ਬਠਿੰਡਾ. ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ 'ਲਿਟਰੇਰੀ ਕਲੱਬ' ਦੇ ਇੰਚਾਰਜ ਸਹਾਇਕ ਪ੍ਰੋਫੈਸਰ ਹਰਪ੍ਰੀਤ ਕੁਮਾਰ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਰਤਾਜ ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਇਆ ਗਿਆ। ਗੁਰੂ ਜੀ ਦੇ ਜੀਵਨ ਅਤੇ ਸਿੱਖ ਇਤਿਹਾਸ ਵਿੱਚ ਪਾਏ ਇਤਿਹਾਸਕ ਯੋਗਦਾਨ ਨੂੰ ਮੁੱਖ ਰੱਖਦੇ ਹੋਏ ਆਨਲਾਈਨ ਕਵਿਤਾ ਰਚਨਾ, ਲੇਖ ਰਚਨਾ, ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ ਅਤੇ ਆਪਣੀਆਂ ਰਚਨਾਵਾਂ ਵਿੱਚ ਗੁਰੂ ਜੀ ਦੇ ਜੀਵਨ, ਸ਼ਹਾਦਤ, ਗੁਰਬਾਣੀ ਅਤੇ ਮਾਨਵਤਾ ਦੇ ਭਲੇ ਲਈ ਕੀਤੇ ਗਏ ਵਡਮੁੱਲੇ ਯੋਗਦਾਨ ਨੂੰ ਬਾਖ਼ੂਬੀ ਬਿਆਨ ਕੀਤਾ । ਬੀ.ਐੱਡ.ਵਿਭਾਗ ਵਿੱਚੋਂ ਕਵਿਤਾ ਰਚਨਾ ਮੁਕਾਬਲੇ ਵਿੱਚ ਰਮਨਦੀਪ ਕੌਰ (ਬੀ.ਐੱਡ. ਸਮੈਸਟਰ ਦੂਜਾ) ਨੇ ਪਹਿਲਾ ਸਥਾਨ, ਸਤਵੀਰ ਕੌਰ (ਬੀ.ਐੱਡ ਸਮੈਸਟਰ ਦੂਜਾ) ਨੇ ਦੂਸਰਾ ਸਥਾਨ ਅਤੇ ਰਾਜਵੰਤ ਕੌਰ (ਬੀ.ਐੱਡ ਸਮੈਸਟਰ ਦੂਜਾ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਲੇਖ ਰਚਨਾ ਮੁਕਾਬਲੇ ਵਿੱਚ ਵੀਰਪਾਲ ਕੌਰ ( ਬੀ.ਐੱਡ. ਸਮੈਸਟਰ ਦੂਜਾ) ਨੇ ਪਹਿਲਾ ਸਥਾਨ ਹਾਸਲ ਕੀਤਾ। ਬੀ.ਏ-ਬੀ.ਐੱਡ. ਵਿਭਾਗ ਵਿੱਚੋਂ ਕਵਿਤਾ ਰਚਨਾ ਮੁਕਾਬਲੇ ਵਿੱਚ ਗੁਰਸਿਮਰਨ ਕੌਰ (ਬੀ.ਏ-ਬੀ.ਐੱਡ. ਸਮੈਸਟਰ ਦੂਜਾ) ਨੇ ਪਹਿਲਾ ਸਥਾਨ, ਇਸ਼ਮੀਤ ਕੌਰ (ਬੀ.ਏ-ਬੀ.ਐੱਡ ਸਮੈਸਟਰ ਦੂਜਾ) ਨੇ ਦੂਸਰਾ ਸਥਾਨ ਅਤੇ ਰੂਬੀ (ਬੀ.ਏ-ਬੀ.ਐੱਡ ਸਮੈਸਟਰ ਦੂਜਾ) ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਲੇਖ ਰਚਨਾ ਮੁਕਾਬਲੇ ਵਿੱਚੋਂ ਗੁਰਸਿਮਰਨ ਕੌਰ (ਬੀ.ਏ-ਬੀ.ਐੱਡ ਸਮੈਸਟਰ ਦੂਜਾ) ਨੇ ਪਹਿਲਾ ਸਥਾਨ ਅਤੇ ਇਸ਼ਮੀਤ ਕੌਰ (ਬੀ.ਏ-ਬੀ.ਐੱਡ ਸਮੈਸਟਰ ਦੂਜਾ) ਨੇ ਦੂਸਰਾ ਸਥਾਨ ਹਾਸਲ ਕੀਤਾ।
ਸਲੋਗਨ ਲਿਖਣ ਦੇ ਮੁਕਾਬਲੇ 'ਚੋਂ ਕਨਮਰਜੀਤ ਕੌਰ (ਬੀ.ਏ-ਬੀ.ਐੱਡ. ਸਮੈਸਟਰ ਦੂਜਾ) ਨੇ ਪਹਿਲਾ ਸਥਾਨ, ਲਖਵੀਰ ਸਿੰਘ (ਬੀ.ਏ-ਬੀ.ਐੱਡ. ਸਮੈਸਟਰ ਦੂਜਾ) ਨੇ ਦੂਸਰਾ ਸਥਾਨ , ਜੂਹੀ ਸਿੰਗਲਾ (ਬੀ.ਏ-ਬੀ.ਐੱਡ. ਸਮੈਸਟਰ ਦੂਜਾ) ਨੇ ਤੀਸਰਾ ਸਥਾਨ ਅਤੇ ਰਮਨਦੀਪ ਕੌਰ (ਬੀ.ਐੱਡ. ਸਮੈਸਟਰ ਦੂਜਾ) ਨੇ ਚੌਥਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਰਮਨਦੀਪ ਕੌਰ( ਬੀ.ਐੱਡ. ਸਮੈਸਟਰ ਦੂਜਾ) ਨੇ ਪਹਿਲਾ ਸਥਾਨ ਅਤੇ ਖ਼ੁਸ਼ਦੀਪ ਕੌਰ (ਬੀ.ਐੱਡ. ਸਮੈਸਟਰ ਦੂਜਾ) ਨੇ ਦੂਜਾ ਸਥਾਨ ਹਾਸਲ ਕੀਤਾ।
ਕਾਲਜ ਦੇ ਡਿਪਟੀ ਡੀਨ ਸਟੂਡੈਂਟ ਵੈੱਲਫੇਅਰ ਗੁਰਪ੍ਰੀਤ ਸਿੰਘ, ਡਿਪਟੀ ਐਚ.ਓ.ਡੀਜ਼ ਗੁਰਵਿੰਦਰ ਸਿੰਘ ਤੇ ਮੈਡਮ ਰਾਜਵੀਰ ਕੌਰ ਅਤੇ ਐਕਟੀਵਿਟੀ ਇੰਚਾਰਜ ਸਹਾਇਕ ਪ੍ਰੋਫੈਸਰ ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਤਾਰੀਫ਼ ਕੀਤੀ। ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਸਹਾਇਕ ਪ੍ਰੋਫੈਸਰ ਰਾਜਵੀਰ ਕੌਰ (ਸਹਾਇਕ ਇੰਚਾਰਜ 'ਲਿਟਰੇਰੀ ਕਲੱਬ') ਅਤੇ ਸਹਾਇਕ ਪ੍ਰੋਫੈਸਰ ਜਸਵਿੰਦਰ ਕੌਰ (ਇੰਚਾਰਜ 'ਫਾਈਨ ਆਰਟਸ ਕਲੱਬ') ਨੇ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਕਿਹਾ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਦਿੱਤੇ ਗਏ ਬਲੀਦਾਨ ਨੂੰ ਮਾਨਵਤਾ ਦੇ ਕਲਿਆਣ ਹਿੱਤ ਹਮੇਸ਼ਾ ਯਾਦਗਾਰੀ ਤੌਰ 'ਤੇ ਮਨਾਇਆ ਜਾਵੇਗਾ। ਇਸ ਤਰ੍ਹਾਂ ਵਿਦਿਆਰਥੀਆਂ ਦੇ ਵਿੱਚ ਆਪਣੇ ਧਰਮ ਪ੍ਰਤੀ ਮੌਲਿਕ ਚੇਤਨਾ ਤੇ ਅਗਾਂਹਵਧੂ ਸੋਚ ਪੈਦਾ ਹੁੰਦੀ ਹੈ ਜਿਸ ਨਾਲ ਸਮਾਜਿਕ ਜੀਵਨ ਵਿੱਚ ਵਿਦਿਆਰਥੀ ਆਪਣੀ ਸੋਚ ਨਾਲ ਸਵੈ ਮਾਰਗ ਦਰਸ਼ਨ ਕਰਨ ਦੇ ਯੋਗ ਹੁੰਦੇ ਹਨ ਅਤੇ ਸਫਲ ਜ਼ਿੰਦਗੀ ਜਿਊਣ ਦੇ ਕਾਬਿਲ ਬਣਦੇ ਹਨ।
No comments:
Post a Comment