
ਬਠਿੰਡਾ- ਸੂਬੇ ਵਿੱਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਵੱਲੋ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ । ਸ੍ਰੋਮਣੀ ਅਕਾਲੀ ਦਲ ਵੱਲੋ ਕੋਰੋਨਾ ਮਹਾਮਾਰੀ ਕਾਰਨ ਬੇਸੱਕ ਵੱਡੇ ਇੱਕਠਾਂ ਤੋ ਪ੍ਰਹੇਜ ਕੀਤਾ ਜਾ ਰਿਹਾ ਹੈ ਪਰ ਜਮੀਨੀ ਪੱਧਰ ਤੇ ਸੀਨੀਅਰ ਆਗੂਆਂ ਅਤੇ ਪਾਰਟੀ ਦੇ ਵੱਖ ਵੱਖ ਵਿੰਗਾਂ ਵੱਲੋ ਆਪਣੇ ਆਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ 2022 ਲਈ ਵਿਉਤਬੰਦੀ ਕੀਤੀ ਜਾ ਰਹੀ ਹੈ। ਸ੍ਰੋਮਣੀ ਅਕਾਲੀ ਦਲ ਦੇ ਮੁਲਾਜਮ ਵਿੰਗ ਦੇ ਕੋਆਰਡੀਨੇਟਰ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋ ਪਿਛਲੇ ਦਿਨੀ ਈਸਰ ਸਿੰਘ ਮਨਜਪੁਰ ਨੂੰ ਮੁਲਾਜਮ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕਰਨ ਤੋ ਇਲਾਵਾ ਕੁਝ ਹੋਰ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ । ਮਲੂਕਾ ਦੀ ਅਗਵਾਈ ਵਿੱਚ ਅੱਜ ਪਾਰਟੀ ਦੇ ਮੁਲਾਜਮ ਵਿੰਗ ਵੱਲੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ । ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਲਾਜਮ ਵਿੰਗ ਵੱਲੋ ਚੋਣਾਂ ਦੌਰਾਨ ਉਚੇਚਾ ਯੋਗਦਾਨ ਪਾਇਆ ਜਾਂਦਾ ਹੈ । ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਮੁਲਾਜਮ ਵਰਗ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਗਈਆਂ ਸਨ । ਸੂਬੇ ਦਾ ਮੁਲਾਜਮ ਵਰਗ ਵੀ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਭੁਗਤਦਾ ਹੈ । ਇਸ ਮੌਕੇ ਸੁਖਬੀਰ ਬਾਦਲ ਵੱਲੋ ਨਵ ਨਿਯੁਕਤ ਮੁਲਾਜਮ ਵਿੰਗ ਪ੍ਰਧਾਨ ਈਸਰ ਸਿੰਘ ਮੰਝਪੁਰ ਨੂੰ ਸਨਮਾਨਿਤ ਕੀਤਾ ਤੇ ਪਾਰਟੀ ਦੀ ਚੜਦੀਕਲਾ ਲਈ ਡੱਟਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮੁਲਾਜਮ ਵਿੰਗ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋ ਮੁਲਾਜਮਾਂ ਦੀਆਂ ਮੰਗਾਂ ਨੂੰ ਠੰਡੇ ਬਸਤੇ ਪਾਈ ਰੱਖਿਆ ਤੇ ਸਰਕਾਰ ਵੱਲੋ ਮੁਲਾਜਮਾਂ ਨਾਲ ਡੰਗ ਟਪਾਉ ਨੀਤੀ ਅਪਣਾਈ ਗਈ। ਮਲੂਕਾ ਨੇ ਮੁਲਾਜਮ ਵਿੰਗ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ 2022 ਵਿੱਚ ਸੁਖਬੀਰ ਸਿੰਘ ੁਬਾਦਲ ਦੀ ਅਗਵਾਈ ਵਿੱਚ ਬਨਣ ਵਾਲੀ ਸਰਕਾਰ ਵੱਲੋ ਮੁਲਾਜਮਾਂ ਦੀਆਂ ਲੰਮੇ ਸਮੇ ਤੋ ਲਟਕਦੀਆਂ ਮੰਗਾਂ ਪਹਿਲੀ ਮੀਟਿੰਗ ਵਿੱਚ ਹੀ ਪੂਰੀਆਂ ਕੀਤੀਆਂ ਜਾਣਗੀਆਂ । ਇਸ ਮੌਕੇ ਦਰਸ਼ਨ ਸਿੰਘ ਸਕੱਤਰ ਜਰਨਲ ਅਧਿਆਪਕ ਦਲ ਪੰਜਾਬ, ਯੂਥ ਆਗੂ ਅ੍ਰਮਿੰਤਪਾਲ ਸਿੰਘ ਮੰਝਪੁਰ, ਮਾਸਟਰ ਅੱਤਰ ਸਿੰਘ , ਹਰਮਨ ਢਪਾਲੀ ਆਦਿ ਹਾਜਰ ਸਨ । ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਵੱਲੋ ਦਿੱਤੀ ਗਈ ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
12 घंटे पहले
कोई टिप्पणी नहीं:
एक टिप्पणी भेजें