ਬਠਿੰਡਾ .ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪਿਛਲੇ ਚਾਰ ਸਾਲਾਂ ਵਿੱਚ ਬਰਸਾਤੀ ਪਾਣੀ ਦਾ ਹੱਲ ਕਰਨ ਲਈ ਸਲੱਜ ਕੈਰੀਅਰ ਦੀ ਸ਼ੁਰੁਆਤ ਕੀਤੀ ਗਈ ਅਤੇ ਡੀ.ਏ ਵੀ , ਸੰਜੇ ਨਗਰ ਟੋਭੇ ਦੀ ਡਿਸੀਲਟਿੰਗ ਅਤੇ ਹਰ ਵਾਰਡ ਵਿਚ ਡਿਸੀਲਟਿੰਗ ਲਗਾਤਾਰ ਕਰਨ ਦਾ ਕੰਮ ਕੀਤਾ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਆਪਣੇ ਇਲਾਕਿਆਂ ਵਿੱਚ ਵੱਡੀ ਰਾਹਤ ਮਿਲੀ ਅਤੇ ਆਉਣ ਵਾਲੀਆਂ ਬਰਸਾਤੀ ਮੌਸਮ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਤੇ ਸਮੂਹ ਕਾਂਗਰਸ ਲੀਡਰਸ਼ਿਪ ਵੱਲੋਂ ਸੰਜੇ ਨਗਰ ਦੇ ਟੋਭੇ ਦੀ ਡਿਸੀਲਟਿੰਗ ਦਾ ਕੰਮ ਸ਼ੁਰੂ ਕਰਾਇਆ ਗਿਆ,ਇਸ ਨਾਲ ਸਿਰਕੀ ਬਾਜ਼ਾਰ ਅਤੇ ਹੋਰ ਇਲਾਕਿਆਂ ਦਾ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਮੁਕੰਮਲ ਹੋਵੇਗਾ।
ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਨੇ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਰਸਾਤੀ ਮੌਸਮ ਦੌਰਾਨ ਆ ਰਹੀ ਸ਼ਹਿਰ ਵਾਸੀ ਦੀ ਸਮੱਸਿਆਵਾਂ ਨੂੰ ਹੱਲ ਕਰਦਿਆਂ ਹੋਇਆ ਲਗਾਤਾਰ ਨਿਕਾਸੀ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਸੰਜੇ ਨਗਰ ਦੇ ਟੋਭੇ ਦੀ ਰਹਿੰਦੀ ਡਿਸੀਲਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਤੇ 1 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਨੇ ਦੱਸਿਆ ਕਿ ਸੰਜੇ ਨਗਰ ਦੇ ਟੋਭੇ ਦੇ ਆਸੇ ਪਾਸੇ ਸੈਰਗਾਹ ਵੀ ਬਣੇਗੀ ਜੋ ਕਿ ਇਲਾਕੇ ਦੇ ਲੋਕਾਂ ਨੂੰ ਵਧੀਆ ਸਹੂਲਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਹਰ ਮੁਸ਼ਕਲ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੰਜੇ ਨਗਰ ਟੋਭੇ ਦੀ ਡਿਸਿਲਟਿੰਗ ਦਾ 25 ਪ੍ਰਤੀਸ਼ਤ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਗਿਆ ਸੀ ਅਤੇ 75 ਪ੍ਰਤੀਸ਼ਤ ਦੇ ਕੰਮ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਜੋ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ ਤਾਂ ਕਿ ਆਉਣ ਵਾਲੀਆਂ ਬਰਸਾਤਾਂ ਦੌਰਾਨ ਸ਼ਹਿਰ ਵਾਸੀਆਂ ਨੂੰ ਕੋਈ ਵੀ ਸਮੱਸਿਆ ਨਾ ਆਵੇ ,ਖ਼ਾਸਕਰ ਸਿਰਕੀ ਬਾਜ਼ਾਰ ਦੇ ਲੋਕਾਂ ਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਲਦ ਕੰਮ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਸੰਜੇ ਬਿਸਵਾਲ ,ਨਵੀਨ ਬਾਲਮੀਕੀ ,ਸ਼ਾਮ ਲਾਲ ਜੈਨ ਗੁਰਪ੍ਰੀਤ ਬੰਟੀ ,ਮੇਘਰਾਜ ,ਗੁਰਦੀਪ ਕੌਰ ,ਸੋਨੂੰ ਸੈਣੀ ,ਅਰਜੁਨ ਹੋਲੂ ਅਤੇ ਕਾਂਗਰਸੀ ਵਰਕਰ ਮੌਜੂਦ ਸਨ।
No comments:
Post a Comment