ਬਠਿੰਡਾ. ਆਮ ਆਦਮੀ ਪਾਰਟੀ ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਆਪਣਾ ਮੇਅਰ ਬਣਾਵੇਗੀ ਅਤੇ ਸ਼ਹਿਰ ਦੇ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਜੀ ਨੇ ਦੱਸਿਆ ਕਿ ਉਹਨਾਂ ਨੇ ਬਠਿੰਡਾ ਸ਼ਹਿਰ ਦੇ ਸਾਰੇ ਵਾਰਡਾਂ ਉਪਰ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ ਕੇਵਲ ਵਾਰਡ ਨੰਬਰ 30 ਉੱਪਰ ਕੈਂਡੀਡੇਟ ਖੜ੍ਹਾ ਕਰਨਾ ਬਾਕੀ ਹੈ। ਆਮ ਆਦਮੀ ਪਾਰਟੀ ਦੁਆਰਾ ਜੋ ਵੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਉਮੀਦਵਾਰ ਬਹੁਤ ਜ਼ਿਆਦਾ ਪੜੇ ਲਿਖੇ ਹਨ ਅਤੇ ਪਹਿਲੀ ਵਾਰ ਐਮ ਸੀ ਇਲੈਕਸ਼ਨ ਲੜ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਦੋਨੋਂ ਰਿਵਾਇਤੀ ਪਾਰਟੀਆਂ ਦੇ ਉਮੀਦਵਾਰ ਉਹੀ ਹੁੰਦੇ ਹਨ ਜੋ ਹਰ ਵਾਰ ਐਮ ਸੀ ਦੀ ਚੋਣ ਲੜਦੇ ਹਨ ਜੇਕਰ ਕਾਂਗਰਸ ਦੀ ਸਰਕਾਰ ਹੈ ਤਾਂ ਉਹ ਕਾਂਗਰਸ ਜੁਆਇੰਨ ਕਰ ਲੈਂਦੇ ਹਨ ਅਤੇ ਜੇਕਰ ਬਾਦਲ ਪਰਿਵਾਰ ਦੀ ਸਰਕਾਰ ਸੀ ਤਾਂ ਇਹਨਾਂ ਹੀ ਉਮੀਦਵਾਰਾਂ ਨੇ ਉਨ੍ਹਾਂ ਵੱਲੋਂ ਇਲੈਕਸ਼ਨ ਲੜੀ। ਉਹਨਾਂ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਰਿਵਾਇਤੀ ਪਾਰਟੀਆਂ ਦੇ ਉਮੀਦਵਾਰ ਆਪਣੀ ਇਲੈਕਸ਼ਨ ਉਪੱਰ ਵੀਹ ਤੋਂ ਪੱਚੀ ਲੱਖ ਰੁਪਏ ਹਰ ਵਾਰਡ ਉਪੱਰ ਖਰਚ ਕਰਦੇ ਹਨ ਅਤੇ ਜਿੱਤਣ ਤੋਂ ਬਾਅਦ ਇਨ੍ਹਾਂ ਦੀ ਅੱਖ ਕਾਰਪੋਰੇਸ਼ਨ ਦੇ ਬਜੱਟ ਉਪੱਰ ਹੁੰਦੀ ਹੈ। ਆਮ ਆਦਮੀ ਪਾਰਟੀ ਦੇ ਕੋਈ ਵੀ ਉਮੀਦਵਾਰ ਨਾ ਤਾਂ ਨਸ਼ਾ ਵੰਡੇਗਾ, ਨਾ ਹੀ ਪੈਸਾ ਵੰਡੇਗਾ ਅਤੇ ਨਾ ਹੀ ਧਰਮ ਤੇ ਜਾਤੀ ਦੀ ਗੱਲ ਕਰਕੇ ਵੋਟਾਂ ਮੰਗੇਗਾ ਸਿਰਫ਼ ਦਿੱਲੀ ਸਰਕਾਰ ਦੁਆਰਾ ਕੀਤੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਣਗੀਆਂ। ਜੇਕਰ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਦਾ ਹੈ ਤਾਂ ਇੱਕ ਸਾਲ ਵਿੱਚ ਕੀਤੇ ਸ਼ਹਿਰ ਦੇ ਕੰਮਾਂ ਦੇ ਆਧਾਰ ਤੇ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਮੰਗੀਆਂ ਜਾਣਗੀਆਂ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
12 घंटे पहले

कोई टिप्पणी नहीं:
एक टिप्पणी भेजें