ਬਠਿੰਡਾ . ਰੈਡ ਕਰਾਸ ਸੁਸਾਇਟੀ ਬਠਿੰਡਾ ਦੇ ਮਾਸਟਰ ਟਰੇਨਰ ਨਰੇਸ਼ ਪਠਾਣੀਆ ਵੱਲੋ 50 ਦੇ ਕਰੀਬ ਪੁਲਿਸ ਮੁਲਾਜਮਾਂ ਅਤੇ ਡਰਾਈਵਰਾਂ ਨੂੰ ਹਾਦਸਿਆਂ ਦੌਰਾਨ ਫੱਟੜਾਂ ਦੀ ਮੱਦਦ ਲਈ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਗਈ।
ਸਥਾਨਕ ਰੈਡ ਕਰਾਸ ਭਵਨ ਵਿਖੇ ਲਗਾਏ ਗਏ 8 ਦਿਨਾਂ ਫਸਟ ਏਡ ਟ੍ਰੇਨਿੰਗ ਕੋਰਸ ਦੌਰਾਨ ਪੰਜਾਬ ਪੁਲਿਸ ਅਕੈਡਮੀ ਫਿਲੌਰ ਅਤੇ ਵੱਖ-ਵੱਖ ਪਿੰਡਾਂ ਤੋ ਪਹੁੰਚੇ 50 ਦੇ ਕਰੀਬ ਨੌਜਵਾਨਾਂ ਨੂੰ ਫਸਟ ਏਡ ਦੇ ਗੁਰ ਦਿੱਤੇ ਗਏ। ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਫਸਟ ਏਡ ਦੀ ਮਹੱਤਤਾ, ਦਿਲ ਦੇ ਦੌਰਿਆਂ ਦੌਰਾਨ ਦਿੱਤੀ ਜਾਣ ਵਾਲੀ ਸੀਪੀਆਰ, ਨਕਸੀਰ ਫੁੱਟਣ, ਬੇਹੋਸ਼ ਹੋ ਜਾਣ, ਚਮੜੀ ਸੜ ਜਾਣ, ਵਗਦੇ ਖੂਨ ਨੂੰ ਰੋਕਣ, ਪੱਟੀਆਂ ਕਰਨ, ਸਨੇਕ ਬਾਈਟ, ਫਰੈਕਚਰ ਕੇਸਾਂ ਨੂੰ ਸੰਭਾਲਣ, ਫੱਟੜਾਂ ਨੂੰ ਐ੍ਵਬੂਲੈ੍ਸ ਗੱਡੀਆਂ ਵਿੱਚ ਲੋਡ ਕਰਨ ਹਿੱਤ ਸਟਰੇਚਰ ਡਰਿੱਲ ਦੀ ਟ੍ਰੇਨਿੰਗ ਕਰਵਾਈ। ਟ੍ਰੇਨਰ ਨਰੇਸ਼ ਪਠਾਣੀਆ ਨੇ ਡਰਾਈਵਰਾਂ ਅਤੇ ਪੁਲਿਸ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਹਾਦਸਿਆਂ ਦੌਰਾਨ ਤੁਰੰਤ ਫਸਟ ਏਡ ਦੇਣ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਟ੍ਰੇਨਿੰਗ ਦੇ ਆਖ਼ਰੀ ਦਿਨ ਇਮਤਿਹਾਨ ਲਈ ਸਿਹਤ ਵਿਭਾਗ ਬਠਿੰਡਾ ਤੋ੍ਵ ਪਹੁੰਚੇ ਮੈਡੀਕਲ ਅਫਸਰ ਡਾ.ਲਖਵਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਅੱਜ ਦੇ ਤੇਜ ਰਫਤਾਰ ਜੀਵਨ ਵਿੱਚ ਫਸਟ ਏਡ ਦਾ ਬਹੁਤ ਮਹੱਤਵ ਹੈ। ਸੋ, ਹਰੇਕ ਇਨਸਾਨ ਨੂੰ ਇਹ ਜੀਵਨ ਰੱਖਿਅਕ ਟ੍ਰੇਨਿੰਗ ਲੈਣੀ ਚਾਹੀਦੀ ਹੈ। ਸਕੱਤਰ ਰੈਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਬਾਂਸਲ ਨੇ ਰੈਡ ਕਰਾਸ ਦੀਆਂ ਕਲਿਆਣਕਾਰੀ ਗਤੀਵਿਧੀਆਂ ਬਾਰੇ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਰੈਡ ਕਰਾਸ ਵੱਲੋ੍ਵ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।
No comments:
Post a Comment