ਡਿਪਟੀ ਕਮਿਸaਨਰ ਬਠਿੰਡਾ ਨੂੰ ਸੌਪਿਆ ਮੰਗ ਪZਤਰ
ਬਠਿੰਡਾ - ਸਾਬਕਾ ਪੰਚਾਇਤ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਾਗਰਸ ਤੇ ਹਾਰ ਦੇ ਡਰੋ ਵਿਰੋਧੀਆ ਦੇ ਨਾਮਜਦਗੀ ਕਾਗਜa ਰZਦ ਕਰਵਾਉਣ ਅਤੇ ਨਾਮਜਦਗੀਆ ਦਾਖਲ ਕਰਵਾਉਣ ਤੋ ਰੋਕਣ ਦੇ ਗੰਭੀਰ ਦੋਸa ਲਗਾਏ ਹਨ। ਵਿਸੇਸa ਤੌਰ ਤੇ ਹਲਕਾ ਰਾਮਪੁਰਾ ਫੂਲ ਬਾਰੇ ਗZਲ ਕਰਦਿਆ ਮਲੂਕਾ ਨੇ ਕਿਹਾ ਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਗੜ ਕਾਗਰਸੀ ਉਮੀਦਵਾਰਾ ਦੀ ਯਕੀਨੀ ਹਾਰ ਤੋ ਘਬਰਾ ਕੇ ਸਰਕਾਰੀ ਮਸੀਨਰੀ ਦੀ ਦੁਰਵਰਤੋ ਕਰਕੇ ਸ੍ਰੋਮਣੀ ਅਕਾਲੀ ਦਲ ਤੋ ਇਲਾਵਾ ਆਜਾਦ ਉਮੀਦਵਾਰਾ ਦੀਆ ਨਾਮਜਦਗੀਆ ਰZਦ ਕਰਵਾ ਰਹੇ ਹਨ। ਸਾਬਕਾ ਮੰਤਰੀ ਮਲੂਕਾ ਨੇ ਕਿਹਾ ਕਿ ਸੂਬੇ ਵਿZਚ ਦਿਨੋ ਦਿਨ ਘZਟ ਰਹੇ ਅਧਾਰ ਕਾਰਨ ਕਾਗਰਸ ਪਾਰਟੀ ਨਿਰਪZਖ ਚੌਣਾ ਕਰਵਾਉਣ ਤੋ ਘਬਰਾਅ ਰਹੀ ਹੈ।
ਉਹਨਾ ਕਿਹਾ ਕਿ ਜੇਕਰ ਵਿਰੋਧੀਆ ਦੇ ਕਾਗਜ ਰZਦ ਕਰਵਾ ਕੇ ਜਾ ਗੁੰਡਾਗਰਦੀ ਰਾਹੀ ਕਾਗਜ ਭਰਨ ਤੋ ਰੋਕ ਕੇ ਚੌਣਾ ਕਰਵਾਉਣੀਆ ਹਨ ਤਾ ਅਜਿਹੀਆ ਚੌਣਾ ਦਾ ਡਰਾਮਾ ਕਰਨ ਦੀ ਕੋਈ ਜਰੂਰਤ ਨਹੀ। ਸਰਕਾਰ ਨੂੰ ਆਪਣੀ ਪਾਰਟੀ ਨਾਲ ਸਬੰਧਤ ਉਮੀਦਵਾਰਾ ਨੂੰ ਸਿZਧੇ ਨਾਮਜਦ ਕਰ ਲੈਣਾ ਚਾਹੀਦਾ ਹੈ। ਮਲੂਕਾ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿਚ ਸ੍ਰੋਮਣੀ ਅਕਾਲੀ ਦਲ ਦੇ ਮਲੂਕਾ ਤੋ 7, ਭਗਤਾ ਭਾਈਕਾ ਤੋ 2, ਕੋਠਾ ਗੁਰੂ ਤੋ 4, ਮਹਿਰਾਜ ਤੋ 5 ਅਤੇ ਭਾਈਰੂਪਾ ਤੋ 4 ਉਮੀਦਵਾਰਾ ਤੋ ਇਲਾਵਾ ਕਈ ਆਜਾਦ ਉਮੀਦਵਾਰਾ ਦੀਆ ਨਾਮਜਦਗੀਆ ਹਾਸੋ ਹੀਣੇ ਤੇ ਬੇਤੁਕੇ ਇਤਰਾਜ ਲਗਾ ਕੇ ਰZਦ ਕੀਤੇ ਗਏ ਹਨ। ਉਹਨਾ ਦZਸਿਆ ਕਿ ਮਹਿਰਾਜ ਤੋ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ ਪਾਣੀ ਦਾ ਬਿZਲ ਬਕਾਇਆ ਦਾ ਇਤਰਾਜ ਲਗਾ ਕੇ ਰZਦ ਕੀਤੇ ਗਏ ਜਦਕਿ ਸਬੰਧਤ ਉਮੀਦਵਾਰ ਦੇ ਘਰ ਤZਕ ਪਾਣੀ ਦੀ ਸਪਲਾਈ ਹੀ ਨਹੀ ਜKਦੀ।
ਇਸ ਤੋ ਇਲਾਵਾ ਇਕ ਉਮੀਦਵਾਰ ਦੇ ਕਾਗਜ ਘਰ ਦੇ ਬਾਹਰ ਨਜਾਇਜ ਥੜੇ ਦੀ ਉਸਾਰੀ ਦੇ ਇਤਰਾਜ ਲਗਾਏ ਹਨ। ਜਦਕਿ ਇਹ ਉਮੀਦਵਾਰ ਦਾ ਘਰ ਖੇਤਾ ਵਿZਚ ਆਪਣੀ ਨਿZਜੀ ਜਮੀਨ ਵਿZਚ ਹੈ। ਇਸ ਤੋ ਇਲਾਵਾ ਕਈ ਬੇਤੁਕੇ ਤੇ ਹਾਸੋ ਹੀਣੇ ਇਤਰਾਜ ਲਗਾ ਕੇ ਨਜਾਇਜ ਢੰਗ ਨਾਲ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾ ਦੇ ਕਾਗਜ ਰZਦ ਕੀਤੇ ਹਨ। ਮਲੂਕਾ ਨੇ ਦੋਸa ਲਗਾਏ ਕਿ ਮਾਲ ਮਹਿਕਮੇ ਨਾਲ ਸਬੰਧਤ ਹਲਕੇ ਵਿZਚ ਕੁਝ ਅਧਿਕਾਰੀ ਪਿਛਲੇ ਤਿੰਨ ਚਾਰ ਸਾਲਾ ਤੋ ਵZਖ ਵZਖ ਚੌਣਾ ਵਿਚ ਕKਗਰਸੀ ਉਮੀਦਵਾਰਾ ਦੀ ਨਿਯਮਾ ਨੂੰ ਛਿZਕੇ ਟੰਗ ਕੇ ਮਦਦ ਕਰਦੇ ਆ ਰਹੇ ਹਨ। ਇਹ ਅਧਿਕਾਰੀ ਮਾਲ ਮੰਤਰੀ ਦੀ ਸaਹਿ ਤੇ ਚੌਣਾ ਲੁZਟਣ ਦੇ ਕੰਮ ਅਮਲੀਜਾਮਾ ਪਹਿਨਾਉਦੇ ਹਨ। ਮਲੂਕਾ ਨੇ ਕਿਹਾ ਕਿ ਅਧਿਕਾਰੀਆ ਵZਲੋ ਲਗਾਏ ਗਏ ਇਤਰਾਜਾ ਸਬੰਧੀ ਲਿਖਤੀ ਜਾਣਕਾਰੀ ਵੀ ਦੇਣ ਤੋ ਇੰਨਕਾਰ ਕਰ ਦਿZਤਾ ਹੈ।
ਮਲੂਕਾ ਨੇ ਕਿਹਾ ਇਸ ਮਾਮਲੇ ਸਬੰਧੀ ਡਿਪਟੀ ਕਮਿਸaਨਰ ਬਠਿੰਡਾ ਨੂੰ ਮੰਗ ਪZਤਰ ਸੌਪਿਆ ਗਿਆ ਹੈ। ਡਿਪਟੀ ਕਮਿਸaਨਰ ਬਠਿੰਡਾ ਤੋ ਮੰਗ ਕੀਤੀ ਗਈ ਹੈ ਕਿ ਤੁਰੰਤ ਇਸ ਮਾਮਲੇ ਦੀ ਪੜਤਾਲ ਕਰਵਾਉਣ ਅਤੇ ਰZਦ ਕੀਤੇ ਗਏ ਉਮੀਦਵਾਰਾ ਦੇ ਕਾਗਜਾ ਦੀ ਦੁਬਾਰਾ ਪੜਤਾਲ ਕਰਵਾ ਕੇ ਉਮੀਦਵਾਰਾ ਨੂੰ ਚੌਣ ਲੜਨ ਦੀ ਮੰਨਜੂਰੀ ਦਿZਤੀ ਜਾਵੇ। ਮਲੂਕਾ ਨੇ ਕਿਹਾ ਕਿ ਜੇਕਰ ਜਿਲ੍ਹਾ ਪ੍ਰਸਾਸਨ ਵZਲੋ ਕੋਈ ਕਾਰਵਾਈ ਨਾ ਕੀਤੀ ਗਈ ਤਾ ਉਹ ਇੰਨਸਾਫ ਲਈ ਹਾਈਕੋਰਟ ਦਾ ਰੁZਖ ਕਰਨਗੇ। ਇਸ ਤੋ ਇਲਾਵਾ ਕਾਗਰਸ ਵZਲੋ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਨੂੰ ਠZਲ ਪਾਉਣ ਲਈ ਧਰਨ ਮੁਜਹਾਰੇ ਕੀਤੇ ਜਾਣਗੇ। ਇਸ ਮੌਕੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਨਿਰਮਲ ਗਿZਲ, ਨਿਰਮਲ ਸਿੰਘ ਮਲੂਕਾ, ਹਰਜੀਤ ਮਲੂਕਾ, ਗੁਰਤੇਜ ਸਿੰਘ, ਮੀਡੀਆ ਇੰਚਾਰਜ ਰਤਨ ਸaਰਮਾ ਮਲੂਕਾ ਤੋ ਇਲਾਵਾ ਪਾਰਟੀ ਨਾਲ ਸਬੰਧਤ ਉਮੀਦਵਾਰ ਹਾਜਰ ਸਨ।
No comments:
Post a Comment