ਬਠਿੰਡਾ: ਅੱਜ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਵੱਲੋ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਵਿੱਚ ਹੋਏ ਘੁਟਾਲੇ ਸਬੰਧੀ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ । ਇਸ ਲੜੀ ਤਹਿਤ ਪਹਿਲੇ ਦਿਨ ਮਨਜੀਤ ਸਿੰਘ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ ਦੀ ਅਗਵਾਈ ਵਿੱਚ ਨਵਦੀਪ ਸਿੰਘ ਜੀਦਾ ਸੂਬਾ ਮੀਤ ਪ੍ਰਧਾਨ ਲੀਗਲ ਸੈੱਲ ਪੰਜਾਬ ਅਤੇ ਅਨਿਲ ਠਾਕੁਰ ਸੂਬਾ ਮੀਤ ਪ੍ਰਧਾਨ ਟ੍ਰੇਡ ਵਿੰਗ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਵਜ਼ੀਫ਼ੇ ਵਿਚ ਹੋਏ ਘਪਲੇ ਵਿਰੁਧ ਭੁੱਖ ਹੜਤਾਲ ਤੇ ਬੈਠੇ ਹਨ । ਇਸ ਮੌਕੇ ਐੱਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਭੁੱਖ ਹੜਤਾਲ ਇੱਕ ਹਫ਼ਤਾ ਲਗਾਤਾਰ ਚੱਲੇਗੀ। ਓਹਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਭਰਿਸ਼ਟ ਪਰਿਵਾਰ ਕਲਿਆਣ ਮੰਤਰੀ ਸਾਧੂ ਸਿੰਘ ਧਰਮਸੋਤ ਜਿਸ ਨੇ ਪੰਜਾਬ ਦੇ ਦੋ ਲੱਖ ਗ਼ਰੀਬ ਬੱਚਿਆਂ ਦਾ 1539 ਕਰੋੜ ਰੁਪਏ ਖਾਧੇ ਹਨ ਪਰ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਤੇ ਦੋਸ਼ ਲਾਉਂਦੇ ਹੋਏ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਪਰ ਅਸਲ ਦੋਸ਼ੀ ਸਾਧੂ ਸਿੰਘ ਧਰਮਸੋਤ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਕੇ ਸਜਾ ਦੇਣੀ ਚਾਹੀਦੀ ਹੈ ਅਤੇ ਗ਼ਰੀਬ ਬੱਚਿਆਂ ਦਾ ਵਜੀਫ਼ਾ ਛੇਤੀ ਤੋਂ ਛੇਤੀ ਬੱਚਿਆਂ ਦੇ ਖਾਤਿਆਂ ਵਿੱਚ ਪਾਉਣਾ ਚਾਹੀਦਾ ਹੈ ਤਾਂ ਜ਼ੋ ਓਹ ਆਪਣੀ ਪੜ੍ਹਾਈ ਦੁਬਾਰਾ ਤੋਂ ਸ਼ੁਰੂ ਕਰ ਸਕਣ।
ਆਪ ਆਗੂ ਨਵਦੀਪ ਜੀਦਾ ਅਤੇ ਅਨਿਲ ਠਾਕੁਰ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਸੱਤਰ ਸਾਲਾਂ ਤੋਂ ਰਵਾਇਤੀ ਰਾਜਨੀਤਕ ਪਾਰਟੀਆ ਨੇ ਦਲਿੱਤ ਵੋਟ ਬੈਂਕ ਨੂੰ ਭਰਮਾ ਕੇ ਅਤੇ ਝੂਠੇ ਵਾਅਦੇ ਕਰਕੇ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਦਲਿੱਤ ਭਾਈਚਾਰੇ ਨੂੰ ਨਾ ਮੁਫ਼ਤ ਸਿਹਤ ਸੇਵਾਵਾਂ, ਨਾ ਮੁਫ਼ਤ ਪੜ੍ਹਾਈ, ਨਾ ਨੌਕਰੀ ਅਤੇ ਨਾ ਹੀ ਕੋਈ ਹੋਰ ਸੁੱਖ ਸੁਵਿਧਾ ਦਿੱਤੀ। ਇਸ ਮੌਕੇ ਤੇ ਓਹਨਾ ਨਾਲ਼ ਨੀਲ ਗਰਗ ਜਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ, ਗੁਰਜੰਟ ਸਿੰਘ ਸਿਵੀਆਂ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ, ਮਾਸਟਰ ਜਗਸੀਰ ਸਿੰਘ ਜੋਆਇੰਟ ਸੈਕਟਰੀ ਐੱਸ ਸੀ ਵਿੰਗ ਪੰਜਾਬ, ਬਲਜਿੰਦਰ ਕੌਰ ਵਾਈਸ ਪ੍ਰੈਜ਼ੀਡੈਂਟ ਮਹਿਲਾ ਵਿੰਗ ਪੰਜਾਬ, ਰਕੇਸ਼ ਪੁਰੀ ਜਨਰਲ ਸਕੱਤਰ, ਐੱਮ ਐਲ ਜਿੰਦਲ ਜਿਲ੍ਹਾ ਕੈਸ਼ੀਅਰ, ਬਲਕਾਰ ਸਿੰਘ ਭੋਖੜਾ ਜ਼ਿਲ੍ਹਾ ਮੀਡੀਆ ਇੰਚਾਰਜ, ਬਲਜਿੰਦਰ ਸਿੰਘ ਜਿਲ੍ਹਾ ਦਫ਼ਤਰ ਇੰਚਾਰਜ, ਕੁਲਦੀਪ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਅਮਰਪਾਲ ਕੌਰ, ਗੁਰਪ੍ਰੀਤ ਕੌਰ, ਯਾਦਵਿੰਦਰ ਤੁੰਗਵਾਲੀ, ਬਲਜੀਤ ਬੱਲੀ, ਭੁਪਿੰਦਰ ਬਾਂਸਲ, ਪੱਪੂ ਨਾਹਰ, ਗੋਬਿੰਦਰ ਸਿੰਘ, ਅਚਲਾ ਸ਼ਰਮਾ, ਕਮਲਜੀਤ ਕੌਰ ਭੁੱਚੋ, ਹੈਪੀ ਬਠਿੰਡਾ, ਜਨਾਰਧਨ ਮਹੀਓ, ਗੁਰਮੀਤ ਰਾਮਗੜ੍ਹੀਆ, ਸਰਬਜੀਤ ਕੌਰ ਐਡਵੋਕੇਟ ਗੁਰਲਾਲ ਸਿੰਘ ਅਤੇ ਹੋਰ ਬਹੁਤ ਸਾਰੇ ਵਲੰਟੀਅਰਜ ਵੀ ਹਾਜ਼ਿਰ ਸਨ।
No comments:
Post a Comment