ਬਠਿੰਡਾ. ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਖੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਵਲੋਂ ਸਪਾਂਸਰ “ਜਲਵਾਯੂ ਪਰਿਵਰਤਨ ਅਤੇ ਜਲ ਸੁਰੱਖਿਆ” ਵਿਸ਼ੇ ਤੇ 6 ਰੋਜ਼ਾ ਆਨਲਾਈਨ ਸ਼ਾਰਟ ਟਰਮ ਟ੍ਰੇਨਿੰਗ ਪ੍ਰੋਗਰਾਮ (ਐਸ.ਟੀ.ਟੀ.ਪੀ.) ਦੀ ਸ਼ੁਰੂ ਹੋਇਆ।
ਸਿਵਲ ਇੰਜੀਨੀਅਰਿੰਗ ਵਿਭਾਗ ਵਲੋਂ ਆਯੋਜਿਤ ਇਸ ਆਨਲਾਈਨ ਮੋਡ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਅਦਾਰਿਆਂ ਦੇ 100 ਤੋਂ ਵੱਧ ਮਾਹਿਰ ਅਤੇ ਫੈਕਲਟੀ ਮੈਂਬਰ ਸ਼ਾਮਿਲ ਹੋਣਗੇ। ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਏਮਜ਼, ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਦਿਨੇਸ਼ ਕੁਮਾਰ ਸਿੰਘ ਸ਼ਾਮਲ ਹੋਏ। ਉਹਨਾਂ ਨੇ ਮਨੁੱਖਤਾ ਦੇ ਚੰਗੇਰੇ ਭਵਿੱਖ ਅਤੇ ਬਚਾਅ ਲਈ ਵਾਤਾਵਰਣ ਅਤੇ ਜਲ ਸਰੋਤਾਂ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ ।
ਡਾ. ਅਸ਼ੋਕ ਪਾਂਡੇ, ਸੀ.ਐਸ.ਆਈ.ਆਰ.-ਆਈ.ਆਈ.ਟੀ. ਰਿਸਰਚ, ਲਖਨਊ ਨੇ "ਗਲੋਬਲ ਵਾਰਮਿੰਗ- ਊਰਜਾ ਅਤੇ ਵਾਤਾਵਰਣਕ ਸਥਿਰਤਾ ਵਿੱਚ ਚੁਣੌਤੀਆਂ" ਵਿਸ਼ੇ ਤੇ ਭਾਸ਼ਣ ਦਿੱਤਾ। ਜਦੋਂ ਕਿ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ "ਜਲ ਸੁਰੱਖਿਆ" ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।ਐਮ.ਆਰ.ਐੱਸ.ਪੀ.ਟੀ.ਯੂ, ਉਪ ਕੁਲਪਤੀ ਪ੍ਰੋਫੈਸਰ ਬੂਟਾ ਸਿੰਘ ਸਿੱਧੂ, ਰਜਿਸਟਰਾਰ, ਡਾ. ਗੁਰਿੰਦਰਪਾਲ ਸਿੰਘ ਬਰਾੜ ਅਤੇ ਕੈਂਪਸ ਡਾਇਰੈਕਟਰ ਜੀ.ਜੈਡ.ਐੱਸ.ਸੀ.ਸੀ.ਈ.ਟੀ. ਅਤੇ ਡੀਨ (ਅਕਾਦਮਿਕ) ਐਮ.ਆਰ.ਐੱਸ.ਪੀ.ਟੀ.ਯੂ, ਪ੍ਰੋ. (ਡਾ.) ਸਵੀਨਾ ਬਾਂਸਲ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਸਮੀ ਤਬਦੀਲੀ, ਜਲ ਸੁਰੱਖਿਆ ਦੀ ਗੰਭੀਰਤਾ ਨੂੰ ਸਮਝਣ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਰੱਖਿਆ ਕਰਨਾ ਸਮੇਂ ਦੀ ਲੋੜ ਹੈ।
ਏ.ਆਈ.ਸੀ.ਟੀ.ਈ.- ਐਮ.ਆਰ.ਐੱਸ.ਪੀ.ਟੀ.ਯੂ. ਦੇ ਐਮ.ਓ.ਯੂ. ਕੋਆਰਡੀਨੇਟਰ, ਪ੍ਰੋ. (ਡਾ.) ਬਲਵਿੰਦਰ ਸਿੰਘ ਸਿੱਧੂ (ਮਕੈਨੀਕਲ) ਨੇ ਵਾਤਾਵਰਣ ਉੱਤੇ ਤੇਜ਼ੀ ਨਾਲ ਵੱਧ ਰਹੇ ਉਦਯੋਗੀਕਰਨ ਦੇ ਪ੍ਰਭਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਯੂਨੀਵਰਸਿਟੀ ਨਾਨ-ਟੀਚਿੰਗ ਸਟਾਫ ਲਈ ਵੀ ਇਸ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਬਣ ਰਹੀ ਹੈ। ਸਿਵਲ ਇੰਜੀਨੀਅਰਿੰਗ ਅਤੇ ਪ੍ਰੋਗਰਾਮ ਕੋ-ਕੋਆਰਡੀਨੇਟਰ ਦੇ ਐਸੋਸੀਏਟ ਪ੍ਰੋਫੈਸਰ ਡਾ. ਗੁਰਪ੍ਰੀਤ ਸਿੰਘ ਬਾਠ ਨੇ ਸਾਰੇ ਮਹਿਮਾਨਾਂ, ਚੇਅਰਮੈਨ ਅਤੇ ਵਾਈਸ ਚੇਅਰਮੈਨ ਏ.ਆਈ.ਸੀ.ਟੀ.ਈ., ਵਾਈਸ ਚਾਂਸਲਰ ਐਮ.ਆਰ.ਐੱਸ.ਪੀ.ਟੀ.ਯੂ, ਡਾਇਰੈਕਟਰ ਫੈਕਲਟੀ ਡਿਵਲਪਮੈਂਟ ਏ.ਆਈ.ਸੀ.ਟੀ.ਈ.ਅਤੇ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋ. (ਡਾ.) ਰਾਕੇਸ਼ ਕੁਮਾਰ ਸਿੰਗਲਾ ਨੇ ਸਵਾਗਤੀ ਭਾਸ਼ਣ ਦਿੱਤਾ। ਪ੍ਰੋ. (ਡਾ.) ਮਨਜੀਤ ਬਾਂਸਲ (ਕੋਆਰਡੀਨੇਟਰ), ਇੰਜ. ਸੁਨੀਤਾ ਕੋਤਵਾਲ, ਇੰਜ. ਸੁਖਦੀਪ ਸਿੰਘ (ਸਹਿ-ਕੋਆਰਡੀਨੇਟਰ) ਅਤੇ ਸ੍ਰੀ ਕੁਲਦੀਪ ਕੁਮਾਰ (ਮੈਂਬਰ) ਨੇ ਬਹੁਤ ਹੀ ਮਹੱਤਵਪੂਰਣ ਵਿਸ਼ੇ ਤੇ ਅਜਿਹੇ ਕੀਮਤੀ ਸਿਖਲਾਈ ਪ੍ਰੋਗਰਾਮ ਦੇ ਆਯੋਜਨ ਵਿੱਚ ਮੁੱਖ ਭੂਮਿਕਾ ਨਿਭਾਈ।
ਹਫ਼ਤਾ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਦੌਰਾਨ, ਡਾ. ਅਸ਼ੋਕ ਪਾਂਡੇ- ਸੀ.ਐਸ.ਆਈ.ਆਰ.-ਆਈ.ਆਈ.ਟੀ. ਰਿਸਰਚ, ਲਖਨਊ, ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ , ਵਾਟਰਮੈਨ ਰਾਜੇਂਦਰ ਸਿੰਘ, ਜੀ.ਐਨ.ਡੀ.ਯੂ. ਅੰਮ੍ਰਿਤਸਰ ਤੋਂ ਡਾ. ਭੱਟੀ ਅਤੇ ਡਾ. ਵੀ. ਕੇ. ਗਰਗ, ਕੇਂਦਰੀ ਯੂਨੀਵਰਸਿਟੀ ਪੰਜਾਬ ਤੋਂ ਡਾ. ਸੁਨੀਲ ਮਿੱਤਲ, ਡਾ. ਐਸ. ਕੇ. ਸਿੰਘ, ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ, ਸ੍ਰੀ ਅਨਿਲ ਮਨੋਚਾ - ਕਾਰਜਕਾਰੀ ਨਿਰਦੇਸ਼ਕ, ਆਇਨ ਐਕਸਚੇਂਜ ਏਸ਼ੀਆ ਪੈਸੀਫਿਕ ਪ੍ਰਾਈਵੇਟ ਲਿਮਟਿਡ, ਡਾ. ਐਸ.ਸੀ. ਜੈਨ- ਸਾਬਕਾ ਡੀਨ ਅਤੇ ਚੇਅਰਮੈਨ, ਕੈਮੀਕਲ ਇੰਜੀਨੀਅਰਿੰਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ.ਆਰ.ਪੀ. ਤਿਵਾੜੀ- ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਡਾ. ਯੋਗਕਸ਼ਮੀ ਕੇ.ਐੱਨ. ਅਤੇ ਡਾ. ਪ੍ਰਫੁੱਲ ਕੁਮਾਰ ਸਾਹੂ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਡਾ. ਸੁਨੀਲ ਕੁਮਾਰ – ਸੀ.ਐਸ.ਆਈ.ਆਰ.-ਨੀਰੀ ਨਾਗਪੁਰ, ਸ਼੍ਰੀ ਪ੍ਰਦੀਪ ਸੰਗਵਾਨ - ਹੀਲਿੰਗ ਹਿਮਾਲਿਆ ਦੇ ਬਾਨੀ, ਜੀ.ਜੇ.ਐੱਸ.ਸੀ.ਐੱਸ.ਈ.ਈ.ਟੀ. ਐਮ.ਆਰ.ਐੱਸ.ਪੀ.ਟੀ.ਯੂ. ਬਠਿੰਡਾ ਤੋਂ ਡਾ. ਮਨਜੀਤ ਬਾਂਸਲ ਅਤੇ ਐਮ.ਆਰ.ਐੱਸ.ਪੀ.ਟੀ.ਯੂ ਬਠਿੰਡਾ ਤੋਂ ਡਾ.ਸੀਮਾ ਸ਼ਰਮਾ ਇਸ ਆਨਲਾਈਨ ਪ੍ਰੋਗਰਾਮ ਦੌਰਾਨ ਰਿਸੋਰਸ ਪਰਸਨ ਹੋਣਗੇ। ਜੋ ਵੱਖ-ਵੱਖ ਵਿਸ਼ਿਆਂ ਤੇ ਮੁਹਾਰਤ ਅਨੁਸਾਰ ਚਰਚਾ ਕਰਨਗੇ।
ਫੋਟੋ:. ਮੁੱਖ ਮਹਿਮਾਨ, ਪ੍ਰੋ. ਦਿਨੇਸ਼ ਕੁਮਾਰ ਸਿੰਘ, ਏਮਜ਼, ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਅਤੇ ਐਮ.ਆਰ.ਐੱਸ.ਪੀ.ਟੀ.ਯੂ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ । ਮਾਹਿਰ ਸਿਖਲਾਈ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ।