ਬਠਿੰਡਾ : ਜ਼ਿਲੇ ਵਿੱਚ ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ, ਘੁੱਦਾ ਵਿੱਚ ਸੈਸ਼ਨ 2021-22 ਲਈ ਖਿਡਾਰੀਆਂ(ਲੜਕੇ/ਲੜਕੀਆਂ) ਦੇ ਦਾਖ਼ਲੇ ਲਈ ਚੋਣ ਟਰਾਇਲਜ਼ ਸਕੂਲ ਕੈਂਪਸ ਵਿੱਚ 10 ਫਰਵਰੀ ਤੋਂ ਸ਼ੁਰੂ ਹੋ ਰਹੇ ਹਨ, ਜੋ ਕਿ 12 ਫਰਵਰੀ ਤੱਕ ਚੱਲਣਗੇ। ਇਹ ਜਾਣਕਾਰੀ ਸਕੂਲ ਦੀ ਇੰਚਾਰਜ ਪ੍ਰਿੰਸੀਪਲ ਸ਼੍ਰੀਮਤੀ ਅਮਰਬੀਰ ਕੌਰ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਅਮਰਬੀਰ ਕੌਰ ਨੇ ਦੱਸਿਆ ਕਿ 10 ਫਰਵਰੀ ਨੂੰ ਅੰਡਰ 14 ਲਈ ਟਰਾਇਲ ਹੋਣਗੇ। ਜਿਸ ਲਈ ਸੱਤਵੀਂ ਜਿਸ ਸਬੰਧੀ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਪ੍ਰੋਫਾਰਮਾ ਸਕੂਲ ਦੀ ਵੈੱਬ-ਸਾਈਟ www.sportsschoolghudda.com ਤੋਂ ਪ੍ਰਾਪਤ ਕਰਕੇ ਮਿਥੀਆਂ ਸ਼ਰਤਾਂ ਅਨੁਸਾਰ ਨਿਸ਼ਚਿਤ ਮਿਤੀਆਂ 'ਤੇ ਸਮੇਂ ਸਿਰ ਸਕੂਲ ਜਮਾਂ ਕਰਵਾਉਣ ਹੋਵੇਗਾ। ਇਹ ਜਾਣਕਾਰੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਮਰਬੀਰ ਕੌਰ ਨੇ ਦਿੱਤੀ।
ਉਨਾਂ ਅੱਗੇ ਦੱਸਿਆ ਕਿ ਖਿਡਾਰੀਆਂ ਲਈ ਰਜਿਸਟਰੇਸ਼ਨ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ। ਖਿਡਾਰੀਆਂ ਲਈ ਸ਼ਰਤਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਉਨਾਂ ਦੱਸਿਆ ਕਿ 10 ਫਰਵਰੀ 2021 ਨੂੰ ਅੰਡਰ-14 ਦੇ ਲਈ ਸੱਤਵੀਂ ਜਮਾਤ ਲਈ 2009 ਜਾਂ ਇਸ ਤੋਂ ਬਾਅਦ ਅਤੇ ਅੱਠਵੀਂ ਲਈ 2008 ਜਾਂ ਇਸ ਤੋਂ ਬਾਅਦ ਜਨਮ ਤਰੀਕ ਵਾਲੇ ਖਿਡਾਰੀ ਹੀ ਅਪਲਾਈ ਕਰ ਸਕਦੇ ਹਨ। ਪਹਿਲੇ ਦਿਨ ਖੇਡਾਂ ਵਾਲੀਬਾਲ(ਕੇਵਲ ਲੜਕੀਆਂ), ਬਾਸਕਿਟਬਾਲ(ਲੜਕੇ, ਲੜਕੀਆਂ), ਕਬੱਡੀ(ਕੇਵਲ ਲੜਕੀਆਂ), ਹਾਕੀ(ਲੜਕੇ, ਲੜਕੀਆਂ), ਅਥਲੈਟਿਕਸ(ਲੜਕੇ, ਲੜਕੀਆਂ), ਸਵੀਮਿੰਗ(ਲੜਕੇ, ਲੜਕੀਆਂ), ਬਾਕਸਿੰਗ(ਲੜਕੇ, ਲੜਕੀਆਂ), ਕੁਸ਼ਤੀ(ਲੜਕੇ, ਲੜਕੀਆਂ) ਦੇ ਟਰਾਇਲ ਹੋਣਗੇ।
ਇਸੇ ਤਰਾਂ 11 ਫਰਵਰੀ 2021 ਨੂੰ ਅੰਡਰ-17 ਦੇ ਲਈ ਟਰਾਇਲ ਹੋਣਗੇ। ਇਸ ਵਾਸਤੇ ਨੌਵੀਂ ਜਮਾਤ ਲਈ 2007 ਜਾਂ ਇਸ ਤੋਂ ਬਾਅਦ ਅਤੇ ਦਸਵੀਂ ਲਈ 2005 ਜਾਂ ਇਸ ਤੋਂ ਬਾਅਦ ਜਨਮ ਤਰੀਕ ਵਾਲੇ ਖਿਡਾਰੀ ਹੀ ਅਪਲਾਈ ਕਰ ਸਕਦੇ ਹਨ। ਦੂਸਰੇ ਦਿਨ ਵਾਲੀਬਾਲ(ਕੇਵਲ ਲੜਕੀਆਂ), ਹਾਕੀ(ਕੇਵਲ ਲੜਕੇ), ਅਥਲੈਟਿਕਸ(ਲੜਕੇ, ਲੜਕੀਆਂ), ਸ਼ੂਟਿੰਗ(ਲੜਕੇ, ਲੜਕੀਆਂ), ਕੁਸ਼ਤੀ(ਲੜਕੇ, ਲੜਕੀਆਂ), ਵੇਟ ਲਿਫਟਿੰਗ (ਲੜਕੇ, ਲੜਕੀਆਂ), ਫੁੱਟਬਾਲ(ਕੇਵਲ ਲੜਕੇ) ਦੇ ਟਰਾਇਲ ਹੋਣਗੇ।
ਇਸੇ ਤਰਾਂ ਤੀਸਰੇ ਦਿਨ 12 ਫਰਵਰੀ 2021 ਨੂੰ ਅੰਡਰ-19 ਵਰਗ ਦੇ ਟਰਾਇਲ ਹੋਣਗੇ। ਇਸ ਲਈ ਗਿਆਰਵੀਂ ਜਮਾਤ ਵਾਸਤੇ 2004 ਜਾਂ ਇਸ ਤੋਂ ਬਾਅਦ (ਕੇਵਲ ਆਰਟਸ ਗਰੁੱਪ ਲਈ) ਅਤੇ ਬਾਰਵੀਂ ਜਮਾਤ ਲਈ 2003 ਜਾਂ ਇਸ ਤੋਂ ਬਾਅਦ(ਕੇਵਲ ਆਰਟਸ ਗਰੁੱਪ ਲਈ) ਟਰਾਇਲ ਹੋਣਗੇ। ਤੀਸਰੇ ਦਿਨ ਵਾਲੀਬਾਲ(ਕੇਵਲ ਲੜਕੇ), ਬਸਕਿਟਬਾਲ(ਲੜਕੇ, ਲੜਕੀਆਂ), ਅਥਲੈਟਿਕਸ(ਕੇਵਲ ਲੜਕੇ), ਫੁੱਟਬਾਲ(ਕੇਵਲ ਲੜਕੇ), ਕੁਸ਼ਤੀ(ਲੜਕੇ, ਲੜਕੀਆਂ) ਲਈ ਚਾਹਵਾਨ ਖਿਡਾਰੀ ਦਿੱਤੇ ਸਮੇਂ/ਮਿਤੀ ਨੂੰ ਸਕੂਲ ਕੈਂਪਸ ਵਿੱਚ ਪ੍ਰੋਫਾਰਮਾ ਭਰ ਕੇ ਜ਼ਰੂਰੀ ਦਸਤਾਵੇਜ਼ ਸਮੇਤ ਦੋ-ਦੋ ਫੋਟੋ ਕਾਪੀਆਂ ਲੈ ਕੇ ਹਾਜ਼ਰ ਹੋਣ। ਉਨਾਂ ਇਹ ਵੀ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਖਿਡਾਰੀ ਆਪਣਾ ਜਨਮ-ਮਿਤੀ ਸਰਟੀਫਿਕੇਟ, ਪਾਸਪੋਰਟ ਸਾਈਜ਼ 4 ਫੋਟੋਆਂ, ਅਧਾਰ ਕਾਰਡ, ਪੰਜਾਬ ਦੇ ਵਸਨੀਕ ਹੋਣ ਦਾ ਸਰਟੀਫਿਕੇਟ, ਸਕੂਲ ਮੁਖੀ ਤੋਂ ਸੈਸ਼ਨ 2020-21 ਦੌਰਾਨ ਪੜਨ(ਜਿਸ ਜਮਾਤ ਵਿੱਚ ਪੜ ਰਿਹਾ ਹੈ) ਦਾ ਫੋਟੋ ਸਮੇਤ ਤਸਦੀਕਸ਼ੁਦਾ ਸਰਟੀਫਿਕੇਟ ਲਿਆਉਣਾ ਯਕੀਨੀ ਬਣਾਉਣ।
ਇੰਚਾਰਜ ਪ੍ਰਿੰਸੀਪਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਚੁਣੇ ਗਏ ਖਿਡਾਰੀਆਂ ਦਾ ਦਾਖ਼ਲਾ ਸਰਕਾਰੀ ਹਸਪਤਾਲ ਵਿੱਚੋਂ ਪ੍ਰਾਪਤ ਮੈਡੀਕਲ ਫਿਟਨੈੱਸ ਸਰਟੀਫਿਕੇਟ ਦੇ ਅਧਾਰ 'ਤੇ ਹੀ ਹੋਵੇਗਾ। ਕਿਸੇ ਕਿਸਮ ਦਾ ਕੋਈ ਟੀ.ਏ. ਜਾਂ ਡੀ.ਏ. ਨਹੀਂ ਦਿੱਤਾ ਜਾਵੇਗਾ।
No comments:
Post a Comment