ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਸਰਬੱਤ ਸਿਹਤ ਬੀਮਾ ਯੋਜਨਾ ਦਾ ਮੁੱਦਾ ਵਿਧਾਨਸਭਾ ਸੈਸ਼ਨ ਚ ਚੁੱਕਿਆ
ਬਠਿੰਡਾ। ਵਿਧਾਨਸਭਾ ਸੈਸ਼ਨ ਦੇ 9ਵੇ ਦਿਨ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਧਿਆਨ ਦਿਵਾਉ ਮਤੇ ਦੌਰਾਨ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਪੇਂਡੂ ਖੇਤਰ ਦੇ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਦਾ ਮੁੱਦਾ ਉਠਾਇਆ। ਉਹਨਾਂ ਨੇ ਯੋਜਨਾ ਬਾਰੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਸਾਂਝੀ ਯੋਜਨਾ ਹੈ ਜਿਸ ਦੇ ਕਾਰਡ ਕੁੱਝ ਸਾਇਬਰ ਕੈਫ਼ੇ ਉੱਪਰ ਬਣਾਏ ਜਾ ਰਹੇ ਹਨ ਜਿਸ ਬਾਰੇ ਪਿੰਡਾਂ ਵਿੱਚ ਲੋਕਾਂ ਨੂੰ ਸਹੀ ਜਾਣਕਾਰੀ ਨਾ ਹੋਣ ਕਰਕੇ ਲਾਭ ਨਹੀਂ ਮਿਲ ਰਿਹਾ ਹੈ ਇਸ ਲਈ ਯੋਜਨਾ ਦੇ ਤਹਿਤ ਕਾਰਡ ਪਿੰਡ ਪੱਧਰ ਉੱਤੇ ਸਥਾਪਿਤ ਸਿਹਤ ਸੰਸਥਾਂ ਜਾਂ ਬਲਾਕ ਪੱਧਰ ਦੇ ਹਸਪਤਾਲਾਂ ਵਿੱਚ ਬਿਨਾਂ ਕਿਸੇ ਫੀਸ ਦੇ ਬਣਾਏ ਜਾਣ। ਉਹਨਾਂ ਕਿਹਾ ਕਿ ਪੇਂਡੂ ਖੇਤਰ ਵਿੱਚ ਅਜਿਹੇ ਲੋਕ ਵੀ ਹਨ ਜਿਹਨਾਂ ਕੋਲ ਕਾਰਡ ਬਨਵਾਉਣ ਦੇ ਪੈਸੇ ਤੱਕ ਨਹੀਂ ਹਨ। ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਅਧੀਨ ਇਲਾਜ਼ ਕਰਵਾਉਣ ਆਉਂਦੇ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਕਿਹਾ ਕਿ ਇਸ ਯੋਜਨਾ ਨਾਲ ਸੰਬੰਧਿਤ ਕੰਪਨੀ ਵੱਲੋਂ ਹਸਪਤਾਲਾਂ ਵਿੱਚ ਅਰੋਗਿਆ ਮਿੱਤਰ ਰੱਖੇ ਜਾਣੇ ਸਨ ਜੋ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਆਦਿ ਦਾ ਕੰਮ ਦੇਖਦੇ ਹਨ ਲੇਕਿਨ ਕੰਪਨੀ ਵੱਲੋਂ ਖਰਚੇ ਘਟਾਉਣ ਕਰਕੇ ਇਹਨਾਂ ਅਰੋਗਿਆ ਮਿੱਤਰਾਂ ਨੂੰ ਹਸਪਤਾਲਾਂ ਵਿੱਚੋ ਹਟਾ ਲਿਆ ਗਿਆ ਹੈ। ਇਸ ਲਈ ਸਾਰੇ ਹੀ ਹਸਪਤਾਲਾਂ ਵਿੱਚ ਅਰੋਗਿਆ ਮਿੱਤਰ ਮੁੜ ਤੈਨਾਤ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
Popular Posts
-
- पटियाला से आकर बीजेपी नेता गुरतेज ढिल्लों ने पकड़ा बठिंडा के किसानों का हाथ, पुराना अवॉर्ड रद्द कर दोबारा अवॉर्ड पास करके पर्याप्त मुआ...
-
-
Bathinda Leading NewsPaper
कोई टिप्पणी नहीं:
एक टिप्पणी भेजें