ਬਠਿੰਡਾ. ਵਿਦਿਆਰਥੀਆਂ ਨੂੰ ਕੈਰੀਅਰ ਬਾਰੇ ਜਾਗਰੂਕ ਕਰਨ ਲਈ ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਕਾਮਰਸ ਵਿਭਾਗ ਨੇ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਾਈਕਰੋਸਾਫ਼ਟ ਟੀਮਜ਼ ਦੇ ਜ਼ਰੀਏ 'ਉੱਚ ਸਿੱਖਿਆ ਦੀ ਮਹੱਤਤਾ' ਵਿਸ਼ੇ 'ਤੇ ਆਨਲਾਈਨ ਅਲੂਮਨੀ ਗੱਲਬਾਤ ਕਰਵਾਈ ਇਸ ਸੈਸ਼ਨ ਵਿਚ ਕਾਲਜ ਦੇ ਅਲੂਮਨੀ ਸ੍ਰੀ ਪ੍ਰਸ਼ਾਂਤ ਰੰਜਨ, ਬਿਜ਼ਨਸ ਡਿਵੈਲਪਮੈਂਟ ਐਸੋਸੀਏਟ, ਹਾਈਜੈਨਿਕ ਰਿਸਰਚ ਇੰਸਟੀਚਿਊਟ ਪ੍ਰਾ. ਲਿਮ., ਮੁੰਬਈ ਨੇ ਮੁੱਖ ਬੁਲਾਰੇ ਦੇ ਤੌਰ 'ਤੇ ਸ਼ਿਰਕਤ ਕੀਤੀ। ਇਸ ਸੈਸ਼ਨ ਦੀ ਸ਼ੁਰੂਆਤ ਵਿੱਚ ਮਿਸ ਅਮ੍ਰਿਤ ਤੱਗੜ ਨੇ ਕਾਮਰਸ ਵਿਭਾਗ ਵੱਲੋਂ ਮੁੱਖ ਬੁਲਾਰੇ ਅਤੇ ਸਮੂਹ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ।ਮੁੱਖ ਬੁਲਾਰੇ ਵਜੋਂ ਬਾਬਾ ਫ਼ਰੀਦ ਕਾਲਜ ਦੇ ਬੀ.ਕਾਮ (ਬੈਚ 2014-17) ਦੇ ਪੁਰਾਣੇ ਵਿਦਿਆਰਥੀ (ਅਲੂਮਨੀ) ਸ੍ਰੀ ਪ੍ਰਸ਼ਾਂਤ ਰੰਜਨ ਨੇ ਆਪਣੀ ਗੱਲਬਾਤ ਦੀ ਸ਼ੁਰੂਆਤ ਉੱਚ ਸਿੱਖਿਆ ਵਿੱਚ ਨਿਵੇਸ਼ ਕਰਨ ਉੱਤੇ ਜ਼ੋਰ ਦੇ ਕੇ ਕੀਤੀ । ਉਨ੍ਹਾਂ ਨੇ ਕਿਹਾ ਕਿ ਉੱਚ ਸਿੱਖਿਆ ਉਨ੍ਹਾਂ ਨੂੰ ਆਪਣੀ ਰੁਚੀ ਦੇ ਖੇਤਰ ਦੀ ਚੋਣ ਕਰਨ ਅਤੇ ਲੋੜੀਂਦੀ ਕੰਪਨੀ ਵੱਲ ਅੱਗੇ ਤੋਰਨ ਵਿੱਚ ਸਹਾਇਤਾ ਕਰੇਗੀ। ਸ੍ਰੀ ਰੰਜਨ ਨੇ ਕਿਹਾ ਕਿ ਸਿੱਖਿਆ ਦੇ ਸ਼ੁਰੂਆਤੀ ਸਾਲਾਂ ਵਿੱਚ ਸਹੀ ਮਾਨਸਿਕਤਾ ਜੀਵਨ ਵਿੱਚ ਲੰਬੇ ਸਮੇਂ ਦੀ ਸਫਲਤਾ ਲਈ ਮਹੱਤਵਪੂਰਨ ਹੈ । ਇਸ ਤੋਂ ਇਲਾਵਾ ਉਸ ਨੇ ਆਪਣੇ ਨਿੱਜੀ ਤਜਰਬੇ ਤੋਂ ਇੰਟਰਵਿਊ ਦੌਰਾਨ ਪੁੱਛੇ ਪ੍ਰਸ਼ਨ ਸਾਂਝੇ ਕੀਤੇ । ਉਸ ਨੇ ਇੰਟਰਵਿਊ ਨੂੰ ਸੁਚਾਰੂ ਢੰਗ ਨਾਲ ਕਰੈਕ ਕਰਨ ਲਈ ਕੁੱਝ ਮਹੱਤਵਪੂਰਨ ਸੁਝਾਅ ਅਤੇ ਦਿਸ਼ਾ ਨਿਰਦੇਸ਼ ਵੀ ਦਿੱਤੇ । ਸੰਬੋਧਨ ਤੋਂ ਬਾਅਦ ਵਿਚਾਰ ਵਟਾਂਦਰੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਸ਼ਨ ਪੁੱਛੇ। ਕੁੱਲ ਮਿਲਾ ਕੇ ਇਹ ਪ੍ਰੋਗਰਾਮ ਇੱਕ ਅਸਲ ਸਫਲਤਾ ਸੀ ਅਤੇ ਵਿਦਿਆਰਥੀਆਂ ਨੇ ਸੱਚਮੁੱਚ ਪ੍ਰੇਰਿਤ ਮਹਿਸੂਸ ਕੀਤਾ । ਵਿਦਿਆਰਥੀਆਂ ਨੇ ਇਸ ਸੈਸ਼ਨ ਦਾ ਭਰਪੂਰ ਲਾਭ ਉਠਾਇਆ ਅਤੇ ਬਹੁਤ ਕੁੱਝ ਨਵਾਂ ਸਿੱਖਿਆ। ਅੰਤ ਵਿੱਚ ਵਿਭਾਗ ਮੁਖੀ ਨੇ ਅਲੂਮਨੀ ਦਾ ਧੰਨਵਾਦ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਕਾਮਰਸ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਆਸ ਜਤਾਈ ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
16 घंटे पहले

कोई टिप्पणी नहीं:
एक टिप्पणी भेजें