ਬਠਿੰਡਾ : ਆਮ ਆਦਮੀ ਪਾਰਟੀ ਦੇ ਵਪਾਰ ਟਰੇਡ ਐਂਡ ਇੰਡਸਟਰੀ ਵਿੰਗ ਦੇ ਡਿਪਟੀ ਪ੍ਰੈਜ਼ੀਡੈਂਟ ਪੰਜਾਬ ਅਨਿਲ ਠਾਕੁਰ ਨੇ ਕਿਹਾ ਕਿ ਜਲਦ ਹੀ ਇਸ ਟ੍ਰੇਡਿੰਗ ਵਿੰਗ ਦੇ ਪਰਿਵਾਰ ਨੂੰ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿਚ ਜ਼ਿੰਮੇਵਾਰੀਆਂ ਦੇ ਕੇ ਵਿਸਥਾਰ ਕੀਤਾ ਜਾਵੇਗਾ, ਇੰਡਸਟਰੀ ਤੋਂ ਲੈ ਕੇ ਛੋਟੇ ਦੁਕਾਨਦਾਰ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਸੁਝਾਅ ਲਿੱਤੇ ਜਾਣਗੇ ਤੇ ਉਨ੍ਹਾਂ ਨਾਲ ਮੀਟਿੰਗਾਂ ਕਰਕੇ ਅਤੇ ਉਨ੍ਹਾਂ ਨੂੰ ਦਿੱਲੀ ਵਿਚ ਕਿਸ ਤਰ੍ਹਾਂ ਵਪਾਰੀ ਵਰਗ ਆਮ ਆਦਮੀ ਪਾਰਟੀ ਦੀ ਦਿੱਲੀ ਚ ਅਰਵਿੰਦ ਕੇਜਰੀਵਾਲ ਤੋਂ ਸਰਕਾਰ ਤੋਂ ਖੁਸ਼ ਨੇ ਜਾਣਕਾਰੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬੀਤੇ ਕੁੱਝ ਦਿਨ ਪਹਿਲਾਂ ਬਜਟ ਸੈਸ਼ਨ ਦੌਰਾਨ ਪੰਜਾਬ ਮੋਟਰ ਵਹੀਕਲਾ ਟੈਕਸ ਐਕਟ ਵਿਚ ਸੋਧਾਂ ਕਰਕੇ ਮੋਟਰ ਸਾਈਕਲ ਤੇ ਕਾਰਾਂ ਲਈ ਰਜਿਸਟਰੇਸ਼ਨ ਫੀਸ ਦੁੱਗਣਾ ਕਰ ਦੇਣ ਦੇ ਫੈਸਲੇ ਦੀ ਸਖਤ ਨਿੰਦਾ ਕਰਦਿਆ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ। ਅਨਿਲ ਠਾਕੁਰ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ 2021-22 ਦਾ ਬਜਟ ਟੈਕਸ ਮੁਕਤ ਬਜਟ ਹੈ ਪਰ ਇਸਨੇ ਮੋਟਰ ਵਹੀਕਲ ਟੈਕਸ ਐਕਟ ਵਿਚ ਸੋਧ ਕਰ ਦਿੱਤੀ ਤੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਲਈ ਰਜਿਸਟਰੇਸ਼ਨ ਫੀਸ ਦੁੱਗਣੀ ਕਰਨ ਦੇ ਨਾਲ ਨਾਲ ਟਰਾਂਸਪੋਰਟ ਵਾਹਨਾਂ ਲਈ ਰਜਿਸਟਰੇਸ਼ਨ ਫੀਸ ਕਈ ਗੁਣਾ ਵਧਾ ਦਿੱਤੀ, ਇਸ ਸੋਧ ਨੂੰ ਮੱਧ ਵਰਗ ਦੇ ਨਾਲ ਨਾਲ ਟਰਾਂਸਪੋਰਟ ਸੈਕਟਰ ਲਈ ਬੇਹੱਦ ਮਾਰੂ ਕਰਾਰ ਦਿੰਦਿਆਂ ਆਪ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਰਕਾਰ ਨੇ ਇਹ ਲੋਕ ਵਿਰੋਧੀ ਕਾਨੂੰਨ ਪਿਛਲੇ ਦਰਵਾਜ਼ਿਓ ਲਿਆਂਦਾ ਤੇ ਇਸਨੁੰ ਵਿਧਾਨ ਸਭਾ ਵਿਚ ਬਿਨਾਂ ਕੋਈ ਵਿਚਾਰ ਵਟਾਂਦਰਾ ਕੀਤੇ ਹੋਰ ਬਿੱਲਾਂ ਦੇ ਨਾਲ ਹੀ ਪਾਸ ਕਰ ਦਿੱਤਾ, ਇਕ ਵਾਰ ਨਵਾਂ ਟੈਕਸ ਢਾਂਚਾ ਲਾਗੂ ਹੋ ਗਿਆ ਤਾਂ ਫਿਰ ਇਕ ਮੋਟਰ ਸਾਈਕਲ ਲਈ ਰਜਿਸਟਰੇਸ਼ਨ ਫੀਸ 7 ਤੋਂ 9 ਗੁਣਾ ਤੋਂ ਲੈ ਕੇ 20 ਫੀਸਦੀ ਵੱਧ ਜਾਵੇਗੀ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ 50 ਹਜ਼ਾਰ ਰੁਪਏ ਕੀਮਤ ਵਾਲੇ ਮੋਟਰ ਸਾਈਕਲ ਦੀ ਰਜਿਸਟਰੇਸ਼ਨ ਫੀਸ 10 ਹਜ਼ਾਰ ਰੁਪਏ ਹੋਵੇਗੀ। ਸਰਕਾਰ ਵੱਲੋਂ ਟਰਾਂਸਪੋਰਟ ਵਾਹਨਾਂ ਦੀ ਰਜਿਸਟਰੇਸ਼ਨ ਫੀਸ ਵਿਚ ਵਾਧਾ ਕਰਨ ਦੇ ਫੈਸਲੇ ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਜਾਵੇਗਾ। ਅਨਿਲ ਠਾਕੁਰ ਨੇ ਕਿਹਾਕਿ ਸਰਕਾਰ ਨੇ ਸਿਰਫ ਰਜਿਸਟਰੇਸ਼ਨ ਲਈ ਵੱਧ ਤੋਂ ਵੱਧ ਦਰਾਂ ਤੈਅ ਕੀਤੀਆਂ ਹਨ ਤੇ ਹਾਲੇ ਇਹ ਲਾਗੂ ਨਹੀਂ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਜੇਕਰ ਇਹ ਦਰਾਂ ਵਧਾਉਣ ਦਾ ਕੋਈ ਇਰਾਦਾ ਨਹੀਂ ਸੀ ਤਾਂ ਫਿਰ ਇਹ ਬਿੱਲ ਕਿਉਂ ਲਿਆਂਦਾ ਗਿਆ ਤੇ ਵੱਧ ਤੋਂ ਵੱਧ ਦਰਾਂ ਤੈਅ ਕਿਉਂ ਕੀਤੀਆਂ ਗਈਆਂ ਤੇ ਪੰਜਾਬ ਸਰਕਾਰ ਨੂੰ ਆਪਣੇ ਮਰਜ਼ੀ ਅਨੁਸਾਰ ਵਾਧਾ ਕਰਨ ਦੀ ਤਾਕਤ ਕਿਉਂ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਸਰਕਾਰ ਬਿੱਲ ਵਿਚ ਦਰਸਾਏ ਅਨੁਸਾਰ ਨਵੀਂਆਂ ਟੈਕਸ ਦਰਾਂ ਲਾਗੂ ਕਰਨਾ ਚਾਹੁੰਦੀ ਹੈ ਤੇ ਹੁਣ ਸਿਰਫ ਕੁਝ ਦਿਨਾਂ ਹੀ ਖੇਡ ਰਹਿ ਗਈ ਹੈ ਜਿਸ ਮਗਰੋਂ ਸਰਕਾਰ ਨਵੀਂਆਂ ਰਜਿਸਟਰੇਸ਼ਨ ਦਰਾਂ ਲੈਣੀਆਂ ਸ਼ੁਰੂ ਕਰ ਦੇਵੇਗੀ।
Kako hitro dvigniti denar z Vavade po igranju slotov
-
Kako hitro dvigniti denar z Vavade po igranju slotov Pri Vavada hitrost
dviga denarja po igranju slotov ni odvisna od sreče, temveč od treh
preverljivih de...
2 हफ़्ते पहले

कोई टिप्पणी नहीं:
एक टिप्पणी भेजें