ਬਠਿੰਡਾ। ਨਗਰ ਨਿਗਮ ਬਠਿੰਡਾ ਦੀਆਂ ਚੋਣ ਜੋ ਕਿ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਇੰਨਾਂ ਚੋਣਾਂ ਲਈ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ, ਜਿਸ ਲੜੀ ਤਹਿਤ ਵਾਰਡ ਨੰ. 1 ਤੋਂ ਕਾਂਗਰਸ਼ ਦੇ ਉਮੀਦਵਾਰ ਮਨਜੀਤ ਕੌਰ ਸੰਧੂ ਵੱਲੋਂ ਆਪਣੇ ਨਾਮਜ਼ਦਗੀ ਕਾਗਜ਼ ਬਠਿੰਡਾ ਦਫਤਰ ਵਿਖੇ ਜਮਾਂ ਕਰਵਾਏ। ਇਸ ਮੌਕੇ ਉਨਾਂ ਦੇ ਨਾਲ ਵੱਡੀ ਗਿਣਤੀ ’ਚ ਵਾਰਡ ਵਾਸੀ ਵੀ ਮੌਜ਼ੂਦ ਸਨ। ਮਨਜੀਤ ਕੌਰ ਸੰਧੂ ਦੇ ਪਤੀ ਟਹਿਲ ਸਿੰਘ ਸੰਧੂ ਜੋ ਕਿ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਲਈ ਕੀਤੀ ਅਣਥੱਕ ਮਿਹਨਤ ਸਦਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਨਾਂ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਨੂੰ ਟਿਕਟ ਦੇ ਕੇ ਨਿਵਾਜਿਆ ਹੈ। ਟਹਿਲ ਸਿੰਘ ਸੰਧੂ ਵੱਲੋਂ ਸ਼ਹਿਰ ਦੇ ਵਿਕਾਸ ’ਚ ਪਾਏ ਅਣਮੁੱਲੇ ਯੋਗਦਾਨ ਸਦਕਾ ਸ਼ਹਿਰ ਵਾਸੀ ਵੀ ਸੰਤੁਸ਼ਟ ਹਨ, ਜਿਸਦੇ ਚਲਦਿਆਂ ਵਾਰਡ ਵਾਸੀਆਂ ਵੱਲੋਂ ਭਰਪੂਰ ਸਮਰਥਨ ਉਨਾਂ ਨੂੰ ਮਿਲ ਰਿਹਾ। ਇਸ ਮੌਕੇ ਟਹਿਲ ਸਿੰਘ ਸੰਧੂ ਨੇ ਨੇ ਕਿਹਾ ਕਿ ਉਨਾਂ ਵਾਰਡ ਵਾਸੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਵੱਡੀ ਜਿੱਤ ਹਾਸਲ ਕਰਦੇ ਹੋਏ, ਨਗਰ ਨਿਗਮ ’ਚ ਆਪਣਾ ਮੇਅਰ ਬਣਾਉਣਗੇ।
एक्टर धर्मेंद्र अस्पताल से डिस्चार्ज:डॉक्टर बोले- परिवार घर पर ही इलाज
चाहता है, दो दिन पहले भर्ती हुए थे
-
https://www.bhaskar.com/entertainment/bollywood/news/dharmendras-condition-is-improving-rapidly-136394407.html
4 घंटे पहले


कोई टिप्पणी नहीं:
एक टिप्पणी भेजें