ਬਠਿੰਡਾ। ਦੇਸ਼ ਦੇ ਆਜ਼ਾਦੀ ਦਿਹਾੜੇ ਅਤੇ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਜਨਮ ਦਿਨ ਮੌਕੇ ਜ਼ਿਲਾ ਬਠਿੰਡਾ ਦੀ ਸਾਧ-ਸੰਗਤ ਵੱਲੋਂ ਆਪੋ-ਆਪਣੇ ਬਲਾਕਾਂ ’ਚ ਪੂਰੇ ਉਤਸ਼ਾਹ ਨਾਲ 20 ਹਜ਼ਾਰ 456 ਪੌਦੇ ਲਗਾਏ ਗਏ। ਪੌਦੇ ਲਾਉਣ ਮੌਕੇ ਸਾਧ ਸੰਗਤ ਨੇ ਇਹ ਵੀ ਪ੍ਰਣ ਕੀਤਾ ਕਿ ਉਹ ਸਿਰਫ ਪੌਦੇ ਲਾਉਣਗੇ ਹੀ ਨਹੀਂ ਬਲਕਿ ਸੰਭਾਲਣਗੇ ਵੀ। ਪੰਜਾਬ ਦੇ 45 ਮੈਂਬਰ ਗੁਰਮੇਲ ਸਿੰਘ ਇੰਸਾਂ ਤੇ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੀ ਸਾਧ ਸੰਗਤ ਵੱਲੋਂ ਡੱਬਵਾਲੀ ਰੋਡ ’ਤੇ ਸਥਿਤ ਏਮਜ਼ ਹਸਪਤਾਲ ’ਚ ਮੁੱਖ ਪ੍ਰੋਗਰਾਮ ਤੋਂ ਇਲਾਵਾ ਹੋਰ ਵੀ ਕਈ ਥਾਵਾਂ ’ਤੇ ਪੌਦੇ ਲਾਏ ਗਏ ਏਮਜ਼ ਹਸਪਤਾਲ ’ਚ ਏਮਜ਼ ਦੇ ਡਾਇਰੈਕਟਰ ਡੀਕੇ ਸਿੰਘ ਅਤੇ ਮਾਡਲ ਟਾਊਨ ਫੇਸ 4-5 ’ਚ ਜ਼ਿਲਾ ਜੰਗਲਾਤ ਅਫਸਰ ਸਵਰਨ ਸਿੰਘ ਨੇ ਪਹਿਲਾ ਪੌਦਾ ਲਾ ਕੇ ਸ਼ੁਰੂਆਤ ਕੀਤੀ।
ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ 2135 ਪੌਦੇ ਲਾਏ ਗਏ, ਜਿਸ ’ਚੋਂ 500 ਪੌਦਾ ਏਮਜ਼ ਵਿਖੇ ਫਲਦਾਰ ਲਾਇਆ ਗਿਆ। ਏਮਜ਼ ਡਾਇਰੈਕਟਰ ਡੀ. ਕੇ. ਸਿੰਘ ਨੇ ਪੌਦੇ ਲਾਉਣ ਦੀ ਸ਼ੁਰੂਆਤ ਕਰਨ ਮੌਕੇ ਡੇਰਾ ਸੱਚਾ ਸੌਦਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਉਨਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਹਿੱਤ ਪੌਦੇ ਲਾਉਣੇ ਬਹੁਤ ਜ਼ਰੂਰੀ ਹਨ ਉਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਏਮਜ਼ ਹਸਪਤਾਲ ਦਾ ਸਾਰਾ ਖੇਤਰ ਪੌਦਿਆਂ ਨਾਲ ਹਰਿਆਲੀ ਭਰਪੂਰ ਹੋਵੇ। ਜਦੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੌਦੇ ਲਾਉਣ ਸਬੰਧੀ ਗੱਲਬਾਤ ਕਰਨ ਲਈ ਉਨਾਂ ਕੋਲ ਆਏ ਤਾਂ ਤੁਰੰਤ ਇਹ ਸੱਦਾ ਮਨਜ਼ੂਰ ਕਰ ਲਿਆ। ਉਨਾਂ ਡੇਰਾ ਸੱਚਾ ਸੌਦਾ ਦੀ ਖੂਨਦਾਨ ਮੁਹਿੰਮ ਤੋਂ ਪ੍ਰਭਾਵਿਤ ਹੁੰਦਿਆਂ ਆਖਿਆ ਕਿ ਖੂਨਦਾਨ ’ਚ ਸੰਸਥਾ ਦਾ ਅਹਿਮ ਯੋਗਦਾਨ ਹੈ। ਉਨਾਂ ਕਿਹਾ ਕਿ ਏਮਜ਼ ’ਚ ਬਹੁਤ ਛੇਤੀ ਬਲੱਡ ਬੈਂਕ ਸ਼ੁਰੂ ਹੋਣ ਵਾਲਾ ਹੈ ਤੇ ਉਸ ’ਚ ਸੰਸਥਾ ਦੇ ਖੂਨਦਾਨੀਆਂ ਦੀ ਬਹੁਤ ਜ਼ਰੂਰਤ ਹੋਵੇਗੀ। ਉਨਾਂ ਉਮੀਦ ਪ੍ਰਗਟਾਈ ਕਿ ਏਮਜ਼ ਬਲੱਡ ਬੈਂਕ ’ਚ ਵੀ ਸੇਵਾਦਾਰ ਸਹਿਯੋਗ ਦੇਣਗੇ। ਇਸ ਮੌਕੇ 45 ਮੈਂਬਰ ਰਣਜੀਤ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ ਗੋਨਿਆਣਾ, 45 ਮੈਂਬਰ ਊਸ਼ਾ ਇੰਸਾਂ, ਅਮਰਜੀਤ ਕੌਰ ਇੰਸਾਂ, ਮਾਧਵੀ ਇੰਸਾਂ, ਮੀਨੂ ਕਸ਼ਿਅਪ ਇੰਸਾਂ ਅਤੇ ਜ਼ਿਲਾ 25 ਮੈਂਬਰ ਐਡਵੋਕੇਟ ਕੇਵਲ ਬਰਾੜ ਇੰਸਾਂ ਹਾਜਰ ਸਨ।
कोई टिप्पणी नहीं:
एक टिप्पणी भेजें