ਬਠਿੰਡਾ. ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਵਿਖੇ ਚਾਰਟਰਡ ਅਕਾਊਟੈਂਟ ਭਾਈਚਾਰੇ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਮੁੱਦਿਆਂ ਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਵਿੱਤ ਮੰਤਰੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਆਰਥਿਕ ਹਾਲਤਾਂ ਨੂੰ ਮਜਬੂਤ ਕਰਨ ਲਈ ਕਾਂਗਰਸ ਪਾਰਟੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਜਿਸ ਨਾਲ ਪੰਜਾਬ ਦੀ ਆਰਥਿਕ ਸਥਿਤੀ ਲਗਭਗ ਲੀਹ ਤੇ ਚੜ੍ਹ ਚੁੱਕੀ ਹੈ।
ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਵਿੱਚ ਨਗਰ ਨਿਗਮ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਲੜੀ ਤਹਿਤ ਵਾਰਡ ਨੰਬਰ 14 ਤੋ ਚੋਣ ਲਡ ਰਹੇ ਰਾਜ ਨੰਬਰਦਾਰ ਕੇ ਬੇਟੇ ਵਿੱਕੀ ਨੰਬਰਦਾਰ ਤੇ ਹਕ ਚ ਚੋਣ ਪਰ੍ਰਚਾਰ ਕੀਤਾ। ਇਸਤੋ ਪਹਿਲਾ ਅੱਜ ਵਾਰਡ ਨੰ. 16 ਮਤੀ ਦਾਸ ਨਗਰ ਵਿੱਚ ਕਾਂਗਰਸੀ ਉਮੀਦਵਾਰ ਬਲਰਾਜ ਪੱਕਾ, ਵਾਰਡ ਨੰ. 14 ਤੋਂ ਕਾਂਗਰਸੀ ਉਮੀਦਵਾਰ ਵਿੱਕੀ ਨੰਬਰਦਾਰ, ਵਾਰਡ ਨੰ 25 ਤੋਂ ਉਮੀਦਵਾਰ ਕਮਲਜੀਤ ਕੌਰ ਪਤਨੀ ਚਰਨਜੀਤ ਭੋਲਾ, ਵਾਰਡ ਨੰ. 39 ਤੋਂ ਕਾਂਗਰਸੀ ਉਮੀਦਵਾਰ ਪੁਸ਼ਪਾ ਰਾਣੀ ਪਤਨੀ ਵਿਪਨ ਮਿਤੂ, ਵਾਰਡ ਨੰ. 21 ਸੰਗੂਆਣਾ ਬਸਤੀ ਤੋਂ ਕਾਂਗਰਸੀ ਉਮੀਦਵਾਰ ਸੰਤੋਸ਼ ਮਹੰਤ ਦੇ ਹੱਕ ਵਿੱਚ ਹੋਏ ਵਿਸ਼ਾਲ ਇਕੱਠਾਂ ਨੂੰ ਸੰਬੋਧਣ ਕੀਤਾ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਤਹਿਤ ਉਨ੍ਹਾਂ ਆਵਾ ਬਸਤੀ ਵਿੱਚ ਕ੍ਰਮਵਾਰ ਵਾਰਡ ਨੰ. 22 ਅਤੇ 23 ਵਿੱਚ ਕਾਂਗਰਸੀ ਉਮੀਦਵਾਰਾਂ ਨਵੀਨ ਬਾਲਮੀਕੀ ਅਤੇ ਕਿਰਣ ਰਾਣੀ ਪਤਨੀ ਗੁਰਪ੍ਰੀਤ ਬੰਟੀ, ਵਾਰਡ ਨੰ. 30 ਪੁਖਰਾਜ ਕਲੋਨੀ ਵਿੱਚ ਕਾਂਗਰਸੀ ਉਮੀਦਵਾਰ ਬਲਜਿੰਦਰ ਠੇਕੇਦਾਰ, ਵਾਰਡ ਨੰ. 6 ਨੋਰਥ ਅਸਟੇਟ ਵਿੱਚ ਕਾਂਗਰਸੀ ਉਮੀਦਵਾਰ ਬੇਅੰਤ ਸਿੰਘ ਰੰਧਾਵਾ ਅਤੇ ਵਾਰਡ ਨੰ. 49 ਸ਼ਕਤੀ ਵਿਹਾਰ ਵਿੱਚ ਕਾਂਗਰਸੀ ਉਮੀਦਵਾਰ ਕਮਲੇਸ਼ ਮਹਿਰਾ ਪਤਨੀ ਰਾਜ ਮਹਿਰਾ ਦੇ ਹੱਕ ਵਿੱਚ ਹੋਈ ਇਕੱਤਰਤਾ ਨੂੰ ਸੰਬੋਧਣ ਕੀਤਾ।
ਇਸ ਮੌਕੇ ਵਿੱਤ ਮੰਤਰੀ ਨੇ ਬੋਲਦਿਆਂ ਕਿਹਾ ਕਿ ਸ਼ਹਿਰ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਬਿਆਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰੀ ਚੋਣਾਂ ਵਿੱਚ ਲੋਕ ਕਾਂਗਰਸ ਪਾਰਟੀ ਦਾ ਮੇਅਰ ਬਣਾਉਣਗੇ। ਇਸ ਮੌਕੇ ਜੈਜੀਤ ਸਿੰਘ ਜੌਹਲ, ਰਾਜਨ ਗਰਗ, ਰਾਜ ਨੰਬਰਦਾਰ, ਕੈਪਟਨ ਮੱਲ ਸਿੰਘ, ਗੁਰਵਿੰਦਰ ਲਾਡੀ, ਕੁਲਦੀਪ ਔਲਖ, ਚਰਨਜੀਤ ਭੋਲਾ ਆਦਿ ਹਾਜ਼ਰ ਸਨ।
No comments:
Post a Comment