ੍ਰਭਾਵੀ ਮਾਰਗ ਦਰਸ਼ਨ ਪ੍ਰਣਾਲੀ ਦੇ ਵਿਸ਼ੇ 'ਤੇ ਗੱਲਬਾਤ ਕੀਤੀ । ਉਨ੍ਹਾਂ ਕਿਹਾ ਕਿ ਇੱਕ ਪ੍ਰਭਾਵਸ਼ਾਲੀ ਮਾਰਗ ਦਰਸ਼ਨ ਪ੍ਰੋਗਰਾਮ ਸਰਬੋਤਮ ਕਰਮਚਾਰੀਆਂ ਨੂੰ ਵਧਣ ਅਤੇ ਸੰਸਥਾ ਵਿਚ ਆਗੂ ਬਣਨ ਵਿਚ ਸਹਾਇਤਾ ਕਰੇਗਾ। ਅੰਤ ਵਿੱਚ, ਬਾਬਾ ਫ਼ਰੀਦ ਕਾਲਜ ਦੇ ਡਿਪਾਰਟਮੈਂਟ ਆਫ਼ ਟੂਰਿਜ਼ਮ ਦੇ ਮੁਖੀ ਸ੍ਰੀ ਪਰਮਪਾਲ ਸਿੰਘ ਨੇ ਸਾਰੇ ਬੁਲਾਰਿਆਂ ਦਾ ਉਨ੍ਹਾਂ ਦੇ ਕੀਮਤੀ ਸਮੇਂ ਅਤੇ ਵਿਚਾਰਾਂ ਲਈ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਆਈ.ਕਿਊ.ਏ.ਸੀ. ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
No comments:
Post a Comment