ਕੈਂਪ ਵਿਚ 279 ਲੋੜਵੰਦ ਮਰੀਜਾ ਦਾ ਚੈਕਅਪ ਕਰਨ ਉਪਰੰਤ ਮੁਫ਼ਤ ਦਵਾਈਆ ਵੰਡੀਆ ਗਈਆ।
ਬਠਿੰਡਾ . ਗੁਰੂ ਸੇਵਾ ਵੈਲਫੇਅਰ ਸੁਸਾਇਟੀ ਦਾਣਾ ਮੰਡੀ ਰੋਡ ਬਠਿੰਡਾ ਵੱਲੋਂ ਸਰਬਸੁੱਖ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਮੈਡੀਕਲ ਅਤੇ ਚੈਕਅਪ ਕੈਂਪ ਦਾਣਾ ਮੰਡੀ ਰੋਡ ਨੇੜੇ ਰਾਮ ਬਾਗ ਰੋਡ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਅਰੁਣ ਵਧਾਵਨ ਜਿਲ੍ਹਾਂ ਪ੍ਰਧਾਨ ਕਾਗਰਸ ਪਾਰਟੀ ਵੱਲੋਂ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਜਸਵਿੰਦਰਪਾਲ ਸਿੰਘ ਪਾਲਾ ਅਤੇ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਮੈਡੀਕਲ ਕੈਂਪ ਵਿਚ ਨਿਵਾਰਨ ਸੁਪਰਪੈਸ਼ਲਿਟੀ ਹਸਪਤਾਲ ਬਠਿੰਡਾ ਤੋਂ ਡਾਕਟਰ ਕੁਲਵਿੰਦਰ ਸਿੰਘ ਬੀਏਐਮਐਸ ਤੇ ਡਾਕਟਰ ਰਮਨਦੀਪ ਕੌਰ ਸਿੱਧੂ ਬੀਏਐਮਐਸ ਵੱਲੋਂ ਮਰੀਜ਼ਾਂ ਦਾ ਚੈਕਅਪ ਕਰਨ ਉਪਰੰਤ ਮੁਫ਼ਤ ਦਵਾਈਆ ਦਿੱਤੀਆ ਗਈਆ। ਇਸ ਦੌਰਾਨ ਸੰਸਥਾ ਦੇ ਜਰਨਲ ਸੈਕਟਰੀ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਦਿਲ ਛਾਤੀ, ਪੇਟ ਦੀ ਬਿਮਾਰੀਆ, ਚਮੜੀ ਰੋਗ, ਬੀਪੀ ਸੂਗਰ ਦਾ ਚੈਕਅਪ ਵੀ ਕੀਤਾ ਗਿਆ।
ਮੈਡੀਕਲ ਕੈਂਪ ਵਿਚ 279 ਮਰੀਜਾਂ ਦਾ ਚੈਕਅਪ ਕਰਨ ਉਪਰੰਤ ਮੁਫ਼ਤ ਦਵਾਈਆ ਦਿੱਤੀਆ ਗਈਆ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਸਲੱਮ ਏਰੀਏ ਵਿਚ ਕੈਂਪ ਲਗਾਉਣ ਦਾ ਮੁੱਖ ਮਕਸਦ ਲੋੜਵੰਦ ਲੌਕਾ ਨੂੰ ਅਸਾਨੀ ਨਾਲ ਮੁਫ਼ਤ ਦਵਾਈਆ ਮੁਹਾਇਆ ਕਰਵਾਈਆ ਜਾ ਸਕਣ। ਅੱਜ ਹਸਪਤਾਲਾਂ ਵਿਚ ਲੰਬੀਆ ਲੰਬੀਆ ਲਾਈਨਾ ਲੱਗੀਆ ਰਹਿੰਦੀਆ ਹਨ। ਕਈ ਲੌਕ ਹਸਪਤਾਲਾਂ ਵਿਚ ਜਾਣ ਤੋਂ ਕਤਰਾਉਂਦੇ ਹਨ। ਮੈਡੀਕਲ ਕੈਂਪ ਵਿਚ ਸਹਿਯੋਗ ਦੇਣ ਵਾਲੇ ਮੈਬਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਰਬਸੁੱਖ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ। ਸਟੇਜ ਦੀ ਭੂਮਿਕਾ ਮਾਸਟਰ ਮਾਨ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਟਹਿਲ ਸਿੰਘ ਬਰਾੜ ਹੈਂਡ ਡਰਾਫ਼ਟਸਮੈਨ, ਗੁਰਤਰਸੇਮ ਸਿੰਘ, ਨੈਬ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬੰਟੀ, ਚਰਨਜੀਤ ਸਿੰਘ ਭੋਲਾ, ਜੀਵਨ ਗੋਇਲ ਸਮਾਜਸੇਵੀ, ਅਜੈਬ ਸਿੰਘ, ਮਾਸਟਰ ਮਾਨ ਸਿੰਘ, ਗੁਰਤੇਜ ਸਿੰਘ, ਵਕੀਲ ਸਿੰਘ, ਮਹਿੰਦਰ ਸਿੰਘ, ਮੁਨਸੀ ਸਿੰਘ, ਹਰਨੇਕ ਸਿੰਘ ਪੰਮੀ, ਜੀਤ ਸਿੰਘ ਬਿਜਲੀ ਬੋਰਡ, ਸੂਰਜ ਮਲ, ਗੁਰਚਰਨ ਸਿੰਘ ਗੋਬਿੰਦਪੁਰਾ, ਰਾਮਜੀਲਾਲ, ਬੁੱਧ ਰਾਮ, ਨਰਦੇਵ ਸਿੰਘ, ਅਵਤਾਰ ਸਿੰਘ ਦਾਰਾ, ਸੁਭਾਸ ਸਿੰਗਲਾ ਪੀਐਨਬੀ ਬੈਂਕ ਮਨੈਜਰ, ਅਮਰਦੀਪ ਸਿੰਘ, ਦਲੀਪ ਸਿੰਘ ਹਲਵਾਈ, ਬੰਟੀ ਸਿੰਘ, ਪ੍ਰੀਤਪਾਲ ਸਿੰਘ ਆਦਿ ਮੌਜੂਦ ਸਨ।
No comments:
Post a Comment