ਬਠਿੰਡਾ: ਪਿਛਲੇ ਚਾਰ ਸਾਲਾਂ ਵਿਚ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਕੋਈ ਵੀ ਲੋਕ ਹਿੱਤ ਫੈਸਲਾ ਨਹੀਂ ਕੀਤਾ ਅਤੇ ਹੁਣ ਆਪਣੇ ਆਖ਼ਰੀ ਬਜਟ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਲੋਕ ਮਾਰੂ ਫ਼ੈਸਲੇ ਪਾਸ ਕੀਤੇ ਹਨ ਜਿਸ ਨਾਲ ਪੰਜਾਬ ਦੀ ਜਨਤਾ ਦਾ ਕਾਂਗਰਸ ਸਰਕਾਰ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਪਿਛਲੇ ਚਾਰ ਸਾਲਾਂ ਵਿੱਚ ਕੋਈ ਵੀ ਲੋਕ ਹਿੱਤ ਫ਼ੈਸਲੇ ਨਹੀਂ ਲੈ ਸਕੀ ਜਿਸ ਦਾ ਖੁਲਾਸਾ ਸੜਕਾਂ ਤੇ ਸੰਘਰਸ਼ ਕਰ ਰਿਹਾ ਮੁਲਾਜ਼ਮ ਵਰਗ, ਕਿਸਾਨ, ਠੇਕਾ ਮੁਲਾਜ਼ਮ, ਆਮ ਲੋਕਾਂ ਦੇ ਗੁੱਸੇ ਤੋਂ ਜ਼ਾਹਿਰ ਹੋ ਰਿਹਾ ਹੈ ਕਿਉਂਕਿ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀ ਕਰਕੇ ਲੋਕਾਂ ਨੂੰ ਇਹ ਦੱਸ ਰਹੇ ਮੁੱਖ ਮੰਤਰੀ ਕੀ ਉਨ੍ਹਾਂ ਨੇ ਹਰ ਚੋਣ ਵਾਅਦਾ ਪੂਰਾ ਕੀਤਾ ਹੈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੁਆਬ ਦੇਣ ਕਿ ਸੂਬੇ ਵਿਚ 4 ਹਫਤਿਆਂ ਚ ਨਸ਼ਾ ਬੰਦ ਕਿਉਂ ਨਹੀਂ ਹੋਇਆ? ਜਦ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਖ਼ਤਮ ਹੋ ਰਹੀ ਨੌਜਵਾਨ ਪੀਡ਼੍ਹੀ ਨੂੰ ਬਚਾਇਆ ਜਾਵੇਗਾ। ਐਡਵੋਕੇਟ ਜੀਦਾ ਨੇ ਬੀਤੀ ਦਿਨੀਂ ਵਿਧਾਨ ਸਭਾ ਚ ਪਾਸ ਹੋਏ ਰਜਿਸਟ੍ਰੇਸ਼ਨ ਫੀਸ ਮਾਮਲੇ ਤੇ ਬੋਲਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਦਾ ਕੰਮ ਕਰ ਰਹੀ ਹੈ ਕੈਪਟਨ ਸਰਕਾਰ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਜੋ ਦਿੱਲੀ ਮਾਡਲ ਤੇ ਪੰਜਾਬ ਵਿਚ ਵੀ ਵਿਕਾਸ ਦੀ ਹਨ੍ਹੇਰੀ ਲੈ ਕੇ ਆਵੇਗੀ।
एक्टर धर्मेंद्र अस्पताल से डिस्चार्ज:डॉक्टर बोले- परिवार घर पर ही इलाज
चाहता है, दो दिन पहले भर्ती हुए थे
-
https://www.bhaskar.com/entertainment/bollywood/news/dharmendras-condition-is-improving-rapidly-136394407.html
6 घंटे पहले

कोई टिप्पणी नहीं:
एक टिप्पणी भेजें