ਮੇਰਾ ਸ਼ਹਿਰ ਮੇਰਾ ਪਰਿਵਾਰ ਰਹੇ ਸੁਰੱਖਿਅਤ ,ਇਹੀ ਕੋਸ਼ਿਸ਼ ਵਿੱਚ ਸਿੰਗਲਾ ਪਰਿਵਾਰ ਸਰੂਪ ਸਿੰਗਲਾ
ਬਠਿੰਡਾ :- ਆਪਣਿਆਂ ਲਈ ਤਾਂ ਹਰ ਕੋਈ ਕੋਸ਼ਿਸ਼ ਕਰਦਾ ਹੈ ਪਰ ਉਹ ਸ਼ਖ਼ਸੀਅਤ ਵਿਰਲੀ ਹੀ ਹੁੰਦੀ ਹੈ ਜੋ ਦੂਸਰਿਆਂ ਦੇ ਬਚਾਅ ਲਈ ਆਪਣੇ ਆਪ ਨੂੰ ਅੱਗੇ ਕਰ ਦੇਵੇ ,ਇਸੇ ਕੋਸ਼ਿਸ਼ ਵਿਚ ਸ਼ਹਿਰ ਦਾ ਸਿੰਗਲਾ ਪਰਿਵਾਰ ਹੈ ਜੋ ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਤੋਂ ਬੱਚਿਆਂ ਨੂੰ ਬਚਾਉਣ ਲਈ ਕੰਧ ਬਣ ਕੇ ਖੜ੍ਹ ਗਿਆ ਹੈ ਅਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਜੀਅ ਤੋੜ ਮਿਹਨਤ ਕਰ ਰਿਹਾ ਹੈ।
ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਉਨ੍ਹਾਂ ਦੇ ਸਪੁੱਤਰ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਆਟੋ' ਰਿਕਸ਼ਾ, ਰੇਹੜੀ ਚਾਲਕਾਂ, ਸਬਜ਼ੀ, ਫਲ ਫਰੂਟ ਵਿਕਰੇਤਾਵਾਂ ਅਤੇ ਦੁਕਾਨਦਾਰਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਨਾਲ ਤੀਸਰੀ ਲਹਿਰ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਸਕ ਅਤਿ ਜ਼ਰੂਰੀ, ਸੈਨੇਟਾਈਜ਼ਰ, ਹੱਥ ਧੋਣੇ ਲਾਜ਼ਮੀ, ਦੇ ਪੰਫਲੇਟ ਵੰਡ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਲਹਿਰ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਜਾਰੀ ਹੈ, ਜਿਸ ਦਾ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸਵਾਗਤ ਕਰਦੇ ਹੋਏ ਸ਼ਲਾਘਾ ਵੀ ਕੀਤੀ ਜਾ ਰਹੀ ਹੈ ।
ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ "ਮੇਰਾ ਸ਼ਹਿਰ ਮੇਰਾ ਪਰਿਵਾਰ" ਹੈ ਜੇਕਰ ਪਰਿਵਾਰ ਸੁਰੱਖਿਅਤ ਹੈ ਤਾਂ ਹਰ ਪਾਸੇ ਖੁਸ਼ੀ ਦਾ ਮਹੌਲ ਮਿਲੇਗਾ ਤੇ ਓਸ ਖੁਸ਼ੀ ਵਾਲੇ ਮਾਹੌਲ ਦੀ ਸਿਰਜਣਾ ਲਈ ਹੀ ਉਹ ਯਤਨ ਕਰ ਰਹੇ ਹਨ, ਕਿਉਂਕਿ ਕੋਰੋਨਾ ਮਹਾਂਮਾਰੀ ਨੇ ਬਿਜ਼ਨਸ ਬਰਬਾਦ ਕਰ ਦਿੱਤੇ ਹਨ, ਕਈ ਘਰ ਉਜਾੜ ਦਿੱਤੇ ਹਨ, ਪੀੜਤ ਪਰਿਵਾਰਾਂ ਵਿਚ ਸਹਿਮ ਦਾ ਮਾਹੌਲ ਹੈ ਤੇ ਹੁਣ ਤੀਸਰੀ ਲਹਿਰ ਜੋ ਬੱਚਿਆਂ ਲਈ ਨੁਕਸਾਨ ਦੇ ਹੋ ਸਕਦੀ ਹੈ ਪ੍ਰਤੀ ਜਾਗਰੂਕ ਕਰਨਾ ਹਰ ਵਿਅਕਤੀ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਲੋਕਾਂ ਦੀ ਮਦਦ ਕਰਨ ਦੀ ਬਜਾਏ ਵਪਾਰ ਕਰ ਰਹੀ ਹੈ ਤੇ ਸਰਕਾਰ ਦੇ ਕੋਈ ਯਤਨ ਸਾਹਮਣੇ ਨਹੀਂ ਆ ਰਹੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਉਸ ਦੀ ਟੀਮ ਸ਼ਹਿਰ ਨੂੰ ਲੁੱਟਣ ਤੇ ਲੱਗੀ ਹੋਈ ਹੈ ,ਕੋਵਿਡ ਸੈਂਟਰਾਂ ਵਿਚ ਫੋਟੋਆਂ ਕਰਵਾਈਆਂ ਜਾ ਰਹੀਆਂ ਹਨ ਪਰ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਚਾਅ ਲਈ ਕੋਈ ਪ੍ਰਬੰਧ ਨਜ਼ਰ ਨਹੀਂ ਆਉਂਦੇ ,ਅਜਿਹੇ ਹਾਲਾਤ ਵਿੱਚ ਸਿੰਗਲਾ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਡਿਊਟੀ ਬਣਦੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਬਚਾਉਣ ਲਈ ਯਤਨ ਕਰਨ ਜੋ ਉਹ ਕਰਦੇ ਰਹਿਣਗੇ ,ਇਸੇ ਕਰਕੇ ਉਨ੍ਹਾਂ ਵੱਲੋਂ ਮਾਸਕ ਤੇ ਸੈਨੇਟਾਈਜ਼ਰ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰਨ ਅਤੇ ਆਪਣੇ ਪਰਿਵਾਰ ਨੂੰ ਖ਼ੁਸ਼ ਰੱਖਣ।
No comments:
Post a Comment