ਰਾਮਪੁਰਾ ਫੂਲ : ਕੌਮੀ ਮਹਿਲਾ ਦਿਵਸ ਨੂੰ ਸਮਰਪਿਤ ਖੱਤਰੀ ਸਭਾ ਵੱਲੋਂ ਸਥਾਨਕ ਸੇਵਾ ਧਾਮ ਵਿਖੇ ਸਭਾ ਦੇ ਸਰਪ੍ਰਸਤ ਰਾਜ ਕੁਮਾਰ ਗਾਂਧੀ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ । ਜਿਸਦੀ ਸੁਰੂਆਤ ਸਭਾ ਦੇ ਸਾਬਕਾ ਪ੍ਰਧਾਨ ਧਰਮ ਵੀਰ ਕਪੂਰ ਨੇ ਰੀਵਨ ਕੱਟਕੇ ਕੀਤੀ ਇਸ ਮੌਕੇ ਸਹਾਰਾ ਸਮਾਜ ਸੇਵਾ ਕਲੱਬ ਤੇ ਸੇਵਾ ਭਾਰਤੀ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਿਸ ਵਿੱਚ ਗੁਪਤਾ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ 3 ਦਰਜ਼ਨ ਵਿਆਕਤੀਆਂ ਦਾ ਖੂਨਦਾਨ ਕਰਵਾਇਆ ਗਿਆ । ਖੂਨਦਾਨ ਕੈਂਪ ਦੌਰਾਨ ਇੱਕ ਦਰਜ਼ਨ ਦੇ ਕਰੀਬ ਅੋਰਤਾ ਨੇ ਵੀ ਖੂਨ ਦਾਨ ਕੀਤਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪੀ ਆਰ ਓ ਨਰੇਸ ਤਾਂਗੜੀ , ਖਜਾਨਚੀ ਮੋਹਿਤ ਭੰਡਾਰੀ ਨੇ ਦੱਸਿਆ ਕਿ ਖੱਤਰੀ ਸਭਾ ਰਾਮਪੁਰਾ ਫੂਲ ਵੱਲੋਂ ਖੱਤਰੀ ਬਰਾਦਰੀ ਨਾਲ ਸੰਬਧਿਤ ਸਮਾਜ ਸੇਵੀ ਖੇਤਰ ਵਿੱਚ ਵਧੀਆਂ ਕਾਰਗੁਜ਼ਾਰੀ ਕਰਨ ਵਾਲੀਆਂ ਔਰਤਾਂ ਜਿਹਨਾਂ ਵਿੱਚ ਭਾਰਤ ਵਿੱਚ ਸਭ ਤੋ ਵੱਧ ਖੂਨ ਦਾਨ ਕਰਨ ਵਾਲੀ ਸਰੋਜ਼ ਸ਼ਾਹੀ, ਸਮਾਜ ਸੇਵੀ ਪ੍ਰੇਮ ਭਟਨਾਗਰ, ਸੁਨੀਤਾ ਵਿਨਾਇਕ ਅਤੇ ਵੀਨਸ ਸਮੇਤ ਖੂਨ ਦਾਨ ਕਰਨ ਵਾਲੇ ਵਿਆਕਤੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨ ਚਿਨ੍ਹ ਦੇ ਕੇ ਸਨਮਾਨ ਕੀਤਾ ਗਿਆ । ਸਭਾ ਦੇ ਜਨਰਲ ਸਕੱਤਰ ਤੇ ਸਟੈਜ਼ ਸੰਚਾਲਕ ਸੁਰਿੰਦਰ ਧੀਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਭਾ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਸਮਾਗਮ ਦੌਰਾਨ ਮਹਿਲਾ ਦਿਵਸ ਮੌਕੇ ਜਨਮੀਆਂ ਲੜਕੀਆਂ ਜੁਵਿਕਾ ਜੇਠੀ ਤੇ ਦੁੱਗਲ ਦਾ ਵੀ ਸਨਮਾਨ ਕੀਤਾ ਗਿਆ ।
ਸਮਾਗਮ ਦੌਰਾਨ ਖੱਤਰੀ ਸਭਾ ਦੇ ਸੀਨੀਅਰ ਮੈਂਬਰ ਮਿਲਵਰਤਨ ਭੰਡਾਰੀ, ਮਹਿੰਦਰ ਸ਼ਾਹੀ, ਸ਼ਰੋਜ਼ ਸ਼ਾਹੀ, ਸੁਨੀਤਾ ਵਿਨਾਇਕ, ਨਰੇਸ਼ ਤਾਂਗੜੀ ਨੇ ਵੀ ਸੰਬੋਧਨ ਕੀਤਾ । ਸਮਾਗਮ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਰਜਨੀਸ਼ ਕਰਕਰਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਹਿਲਾਵਾਂ ਨੂੰ ਅੋਰਤ ਦਿਵਸ ਦੀ ਵਧਾਈ ਦਿੱਤੀ ਤੇ ਸਭਾ ਵੱਲੋਂ ਉਹਨਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ ਗਿਆ । ਇਸ ਮੌਕੇ ਹੋਰਨਾਂ ਤੋ ਇਲਾਵਾ ਗੁਰਦਰਸ਼ਨ ਦੁੱਗਲ, ਖੱਤਰੀ ਸਭਾ ਦੇ ਸਾਬਕਾ ਪ੍ਰਧਾਨ ਰਾਜੂ ਜੇਠੀ , ਅਮਰਜੀਤ ਸਿੰਘ ਸੌਢੀ, ਲਖਵਿੰਦਰ ਧੀਰ, ਸਹਾਰਾ ਗਰੁੱਪ ਦੇ ਪ੍ਰਧਾਨ ਸੰਦੀਪ ਵਰਮਾ, ਸੇਵਾ ਭਾਰਤੀ ਦੇ ਪ੍ਰਧਾਨ ਰਾਕੇਸ਼ ਸਿੰਗਲਾ, ਚੇਮਅਰੈਨ ਰਾਜੀਵ ਗਰਗ, ਅਸੋਕ ਗਾਂਧੀ, ਦੀਪਕ ਗਾਂਧੀ, ਰਵਿੰਦਰ ਵਰਮਾ, ਨਰਿੰਦਰ ਵਰਮਾ, ਕਪਿਲ ਤਲਵਾੜ, ਤਰਸਮੇ ਜੇਠੀ, ਸਰਵਨ ਘਈ, ਕੁਮਾਰ ਕਰਕਰਾ, ਮਨਕੂ, ਸੁਸੀਲ ਧੀਰ, ਸੁਨੀਲ ਧੀਰ ਆਦਿ ਸਾਮਲ ਸਨ ।
No comments:
Post a Comment