ਬਠਿੰਡਾ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਭਾਈ ਡੱਲ ਸਿੰਘ ਗੱਤਕਾ ਅਕੈਡਮੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਕੈਡਮੀ ਦੇ ਮੁੱਖ ਸੇਵਾਦਾਰ ਭਾਈ ਸਰਬਜੀਤ ਸਿੰਘ ਅਤੇ ਜਿਲਾ ਗੱਤਕਾ ਐਸੋਸੀਏਸ਼ਨ ਬਠਿੰਡਾ ਦੀ ਦੇਖ ਰੇਖ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 400 ਸਾਲਾਂ ਪ੍ਰਕਾਸ ਗੁਰਪੁਰਬ ਨੂੰ ਸਮਰਪਿਤ ਦੋ ਰੋਜਾ ਨੌਵੀਂ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ ,ਜਿਸ ਵਿੱਚ ਪੂਰੇ ਪੰਜਾਬ ਦੇ ਤਕਰੀਬਨ 18-19 ਜਿਲਿਆਂ ਦੀਆਂ ਲੜਕੀਆਂ ਨੇ ਭਾਗ ਲਿਆ।
ਜਿਸ ਵਿੱਚ 14,17,19,22,25 ਉਮਰ ਵਰਗ ਦੇ ਬੱਚਿਆਂ ਨੇ ਭਾਗ ਲਿਆ,ਜਿਸ ਵਿੱਚ ਓਵਰ ਆਲ ਟਰਾਫ਼ੀ ਤੇ ਬਠਿੰਡਾ ਦੀਆਂ ਲਡ਼ਕੀਆਂ ਨੇ ਕਬਜਾ ਕੀਤਾ,ਦੂਜੇ ਸਥਾਨ ਤੇ ਪਟਿਆਲਾ ਤੇ ਤੀਜੇ ਸਥਾਨ ਤੇ ਫਿਰੋਜ਼ਪੁਰ ਦੀਆੰ ਬੱਚੀਆੰ ਨੇ ਬਾਜੀ ਮਾਰੀ,ਅਕੈਡਮੀ ਦੇ ਮੁੱਖ ਸੇਵਾਦਾਰ ਭਾਈ ਸਰਬਜੀਤ ਸਿੰਘ ਜੀ ਵੱਲੋਂ ਸਾਰਾ ਪ੍ਰਬੰਧ ਬਡੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ,ਜੱਥੇ ਦੇ ਸਿੰਘਾਂ ਵਲੋਂ ਦਿਨ,ਰਾਤ ਇੱਕ ਕਰਕੇ ਸਾਰਾ ਕਾਰਜ ਨੇਪਰੇ ਚਾੜਿਆ,ਬੱਚੀਆਂ ਵਿੱਚ ਬਹੁਤ ਹੀ ਉਤਸਾਹ ਵੇਖਣ ਨੂੰ ਮਿਲਿਆ,ਪਰੋਗਰਾਮ ਦੀ ਅਰੰਭਤਾ ਪੰਜ ਪਿਆਰੇ ਸਹਿਬਾਨਾਂ ਵਲੋਂ ਅਰਦਾਸ ਕਰਕੇ ਕੀਤੀ ਗਈ,ਦੋਨੋੰ ਦਿਨ ਬਹੁਤ ਹੀ ਸਤਿਕਾਰਯੋਗ ਸਖਸੀਅਤਾ ਨੇ ਪਹੁੰਚ ਕੇ ਬੱਚਿਆਂ ਨੂੰ ਆਸੀਰਵਾਦ ਦਿੱਤਾ,ਇਨਾਮਾਂ ਦੀ ਵੰਡ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਪ੍ਰਧਾਨ ਸ਼ੋਮਣੀ ਪ੍ਰਬੰਧਕ ਕਮੇਟੀ ਹਰਿਆਣਾ ਅਤੇ ਸ.ਹਰਜੀਤ ਗਰੇਵਾਲ ਪ੍ਧਾਨ ਨੈਸਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਨੇ ਕੀਤੀ,ਇਸ ਸਮੇਂ ਪੰਕਜ ਧਮੀਜਾ ਜਨਰਲ ਸੈਕਟਰੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ,ਸ਼਼.ਹਰਬੀਰ ਸਿੰਘ ਦੁੱਗਲ,ਪ੍ਧਾਨ ਗੱਤਕਾ ਐਸੋਸੀਏਸ਼ਨ ਪੰਜਾਬ, ਸ.ਅਵਤਾਰ ਸਿੰਘ ਚੇਅਰਮੈਨ ਗੱਤਕਾ ਐਸੋਸੀਏਸ਼ਨ ਪੰਜਾਬ,ਹਰਜੀਤ ਸਿੰਘ ਗਿੱਲ ਕਲਾਂ,ਪਰਧਾਨ ਜਿਲਾ ਗੱਤਕਾ ਐਸੋਸੀਏਸ਼ਨ ਬਠਿੰਡਾ,ਕੀਮਤਪਾਲ ਸਿੰਘ,ਜਗਸੀਰ ਸਿੰਘ,ਬਾਬਾ ਜੋਰਾ ਸਿੰਘ,ਬਾਬਾ ਕਾਕਾ ਸਿੰਘ ,ਮਲਤੂਆਣਾ ਸਾਹਿਬ ,ਭਾਈ ਤਲਵਿੰਦਰ ਸਿੰਘ ਫਿਰੋਜ਼ਪੁਰ,ਡਾ.ਰਵਿੰਦਰ ਸਿੰਘ,ਡਾ ਰਤੇਸ ਸਰਮਾ ਜੰਮੂ ਤੋ ਡਾ ਰਵਿੰਦਰ ਸਿੰਘ ਸੁਮਲ, ਡਾ ਕੰਵਲਜੀਤ ਸਿੰਘ, ਕਲਕੱਤਾ ਸਿੰਘ ਮੌੜ ,ਗੁਰਪਾਲ ਸਿੰਘ ਅਹਿਲਨਾਬਾਦ ,ਪੁਸ਼ਪਿੰਦਰ ਸਿੰਘ ਟਹਿਣਾ, ਕਰਨਵੀਰ ਸਿੰਘ ,ਹਰਗੋਬਿੰਦ ਸਿੰਘ, ਸੇਖਪੁਰੀਆ ਖੜਕ ਸਿੰਘ ,ਦਵਿੰਦਰ ਸਿੰਘ ਸੂਬਾ, ਸੁਰਜੀਤ ਸਿੰਘ, ਤਲਵਿੰਦਰ ਸਿੰਘ ਰੈਫਰੀ ਚੀਫ ,ਜਸਕਰਨ ਸਿੰਘ ਭੁੱਚੋ, ਸਿਮਰਜੋਤ ਬਠਿੰਡਾ, ਰਵੀਪ੍ਰੀਤ ਸਿੰਘ ਸਿੱਧੂ ਸੂਬਾ ਸਿੰਘ ਭੋਖੜਾ ,ਕਾਕਾ ਸਿੰਘ ਮਸਤੂਆਣਾ, ਬਾਬਾ ਜਗਦੀਸ਼ਗਿਰ ਖੇੜੀ, ਬਾਬਾ ਜੋਰਾ ਸਿੰਘ, ਬਾਬਾ ਚੇਤਾ ਸਿੰਘ, ਗੁਰਇਕਬਾਲ ਸਿੰਘ, ਲਖਵੀਰ ਸਿੰਘ ਫੌਜੀ, ਕਰਨੈਲ ਸਿੰਘ ਬੱਲੋ ,ਭਾਈ ਸਾਧੂ ਸਿੰਘ ਦਮਦਮੀ ਟਕਸਾਲ, ਆਦਿ ਮੌਜੂਦ ਸਨ।
No comments:
Post a Comment