ਬਠਿੰਡਾ : 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਸਬੰਧੀ ਸਥਾਨਕ ਪਰਸ ਰਾਮ ਨਗਰ ਦੇ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਬਲਾਕ ਪੱਧਰੀ ਸਮਾਗਮ ਕਰਕੇ ਸ਼ੁਰੂਆਤ ਕੀਤੀ ਗਈ। ਇਹ ਜਾਣਕਾਰੀ ਉੱਪ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਸ. ਇਕਬਾਲ ਸਿੰਘ ਨੇ ਸਾਂਝੀ ਕੀਤੀ।
ਇਸ ਮੌਕੇ ਸ. ਇਕਬਾਲ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ 21 ਅਪ੍ਰੈਲ ਤੋਂ 27 ਅਪ੍ਰੈਲ ਤੱਕ ਸਰਕਾਰੀ ਸਕੂਲਾਂ ਵਿਚ ਨਵੇਂ ਦਾਖਲੇ ਵਧਾਉਣ ਸਬੰਧੀ ਵਿਸ਼ੇਸ਼ ਹਫਤਾਵਾਰੀ ਮੁਹਿੰਮ ਆਰੰਭੀ ਹੋਈ ਹੈ। ਜਿਸਦੇ ਪੂਰੇ ਬਠਿੰਡੇ ਜ਼ਿਲੇ ਵਿੱਚੋਂ ਸ਼ਾਨਦਾਰ ਨਤੀਜੇ ਮਿਲ ਰਹੇ ਹਨ।
ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ੋਕ ਪ੍ਰਧਾਨ ਨੇ ਦੱਸਿਆ ਕਿ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਦਿੱਤੀ ਕਰੋੜਾਂ ਰੁਪਇਆ ਦੀ ਗ੍ਰਾਂਟ ਨਾਲ ਸਕੂਲ ਦੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਕੀਤਾ ਗਿਆ ਹੈ, ਉਨਾਂ ਕਿਹਾ ਕਿ ਇਸ ਵਾਰ ਵੀ ਸਕੂਲ ਵਿੱਖੇ ਦਾਖਲਿਆ ਵਿੱਚ ਵੱਡਾ ਵਾਧਾ ਹੋਵੇਗਾ।
ਇਸ ਦੌਰਾਨ ਸਕੂਲ ਦੇ ਪਿ੍ਰੰਸੀਪਲ ਸ. ਗੁਰਮੇਲ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਲਾਈਨੋਂ ਪਾਰ ਇਲਾਕੇ ਦਾ ਪਰਸ ਰਾਮ ਨਗਰ ਸਕੂਲ ਅਜਿਹਾ ਵਿਲੱਖਣ ਸਕੂਲ ਹੈ, ਜਿੱਥੇ ਚਾਲੂ ਸੈਸ਼ਨ ਦੌਰਾਨ ਵੀ 32 ਫੀਸਦੀ ਵੱਧ ਵਿਦਿਆਰਥੀ ਦਾਖਲ ਹੋਏ ਸਨ।
ਇਸ ਤੋਂ ਪਹਿਲਾ ਸਕੂਲ ਦੇ ਵਿਦਿਆਰਥੀਆਂ ਨਾਲ ਹੋਈ ਜੂਮ ਮੀਟਿੰਗ ਦੌਰਾਨ ਸਕੂਲ ਦੇ ਸਮਾਰਟ ਕਲਾਸ ਰੂਮ, ਆਰਟ ਰੂਮ, ਸਾਇੰਸ, ਕਾਮਰਸ, ਵੋਕੇਸ਼ਨਲ ਅਤੇ ਆਰਟਸ ਵਿਸ਼ਿਆਂ ਤੋਂ ਇਲਾਵਾ ਦਿੱਤੀਆਂ ਜਾ ਰਹੀਆਂ ਹੋਰ ਵਿਦਿਅਕ ਸਹੂਲਤਾਂ ਸਬੰਧੀ ਵੀ ਦੱਸਿਆ ਗਿਆ। ਇਸ ਮੌਕੇ ਦਾਖਲਾ ਮੁਹਿੰਮ ਦੇ ਬਲਾਕ ਨੋਡਲ ਕੋਆਰਡੀਨੇਟਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਪਿ੍ਰੰਸੀਪਲ ਨੇ ਵੀ ਸਕੂਲ ਸਟਾਫ ਦੀਆਂ ਕੋਸ਼ਿਸ਼ਾ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਖੇਡ ਪ੍ਰਾਪਤੀਆਂ ’ਤੇ ਤਸੱਲੀ ਪ੍ਰਗਟਾਈ।
ਵਿਦਿਆਰਥੀ ਦਾਖਲ ਕਰਨ ਦੀ ਮੁਹਿੰਮ ਤਹਿਤ ਛੇਵੀਂ ਜਮਾਤ ਲਈ ਨਵੇਂ ਵਿਦਿਆਰਥੀ ਦਾਖਲ ਕੀਤੇ ਗਏ ਅਤੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੀ ਹੌਸਲਾ-ਅਫਜਾਈ ਲਈ ਸਨਮਾਨ ਚਿੰਨ ਵੀ ਦਿੱਤੇ। ਇਸ ਮੌਕੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਰਕਾਰ ਵੱਲੋਂ ਮੁੱਹਈਆਂ ਕਰਵਾਈਆਂ ਜਾ ਰਹੀਆਂ ਸਹੂਲਤਾਂ ਨੂੰ ਪੇਸ਼ ਕਰਦੇ ਰੰਗਦਾਰ ਪੋਸਟਰ ਅਤੇ ਸਕੂਲ ਦਾ ਵਿਦਿਅਕ ਕੈਲੰਡਰ ਵੀ ਜਾਰੀ ਕੀਤਾ ਗਿਆ।
ਸਮਾਗਮ ਮੌਕੇ ਸਰਕਾਰੀ ਹਾਈ ਸਕੂਲ ਚੰਦਸਰ ਬਸਤੀ ਦੀ ਮੁੱਖ ਅਧਿਆਪਕ ਸ੍ਰੀਮਤੀ ਹੀਨੂੰ ਬਾਂਸਲ, ਸ. ਜਗਤਾਰ ਸਿੰਘ ਬਾਠ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਹਰਵੀਰ ਸਿੰਘ, ਸੁਖਦੀਪ ਕੌਰ, ਸਵਿਤਾ ਰਾਣੀ, ਕਰਮਜੀਤ ਕੌਰ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਰਿਹਾ।
No comments:
Post a Comment