ਇਸ ਲੜੀ ਦੋਰਾਨ ਮਲੂਕਾ ਕੋਠਾ ਗੁਰੂ, ਭਾਈਰੂਪਾ, ਢਪਾਲੀ, ਰਾਮਪੁਰਾ, ਫੂਲ, ਸਿਰੀਏ ਵਾਲਾ ਅਤੇ ਮਹਿਰਾਜ ਤੋਜ਼ ਇਲਾਵਾ ਸਾਰੇ ਹੀ ਪਿੰਡਾਂ ਵਿਚ ਅਰਦਾਸ ਕਰਵਾਈ ਗਈ। ਇਸ ਬਾਰੇ ਗੱਲ ਕਰਦਿਆ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਵਿਚ ਸੂਬਾ ਸਰਕਾਰ ਬੁਰੀ ਤਰ੍ਹਾਂ ਅਸਫਲ ਸਾਬਿਤ ਹੋਈ। ਸਰਕਾਰ ਵੱਲੋਜ਼ ਲੋਕਾਂ ਨੂੰ ਵੈਕਸੀਨ ਅਤੇ ਸਸਤੇ ਇਲਾਜ ਦੇ ਪ੍ਰਬੰਧ ਕਰਨੇ ਚਾਹੀਦੇ ਸਨ। ਸਰਕਾਰਾ ਵੱਲੋਜ਼ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਸੂਬੇ ਦੀਆਂ ਵੱਖ ਵੱਖ ਸਮਾਜਿਕ ਜੱਥੇਬੰਦੀਆਂ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਜ਼ ਲੋਕਾਂ ਲਈ ਆਕਸੀਜਨ, ਦਵਾਈਆ, ਲੰਗਰ ਅਤੇ ਹੋਰ ਲੋੜਾ ਪੂਰੀਆ ਕਰਨ ਦਾ ਬੀੜਾ ਚੁੱਕਿਆ ਗਿਆ।
ਸ਼੍ਰੋਮਣੀ ਅਕਾਲੀ ਦਲ ਵੱਲੋਜ਼ ਦੂਜੇ ਹਲਕਿਆ ਵਾਂਗ ਹਲਕਾ ਫੂਲ ਵਿਚ ਵੀ ਆਕਸੀਜਨ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ। ਇਹ ਸੇਵਾ ਰਾਜਨੀਤੀ ਅਤੇ ਪਾਰਟੀਬਾਜੀ ਤੋਜ਼ ਉਪਰ ਉਠ ਕੇ ਕੀਤੀ ਗਈ। ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਇਸ ਮਹਾਮਾਰੀ ਦੇ ਪ੍ਰਕੋਪ ਤੋਜ਼ ਬਚਾਉਣ ਲਈ ਅਤੇ ਸਰਬਤ ਦੇ ਭਲੇ ਲਈ ਅਕਾਲੀ ਜੱਥੇਬੰਦੀ ਵੱਲੋਜ਼ ਅਰਦਾਸ ਕੀਤੀ ਗਈ ਕਿਉਜ਼ਕਿ ਅਸੀਜ਼ ਹਰ ਦੁੱਖ ਤੇ ਸੁੱਖ ਵਿਚ ਵਾਹਿਗੁਰੂ ਦੇ ਚਰਨਾ ਦਾ ਓਟ ਆਸਰਾ ਲੈਜ਼ਦੇ ਹਾਂ।
ਮਹਿਰਾਜ ਵਿਚ ਸਾਬਕਾ ਪ੍ਰਧਾਨ ਹਰਿੰਦਰ ਹਿੰਦਾ ਦੀ ਅਗਵਾਈ ਵਿਚ ਅਰਦਾਸ ਕਰਵਾਈ ਗਈ ਜਿਸ ਵਿਚ ਗੁਰਚੇਤ ਮਹਿਰਾਜ, ਬਲਵੀਰ ਮਹਿਰਾਜ, ਗੰਮਦੂਰ ਸਰਪੰਚ, ਬੱਬਰ ਸਿੰਘ ਬਾਬਾ, ਜਗਜੀਤ ਸਿੰਘ, ਬੂਟਾ ਸਿੰਘ ਨੰਬਰਦਾਰ, ਹਰਭਜਨ ਮੈਜ਼ਬਰ, ਡਾ. ਬਲਵੀਰ ਸਿੰਘ, ਸਰਕਲ ਪ੍ਰਧਾਨ ਲਖਵਿੰਦਰ ਸਿੰਘ ਸ਼ਾਮਿਲ ਹੋਏ। ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਮਲੂਕਾ ਵਿਖੇ ਕਰਵਾਈ ਗਈ ਅਰਦਾਸ ਵਿਚ ਸਾਬਕਾ ਪ੍ਰਧਾਨ ਹਰਜੀਤ ਸਿੰਘ ਮਲੂਕਾ, ਨਿਰਮਲ ਸਿੰਘ, ਮਨਦੀਪ ਸ਼ਰਮਾ, ਸਾਬਕਾ ਸਰਪੰਚ ਗੁਰਚਰਨ ਸਿੰਘ, ਰੇਸ਼ਮ ਸਿੰਘ, ਮੀਡੀਆ ਇਨਚਾਰਜ ਰਤਨ ਸ਼ਰਮਾ ਮਲੂਕਾ ਹਾਜਰ ਸਨ। ਪਿੰਡ ਭਾਈਰੂਪਾ ਵਿਖੇ ਵੀ ਜੱਥੇਦਾਰ ਸਤਨਾਮ ਸਿੰਘ ਭਾਈਰੂਪਾ ਦੀ ਅਗਵਾਈ ਵਿਚ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਭਾਈਰੂਪਾ ਮੱਲ ਸਿੰਘ ਭਾਈਰੂਪਾ, ਸੁਰਜੀਤ ਸਿੰਘ ਅਤੇ ਲਖਵੀਰ ਸਿੰਘ ਕੌਜ਼ਸਲਰ ਵੱਲੋਜ਼ ਸਰਬਤ ਦੇ ਭਲੇ ਦੀ ਅਰਦਾਸ ਕਰਵਾਈ।
कोई टिप्पणी नहीं:
एक टिप्पणी भेजें