Punjab Ka Sach Newsporten/ NewsPaper: ਆਤਮਾ ਸਕੀਮ ਅਧੀਨ ਸਕਿੱਲਡ ਟ੍ਰੇਨਿੰਗ ਫਾਰ ਰੂਰਲ ਯੂਥ ਤਹਿਤ 7 ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ

Thursday, April 1, 2021

ਆਤਮਾ ਸਕੀਮ ਅਧੀਨ ਸਕਿੱਲਡ ਟ੍ਰੇਨਿੰਗ ਫਾਰ ਰੂਰਲ ਯੂਥ ਤਹਿਤ 7 ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ


ਬਠਿੰਡਾ:
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਚੱਲ ਰਹੀ ਕੇਂਦਰੀ ਪ੍ਰਯੋਜਿਤ ਏਜੰਸੀ ਆਤਮਾ ਸਕੀਮ ਵੱਲੋਂ ਆਯੋਜਿਤ ਸਕਿੱਲਡ ਟ੍ਰੇਨਿੰਗ ਫਾਰ ਰੂਰਲ ਯੂਥ ਪ੍ਰੋਗਰਾਮ ਕਰਵਾਇਆ ਗਿਆ। ਮੁੱਖ ਖੇਤੀਬਾੜੀ ਅਫ਼ਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰੋਜੈਕਟ ਡਾਇਰੈਕਟਰ ਆਤਮਾ ਬਠਿੰਡਾ ਜੀ ਦੀ ਯੋਗ ਅਗਵਾਈ ਹੇਠ 6 ਦਿਨ ਚੱਲੀ ਸਕਿੱਲਡ ਟ੍ਰੇਨਿੰਗ ਫਾਰ ਰੂਰਲ ਯੂਥ ਪ੍ਰੋਗਰਾਮ ਨੌਜਵਾਨ ਕਿਸਾਨ ਵੀਰਾਂ ਲਈ ਮੁੱਖ ਫਸਲਾਂ ਤੇ ਸਰਬਪੱਖੀ ਕੀਟ ਪ੍ਰਬੰਧਨ ਦੀ ਟ੍ਰੇਨਿੰਗ ਬਹੁਤ ਲਾਹੇਵੰਦ ਸਾਬਿਤ ਹੋਈ। ਮਾਹਿਰਾਂ ਦੁਆਰਾ ਕਿਸਾਨ ਵੀਰਾਂ ਨੂੰ  ਇਸ ਪ੍ਰੋਗਰਾਮ ਦੇ ਮੰਤਵ,  ਸਰਵਪੱਖੀ ਕੀਟ ਪ੍ਰਬੰਧਨ ਬਾਰੇ ਅਤੇ ਆਤਮਾ ਸਕੀਮ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਟ੍ਰੇਨਿੰਗ ਪ੍ਰੋਗਰਾਮ ਦੇ ਪਹਿਲੇ ਦਿਨ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਡੂੰਗਰ ਸਿੰਘ ਬਰਾੜ ਵੱਲੋਂ ਟਿੱਡੀ ਦਲ ਅਤੇ ਮੁੱਖ ਫਸਲੀ ਕੀੜੇ ਮਕੌੜਿਆਂ ਦੇ ਆਰਥਿਕ ਨੁਕਸਾਨ ਬਾਰੇ ਕਿਸਾਨ ਵੀਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਅਫ਼ਸਰ ਬਲਾਕ ਫੂਲ ਡਾ. ਜਗਦੀਸ ਸਿੰਘ ਵੱਲੋਂ ਮੁੱਖ ਫਸਲੀ ਕੀੜਿਆਂ (ਖਾਸ ਕਰਕੇ ਨਰਮੇ ਅਤੇ ਕਣਕ ਦੇ ਕੀੜਿਆਂ) ਦੀ ਸਰਵਪੱਖੀ ਰੋਕਥਾਮ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਉਪਰੰਤ ਸਹਾਇਕ ਕਪਾਹ ਵਿਸਥਾਰ ਅਫਸਰ ਬਲਾਕ ਰਾਮਪੁਰਾ ਡਾ. ਧਰਮਿੰਦਰਜੀਤ ਸਿੰਘ ਵੱਲੋਂ ਝੇਨੇ ਦੇ ਕੀੜਿਆਂ ਦੀ ਪਹਿਚਾਣ ਬਾਰੇ ਅਤੇ ਝੋਨੇ ਦੀ ਸਿੱਧੀ ਬਿਜਾਈ ਦੀ ਕਾਸ਼ਤ ਕਰਨ ਬਾਰੇ ਦੱਸਿਆ ਗਿਆ।
            ਇਸ ਪ੍ਰੋਗਰਾਮ ਵਿੱਚ ਖੇਤਰੀ ਖੋਜ ਕੇਂਦਰ ਬਠਿੰਡਾ ਵੱਲੋਂ ਆਏ ਕੀਟ ਵਿਗਿਆਨੀ ਡਾ. ਜਸਜਿੰਦਰ ਕੌਰ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਅਤੇ ਗੁਲਾਬੀ ਸੂੰਡੀ ਦੇ ਹਮਲੇ ਦੀ ਰੋਕਥਾਮ ਅਤੇ ਇਸ ਦੇ ਜੀਵਨ ਚੱਕਰ ਸਬੰਧੀ ਜਾਣਕਾਰੀ ਦਿੱਤੀ। ਕੀਟ ਵਿਗਿਆਨੀ ਡਾ. ਜਸਰੀਤ ਕੌਰ ਨੇ ਨਰਮੇ ਅਤੇ ਝੋਨੇ ਦੀ ਫਸਲ ਉਪਰ ਮਿੱਤਰ ਕੀੜਿਆਂ ਦੇ ਯੋਗਦਾਨ ਸਬੰਧੀ ਜਾਣਕਾਰੀ ਦਿੱਤੀ। ਇਸ ਉਪਰੰਤ ਬੀ.ਟੀ.ਐਮ. ਆਤਮਾ ਬਠਿੰਡਾ ਸ਼੍ਰੀਮਤੀ ਰਮਨਦੀਪ ਕੌਰ ਨੇ ਮਿੱਤਰ ਕੀੜਿਆਂ ਸਬੰਧੀ ਵਿਸਥਾਰ ਪੂਰਵਕ ਪ੍ਰੋਜੈਕਟਰ ਤੇ ਸਲਾਈਡ ਸ਼ੋਅ ਕਰਕੇ ਜਾਣਕਾਰੀ ਦਿੰਦਿਆਂ ਨੌਜਵਾਨ ਕਿਸਾਨ ਵੀਰਾਂ ਨੂੰ ਕੀੜਿਆਂ ਦੇ ਆਰਥਿਕ ਕਾਗਾਰ ਅਨੁਸਾਰ ਸਪਰੇਅ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ।
                 ਇਸ ਉਪਰੰਤ ਡਾ. ਮਨਜਿੰਦਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਬਲਤੇਜ ਸਿੰਘ ਨੇ ਨਰਮੇ ਦੀ ਕਾਸ਼ਤ ਬਾਰੇ ਅਫੇਪੌਸ਼ਕ ਤੱਤਾਂ ਦੀ ਘਾਟ ਦੇ ਲੱਛਣ ਅਤੇ ਉਸ ਦੇ  ਪ੍ਰਬੰਧਾਂ ਸਬੰਧੀ ਚਾਨਣਾ ਪਾਇਆ। ਬੀ.ਟੀ.ਐਮ. ਸੰਗਤ ਸ਼੍ਰੀ ਜਗਸੀਰ ਸਿੰਘ ਵੱਲੋਂ ਕਿਸਾਨਾਂ ਨੂੰ ਗੁਲਾਬੀ ਸੂੰਡੀ ਨੂੰ ਕੰਟਰੋਲ ਕਰਨ ਲਈ ਫੂਰੋਮੈਨ ਟਰੈਪ ਨੂੰ ਖੇਤ ਵਿੱਚ ਨਰਮੇ ਦੀ ਫਸਲ ਵਿੱਚ ਲਗਾਉਣ ਦੇ ਤਰੀਕੇ ਬਾਰੇ ਦੱਸਿਆ ਗਿਆ ਅਤੇ ਟਰੈਪ ਨੂੰ ਆਪਣੇ ਹੱਥ ਨਾਲ ਇਕ ਡੰਡੇ ਤੇ ਬੰਨ ਦਿਖਾਇਆ ਗਿਆ। ਉਹਨਾਂ ਕਿਸਾਨਾਂ ਨੂੰ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਨਿੰਮ ਦਾ ਘੋਲ ਬਣਾਉਣਾ ਸਿਖਾਇਆ ਅਤੇ ਦੱਸਿਆ ਕਿ ਇਸ ਘੋਲ ਨਾਲ ਕਿਸਾਨ ਵੀਰ ਨਰਮੇ ਦੀ ਫਸਲ ਤੇ ਸਪਰੇਅ ਕਰਕੇ ਆਪਣੀ ਫਸਲ ਨੂੰ ਕਿਵੇਂ ਚਿੱਟੀ ਮੱਖੀ ਦੇ ਹਮਲੇ ਤੋਂ ਬਚਾ ਸਕਦੇ ਹਨ।
                    ਇਸ ਪ੍ਰੋਗਰਾਮ ਦੇ ਤੀਜੇ ਦਿਨ ਕਿਸਾਨ ਵੀਰਾਂ ਨੂੰ ਪਿੰਡ ਕੁੱਤੀਵਾਲ ਖੁਰਦ (ਬਲਾਕ ਮੌੜ) ਵਿਖੇ ਅਗਾਂਹਵਧੂ ਕਿਸਾਨ ਸ਼੍ਰੀ ਕਰਮ ਸਿੰਘ ਸਿੱਧੂ ਦੇ ਖੇਤ ਦਾ ਇਕ ਵਿਦਿਆਕ ਦੌਰਾ ਕਰਵਾਇਆ ਗਿਆ। ਜਿੱਥੇ ਸ਼੍ਰੀ ਕਰਮ ਸਿੰਘ ਵੱਲੋਂ ਕੁਦਰਤੀ ਤਰੀਕਿਆਂ ਜਿਵੇਂ ਕਿ ਖੱਟੀ ਲੱਸੀ, ਹਰੀਆਂ ਮਿਰਚਾਂ, ਨਿੰਮ ਦੇ ਪੱਤੇ, ਗਊ ਮੂਤਰ, ਗੋਹਾ ਅਦਿ ਦੀ ਵਰਤੋਂ ਕਰਕੇ ਜਹਿਰ ਮੁਕਤ ਖੇਤੀ ਕੀਤੀ ਜਾ ਰਹੀ ਹੈ।
                    ਇਸ ਪ੍ਰੋਗਰਾਮ ਦੇ ਪੰਜਵੇਂ ਦਿਨ ਕਿਸਾਨ ਵੀਰਾਂ ਦਾ ਜਿਲਾ ਕਪੂਰਥਲਾ ਦੇ ਉੱਚਾ ਪਿੰਡ ਵਿਖੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਦੂਜਾ ਵਿਦਿਆਕ ਦੌਰਾ ਕਰਵਾਇਆ ਗਿਆ ਜਿੱਥੇ ਗੁੱਡ ਗ੍ਰੋਅ ਕ੍ਰਾਪਿੰਗ ਮਾਡਲ ਨਾਲ ਸ਼੍ਰੀ ਅਵਤਾਰ ਸਿੰਘ ਦੇ ਖੇਤ ਵਿੱਚ ਖੇਤੀ ਵਿਭਿੰਨਤਾਂ ਨੂੰ ਮੁੱਖ ਰੱਖਦਿਆ ਹੋਇਆ ਘੱਟ ਖੇਚਲ, ਘੱਟ ਖਰਚਿਆਂ, ਪਾਣੀ ਦੀ 90% ਬੱਚਤ ਨਾਲ ਅਤੇ ਸਰਵਪੱਖੀ ਕੀਟ ਪ੍ਰਬੰਧਨ ਕਰਕੇ ਵੱਧ ਮੁਨਾਫਾ ਅਤੇ ਆਮਦਨ ਲੈ ਰਹੇ ਹਨ ਅਤੇ ਉਹਨਾਂ ਨੇ ਕਿਸਾਨ ਵੀਰਾਂ ਆਪਣੇ ਢੰਗ ਤਰੀਕਿਆ ਬਾਰੇ ਭਰਪੂਰ ਜਾਣਕਾਰੀ ਦਿੱਤੀ।
                         ਪ੍ਰੋਗਰਾਮ ਦੇ ਅਖੀਰਲੇ ਦਿਨ ਕਿਸਾਨ ਵੀਰਾਂ ਤੋਂ ਇਸ ਟ੍ਰੇਨਿੰਗ ਸਬੰਧੀ ਫੀਡਬੈਕ ਲਈ ਗਈ ਜਿਸ ਵਿੱਚ ਕਿਸਾਨ ਵੀਰਾਂ ਨੇ ਕਾਫੀ ਸੰਤੁਸ਼ਟੀ ਜਤਾਈ ਗਈ ਅਤੇ ਬਿਨਾਂ ਲੋੜ ਤੋਂ ਫਸਲਾਂ ਉਪਰ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਨਾਲ ਆਰਥਿਕ ਅਤੇ ਵਾਤਾਵਰਨ ਦੇ ਨੁਕਸਾਨ ਬਾਰੇ ਦੱਸਿਆ ਗਿਆ। ਇਸ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਸਾਰੇ ਕਿਸਾਨਾਂ ਵੱਲੋਂ ਆਪਣੇ ਖੇਤ ਵਿੱਚ ਕੈਮੀਕਲ ਸਪਰੇਅ ਦੀ ਘੱਟ ਤੋਂ ਘੱਟ ਵਰਤੋਂ ਕਰਕੇ  ਸਰਵਪੱਖੀ ਕੀਟ ਪ੍ਰਬੰਧਨ ਨੂੰ ਲਾਗੂ ਕਰਨ ਦਾ ਪ੍ਰਣ ਕੀਤਾਗਿਆ।
           ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਇਸ ਸਫਲਤਾਪੂਰਵਕ ਟ੍ਰੇਨਿੰਗ ਪ੍ਰੋਗਰਾਮ ਕਰਨ ਤੇ ਉਹਨਾਂ ਪਾਮੇਤੀ ਲੁਧਿਆਣਾ ਵੱਲੋਂ ਜਾਰੀ ਕੀਤੇ ਸਰਟੀਫਿਕੇਟ ਵੰਡੇ ਗਏ ਜੋ ਕਿ ਭਵਿੱਖ ਵਿੱਚ ਇਹਨਾਂ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਣਗੇ। ਇਸ ਦੇ ਨਾਲ ਹੀ ਗੁਲਾਬੀ ਸੂੰਡੀ ਦੇ ਹਮਲੇ ਨੂੰ ਰੋਕਣ ਵਿੱਚ ਕਾਗਰ ਫੂਰੋਮੈਨ ਟਰੈਪ ਵੀ ਪ੍ਰੋਗਰਾਮ ਵਿੱਚ ਮੁਫਤ ਦਿੱਤੇ ਗਏ। ਡਾ. ਸਿੱਧੂ ਵੱਲੋਂ ਇਸ ਟ੍ਰੇਨਿੰਗ ਵਿੱਚ ਕਿਸਾਨਾਂ ਨੂੰ ਦੂਸਰੇ ਵਿਭਾਗਾਂ ਤੋਂ ਲੈਕਚਰ ਦੇਣ ਆਏ ਮਾਹਿਰਾਂ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਦਾ ਧੰਨਵਾਦ ਕੀਤਾ ਕਿ ਉਹਨਾਂ ਕਰਕੇ ਕਿਸਾਨ ਵੀਰਾਂ ਨੂੰ ਇਹਨੀ ਲਾਹੇਵੰਦ ਜਾਣਕਾਰੀ ਦਿੱਤੀ ਗਈ।
           ਇਸ ਮੌਕੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨਰਿੰਦਰ ਸਿੰਘ ਗੋਦਾਰਾ, ਖੇਤੀਬਾੜੀ ਵਿਭਾਗ ਦੇ ਅਫ਼ਸਰ, ਖੇਤਰੀ ਖੋਜ ਕੇਂਦਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਇਲਾਵਾ ਵੱਖ-ਵੱਖ ਖੇਤੀ ਮਾਹਿਰ ਹਾਜ਼ਰ ਸਨ।

No comments:

खबर एक नजर में देखे

Labels

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

Followers

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

Translate

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

Search This Blog

Bathinda Leading NewsPaper

E-Paper Punjab Ka Sach 21 Nov 2024

HOME PAGE