ਬਠਿੰਡਾ. ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਵੱਲੋਂ ਨਵੇਂ ਅਹੁੱਦੇਦਾਰਾ ਦੀ ਚੌਣ ਕੀਤੀ ਗਈ। ਮਾਸਟਰ ਮਾਨ ਸਿੰਘ ਬਣੇ ਸੀਨੀਅਰ ਮੀਤ ਪ੍ਰਧਾਨ। ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਦੇ ਮੈਬਰਾ ਵੱਲੋਂ ਇਕ ਮੀਟਿੰਗ ਟਰੱਸਟ ਦੇ ਪ੍ਰਧਾਨ ਡਾਂ ਕਸਿਸ ਗੁਪਤਾ ਦੀ ਰਹਿਨੁਮਾਈ ਹੇਠ ਹੋਈ। ਜਿਸ ਵਿਚ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਵੱਲੋਂ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਵੱਲੋਂ ਸਮਾਜਸੇਵੀ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੇਂ ਅਹੁੱਦੇਦਾਰਾਂ ਦੀ ਚੌਣ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਡਾਂ ਕਸਿਸ ਗੁਪਤਾ, ਮੀਤ ਪ੍ਰਧਾਨ ਮਾਸਟਰ ਮਾਨ ਸਿੰਘ, ਜਰਨਲ ਸੈਕਟਰੀ ਬਲਜੀਤ ਸਿੰਘ ਗਿੱਲ, ਕੈਸ਼ੀਅਰ ਸੁਰਜੀਤ ਸਿੰਘ, ਅਡੀਸਨਲ ਕੈਸ਼ੀਅਰ ਭੁਪਿੰਦਰ ਸਿੰਘ ਮੱਕੜ ਨੂੰ ਅਹੁੱਦੇ ਦਿੱਤੇ ਗਏ। ਇਸ ਮੌਕੇ ਸਾਰੇ ਮੈਬਰ ਮੌਜੂਦ ਸਨ। ਜਾਣਕਾਰੀ ਦਿੰਦੇ ਹੋਏ ਡਾਂ ਕਸਿਸ ਗੁਪਤਾ ਨੇ ਦੱਸਿਆ ਕਿ ਟਰੱਸਟ ਦੇ ਸਾਰੇ ਮੈਬਰ ਸਾਹਿਬਾਨ ਬਹੁਤ ਵਧੀਆ ਸਲਾਂਘਾਯੋਗ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਹਸਪਤਾਲ ਵਿਚ ਡਾਇਲੈਸੀਅਸ ਮਸੀਨਾਂ ਲਗਾਇਆ ਗਈਆ ਹਨ। ਇਸ ਦੌਰਾਨ ਲੋੜਵੰਦ ਲੌਕਾ ਦਾ 750 ਰੁਪਏ ਵਿਚ ਡਾਇਲੈਸੀਅਸ ਕੀਤਾ ਜਾਦਾ ਹੈ। ਮਾਸਟਰ ਮਾਨ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਚਲਾਏ ਜਾ ਰਹੇ ਕੰਪਿਊਟਰ ਸੈਂਟਰ ਅਤੇ ਸਲਾਈ ਸੈਂਟਰ ਵਿਚ ਬੱÎਚਿਆਂ ਨੂੰ ਮੁਫ਼ਤ ਛੇ ਮਹਿਨੇ ਦਾ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਟਰੱਸਟ ਵੱਲੋਂ ਬੱÎਚਿਆਂ ਨੂੰ ਸਰਟੀਫ਼ਿਕੇਟ ਵੀ ਦਿੱਤਾ ਜਾਦਾ ਹੈ।
ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਸੰਦੋਹਾਂ ਡਿਪਟੀ ਡੀਉ ਐਲੀਮੈਂਟਰੀ ਬਠਿੰਡਾ ਜੋਂ ਕਿ ਟਰੱਸਟ ਵੱਲੋਂ ਚਲਾਏ ਜਾ ਰਹੇ ਸੈਂਟਰਾ ਵਿਚ ਸਿਖਿਆਰਥੀਆਂ ਨੂੰ ਮੋਟੀਵੇਂਟ ਕਰਕੇ ਰੋਜਗਾਰ ਦਿਵਾਉਣ ਵਿਚ ਸਹਾਇਤਾ ਕਰਨਗੇ। ਇਸ ਮੌਕੇ ਪ੍ਰੋਫੇਸਰ ਜਸਵੰਤ ਸਿੰਘ ਵੱਲੋਂ ਚਲਾਏ ਜਾ ਰਹੇ ਸੈਂਟਰਾ ਵਿਚ ਜਰੂਰਤਮੰਦ ਬੱਚਿਆ ਨੂੰ ਪੜਾਈ ਵਿਚ ਮਦਦ ਕਰਨਗੇ। ਇਸ ਮੌਕੇ ਬਲਜੀਤ ਸਿੰਘ, ਸੁਖਜਿੰਦਰ ਸਿੰਘ, ਜੇਕੇ ਵਰਮਾ, ਭੁਪਿੰਦਰ ਸਿੰਘ ਮੱਕੜ, ਲਛਮਣ ਸਿੰਘ, ਜੀਐਸ ਭੁੱਲਰ, ਤਰਨਪ੍ਰੀਤ ਸਿੰਘ, ਰਾਮ ਸਿੰਘ, ਬਲਜੀਤ ਸਿੰਘ ਸੰਦੋਹਾ ਤੋਂ ਇਲਾਵਾ ਰੇ ਮੈਬਰ ਮੌਜੂਦ ਸਨ।
No comments:
Post a Comment