ਬਠਿੰਡਾ- ਜ਼ਿਲਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਰਾਤ 02 ਵਜੇ ਚਾਈਲਡ ਲਾਈਨ ਬਠਿੰਡਾ ਦੇ ਟੋਲ ਫਰੀ ਨੰਬਰ 1098 ਰਾਹੀਂ ਮਿਲੀ ਜਾਣਕਾਰੀ ਅਨੁਸਾਰ ਮਿਲੀਆਂ ਤਿੰਨ ਗੁੰਮਸ਼ੁਦਾ ਬੱਚੀਆਂ ਨੂੰ ਉਨਾਂ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸਥਾਨਕ ਰੇਲਵੇ ਸਟੇਸ਼ਨ ਤੋਂ ਮਿਲੀਆਂ ਇਨਾਂ ਲਾਵਾਰਿਸ ਲੜਕੀਆ ਵਿੱਚ ਦੋ ਦੀ ਉਮਰ 11-11 ਸਾਲ ਅਤੇ ਇੱਕ 9 ਸਾਲ ਹੈ।ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਚਾਈਲਡ ਲਾਈਨ ਦੀ ਟੀਮ ਦੁਆਰਾ ਉਕਤ ਲੜਕੀਆਂ ਨੂੰ ਰੈਸਕਿਊ ਕੀਤਾ ਗਿਆ ਅਤੇ ਉਨਾਂ ਦੇ ਸਬੰਧ ਵਿੱਚ ਰੇਲਵੇ ਪੁਲਿਸ ਚੌਕੀ ਵਿਖੇ ਉਨਾਂ ਦੀ ਡੀ.ਡੀ.ਆਰ ਦਰਜ ਕਰਵਾਈ ਗਈ। ਉਕਤ ਲੜਕੀਆਂ ਨੂੰ ਜ਼ਿਲਾ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਵੱਲੋਂ ਉਕਤ ਲੜਕੀਆਂ ਦੇ ਹਿੱਤਾ ਨੂੰ ਦੇਖਦੇ ਹੋਏ ਉਕਤ ਲੜਕੀਆਂ ਨੂੰ ਅਗਲੇ ਹੁਕਮਾਂ ਤੱਕ ਵਨ ਸਟਾਪ ਸੈਂਟਰ, ਬਠਿੰਡਾ ਵਿਖੇ ਸਿਫਟ ਕਰ ਦਿੱਤਾ ਗਿਆ ।
ਜ਼ਿਲਾ ਬਾਲ ਸੁਰੱਖਿਆ ਅਫਸਰ ਨੇ ਅੱਗੇ ਦੱਸਿਆ ਕਿ ਇਨਾਂ ਬੱਚਿਆਂ ਦੀ ਕਾਊਸਲਿੰਗ ਕੀਤੀ ਅਤੇ ਕਾਊਸਲਿੰਗ ਦੌਰਾਨ ਲੜਕੀਆਂ ਵਲੋਂ ਆਪਣਾ ਨਾਮ ਅਮਾਨਤ ਵਾਸੀ ਪਟਿਆਲਾ, ਗੁਜਨਣ ਉਰਫ ਪੂਜਾ ਜੁਮਨਾ ਨਗਰ ਹਰਿਆਣਾ ਅਤੇ ਤੀਸਰੀ ਲੜਕੀ ਵੱਲੋਂ ਆਪਣਾ ਨਾਮ ਸੁਮਨ ਉਰਫ ਚਾਦਨੀ ਜ਼ੁਮਨਾ ਨਗਰ ਹਰਿਆਣਾ ਦੱਸਿਆ ਗਿਆ। ਇਹ ਤਿੰਨੋਂ ਲੜਕੀਆਂ ਆਪਸ ਵਿੱਚ ਰਿਸ਼ਤੇਦਾਰ ਸਨ ਅਤੇ ਉਕਤ ਲੜਕੀਆਂ ਇੱਕਠੇ ਹੋ ਕਿ ਮੁੰਬਈ ਵਿਖੇ ਘੁੰਮਣ ਜਾਣਾ ਚਾਹੁੰਦੀਆਂ ਸਨ।
ਜਿਸ ਉਪਰੰਤ ਉਕਤ ਬੱਚੀਆਂ ਆਪਣੇ ਪਰਿਵਾਰ ਨੂੰ ਬਿਨਾ ਕੁੱਝ ਦੱਸੇ ਰੇਲਵੇ ਸਟੇਸ਼ਨ ਪਟਿਆਲਾ ਤੋਂ ਟਰੇਨ ਵਿੱਚ ਚੜ ਗਈਆ। ਇਨਾਂ ਲੜਕੀਆਂ ਪਾਸ ਨਾ ਹੀ ਕੋਈ ਸਮਾਨ ਅਤੇ ਨਾ ਹੀ ਕੋਈ ਪੈਸੇ ਸਨ। ਇਸ ਦੇ ਸਬੰਧ ਵਿੱਚ ਚਾਈਡ ਲਾਈਨ, ਯਮਨਾ ਨਗਰ ਅਤੇ ਚਾਈਲਡ ਲਾਈਨ ਪਟਿਆਲਾ ਦੀ ਸਹਾਇਤਾ ਦੇ ਨਾਲ ਉਕਤ ਲੜਕੀਆਂ ਦੇ ਮਾਤਾ ਪਿਤਾ ਨੂੰ ਟਰੇਸ ਕੀਤਾ ਗਿਆ ਅਤੇ ਉਨਾਂ ਆਪਣੇ ਦਸਤਾਵੇਜ਼ਾਂ ਸਮੇਤ ਜ਼ਿਲਾ ਬਾਲ ਸੁਰੱਖਿਆ ਦਫਤਰ, ਬਠਿੰਡਾ ਵਿਖੇ ਪੇਸ਼ ਹੋਣ ਲਈ ਕਿਹਾ ਗਿਆ।
ਜਦੋਂ ਉਕਤ ਲੜਕੀਆਂ ਦੇ ਮਾਤਾ-ਪਿਤਾ ਜ਼ਿਲਾ ਬਾਲ ਭਲਾਈ ਕਮੇਟੀ, ਬਠਿੰਡਾ ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਬਾਲ ਭਲਾਈ ਕਮੇਟੀ ਵੱਲੋਂ ਉਕਤ ਲੜਕੀਆਂ ਅਤੇ ਉਨਾਂ ਦੇ ਮਾਤਾ-ਪਿਤਾ ਦੀ ਕਾਊਸਲਿੰਗ ਕਰਨ ਉਪਰੰਤ ਬੱਚੀਆਂ ਨੂੰ ਉਨਾਂ ਦੇ ਮਾਤਾ-ਪਿਤਾ ਹਵਾਲੇ ਕਰ ਦਿੱਤਾ ਗਿਆ ।
ਇਸ ਮੌਕੇ ਜ਼ਿਲਾਂ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਸ੍ਰੀ ਬਿਕਰਮਜੀਤ ਗੁਪਤਾ, ਕਮੇਟੀ ਦੇ ਮੈਂਬਰਾਨ ਸ੍ਰੀ ਰਾਕੇਸ਼ ਕੁਮਾਰ ਗਾਰਗੀ , ਡਾ. ਫੁਲਿੰਦਰ ਪ੍ਰੀਤ, ਚਾਈਲਡ ਲਾਈਨ ਟੀਮ ਦੇ ਕੁਆਰਡੀਨੇਟਰ ਸੁਮਨਦੀਪ , ਚਾਈਲਡ ਲਾਈਨ ਟੀਮ ਅਤੇ ਜ਼ਿਲਾ ਬਾਲ ਸੁੱਖਿਆ ਦਫਤਰ ਦਾ ਸਮੂਹ ਸਟਾਫ ਹਾਜ਼ਰ ਸੀ।
No comments:
Post a Comment