ਬਠਿੰਡਾ । ਆਮ ਆਦਮੀ ਪਾਰਟੀ ਵੱਲੋਂ ਸੂਬੇ ਚ ਮਹਿੰਗੀ ਬਿਜਲੀ ਵਿਰੁੱਧ ਸੁਰੂ ਕੀਤੇ ਬਿਜਲੀ ਅੰਦੋਲਨ ਦਾ ਅੱਜ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਨਵਦੀਪ ਸਿੰਘ ਜੀਦਾ ਤੇ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵਿਆਂ ਵੱਲੋਂ ਪੰਜਾਬ ਅੰਦਰ ਮਹਿੰਗੀ ਬਿਜਲੀ ਖਿਲਾਫ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਕਿਹਾ ਆਮ ਆਦਮੀ ਪਾਰਟੀ ਪੰਜਾਬ ਦੇ 16000 ਹਜ਼ਾਰ ਪਿੰਡਾਂ ਸ਼ਹਿਰਾਂ ਦੇ ਮੁਹੱਲਿਆਂ ਵਿਚ ਬਿਜਲੀ ਅੰਦੋਲਨ ਸਬੰਧੀ ਜਨਸਭਾਂਵਾ ਕਰੇਗੀ ਬਿਜਲੀ ਦੇ ਵੱਧ ਰੇਟ ਵਾਲੇ ਬਿੱਲਾਂ ਨੂੰ ਸਾੜ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰੇਗੀ।
ਇਸ ਮੋਕੇ ਆਗੂਆ ਵਲੋਂ ਸੰਬੋਧਨ ਕਰਦਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਬਿਜਲੀ ਬਿੱਲਾਂ ਵਿੱਚ ਰਾਹਤ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਬਿਜਲੀ ਅੰਦੋਲਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੂਬੇ ਦੇ ਹਰ ਪਰਿਵਾਰ ਕੋਲ ਜਾ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਕੇਜਰੀਵਾਲ ਦਾ ਸਸਤੀ ਬਿਜਲੀ ਦੇਣ ਦਾ ਵਾਆਦਾ ਘਰ ਘਰ ਲਿਖਤੀ ਪੁੱਜਦਾ ਕਰਨਗੇ।
ਨਵਦੀਪ ਜੀਦਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੰਜਾਬ ਦਾ ਹਰ ਵਰਗ ਦੁਖੀ ਹੈ ਤੇ ਉਪਰੋਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਬਿਜਲੀ ਦੀਆਂ ਦਰਾਂ ਵਿਚ ਵਾਧਾ ਕੀਤਾ ਜਾ ਰਿਹਾ ਉਹਨਾਂ ਕਿਹਾ ਲੋਕਾਂ ਦੀ ਕਮਾਈ ਦਾ ਵੱਡਾ ਹਿੱਸਾ ਬਿਜਲੀ ਬਿੱਲਾਂ ਨੂੰ ਭਰਨ ਵਿੱਚ ਚਲਾ ਜਾਂਦਾ ਹੈ। ਉਹਨਾਂ ਨੇ ਕਿਹਾ ਬਾਘਾ ਪੁਰਾਣਾ ਰੈਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਆਪ ਦੀ ਸਰਕਾਰ ਬਣਨ ਤੇ ਦਿੱਲੀ ਵਰਗੀਆਂ ਸਾਰੀਆਂ ਸਹੂਲਤਾਂ ਪੰਜਾਬ ਵਿੱਚ ਵੀ ਲਾਗੂ ਕਰਾਂਗੇ, ਜੇ ਸਾਡੀ ਸਰਕਾਰ ਦਿੱਲੀ ਵਿਚ ਸਹੂਲਤਾਂ ਦੇ ਸਕਦੀ ਹੈ ਤਾਂ ਪੰਜਾਬ ਵਿੱਚ ਵੀ ਦੇ ਸਕਦੀ ਹੈ। ਜੀਦਾ ਨੇ ਕਿਹਾ ਲੋਕ ਹੁਣ ਰਵਾਇਤੀ ਪਾਰਟੀਆਂ ਦੇ ਨਕਲੀ ਵਾਅਦਿਆਂ ਤੋਂ ਜਾਣੂ ਹੋ ਚੁੱਕੇ ਹਨ ,ਲੋਕ ਹੁਣ ਸਿਰਫ ਤੋਂ ਸਿਰਫ ਅਰਵਿੰਦ ਕੇਜਰੀਵਾਲ ਤੇ ਯਕੀਨ ਕਰਦੇ ਹਨ ਤੇ 2022 ਵਿੱਚ ਪੰਜਾਬ ਅੰਦਰ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵਿਰੋਧੀ ਧਿਰ ਦੀਆਂ ਗਤੀਵਿਧੀਆਂ ਤੋਂ ਘਬਰਾਕੇ ਕੋਰੋਨਾ ਦਾ ਸਹਾਰਾ ਲੈ ਰਹੀ ਹੈ ਮਾਹਾਮਾਰੀ ਤੋਂ ਬਚਣ ਲਈ ਸਹਿਤ ਸਹੂਲਤਾਂ ਨੂੰ ਬਹਿਤਰ ਕਰਨ ਦੀ ਬਜਾਏ ਤਾਲਾਬੰਦੀ ਦੇ ਰਸਤੇ ਨੂੰ ਅਪਣਾ ਰਹੀ ਹੈ ਤੇ ਲੋਕਾਂ ਖਿਲਾਫ ਤਾਨਾਸ਼ਾਹੀ ਰਸਤਾ ਅਪਣਾ ਰਹੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਲਈ ਦਿੱਲੀ ਦੀ ਤਰ੍ਹਾਂ ਸਿਹਤ ਸਹੂਲਤਾਂ ਵਿੱਚ ਵਾਧਾ ਕਰੇ ਨਾ ਕਿ ਕੌਰੋਨਾ ਦੀ ਆੜ੍ਹ ਵਿੱਚ ਲੋਕਾਂ ਨੂੰ ਡਰਾ ਕੇ ਘਰਾਂ ਵਿੱਚ ਬੰਦ ਕਰਨ ਤੇ ਜੋਰ ਲਾਵੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਪੁਰੀ, ਬਲਕਾਰ ਸਿੰਘ ਭੋਖੜਾ ਜ਼ਿਲ੍ਹਾ ਮੀਡੀਆ ਇੰਚਾਰਜ, ਬਲਜਿੰਦਰ ਸਿੰਘ ਬਰਾੜ ਜ਼ਿਲ੍ਹਾ ਦਫਤਰ ਇੰਚਾਰਜ,ਐਮ ਜਿੰਦਲ ਜ਼ਿਲ੍ਹਾ ਕੈਸ਼ੀਅਰ, ਜਤਿੰਦਰ ਸਿੰਘ ਭੱਲਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਮਹਿੰਦਰ ਸਿੰਘ ਫੁੱਲੋ ਮਿੱਠੀ ਜਿਲ੍ਹਾ ਪ੍ਰਧਾਨ ਬੁੱਧੀਜੀਵੀ ਵਿੰਗ, ਬਲਦੇਵ ਸਿੰਘ ਪੀ ਆਈ ਐੱਸ, ਤੇ ਬਲਾਕ ਪ੍ਰਧਾਨ ਬਲਜੀਤ ਸਿੰਘ ਬੱਲੀ,ਗੁਲਾਬ ਸਿੰਘ, ਬਲਜਿੰਦਰ ਕੌਰ ਬਲਾਕ ਸੰਮਤੀ, ਯਾਦਵਿੰਦਰ ਤੁੰਗਵਾਲੀ, ਗੁਰਮੀਤ ਸਿੰਘ ਰਾਮਗੜ੍ਹੀਆ, ਮਨਦੀਪ ਕੌਰ ਰਾਮਗੜ੍ਹੀਆ, ਮਨਜੀਤ ਸਿੰਘ ਮੌੜ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ, ਸੰਦੀਪ ਸਿੰਘ ਧਾਲੀਵਾਲ, ਅਮਰਦੀਪ ਸਿੰਘ ਰਾਜਨ, ਰਿੰਕੂ ਭਾਦੁੜੀਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਜ ਹਾਜ਼ਿਰ ਸਨ।
No comments:
Post a Comment