ਬਠਿੰਡਾ. ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਦੇ ਭਾਈ ਮਤੀ ਦਾਸ ਨਗਰ, ਗਰੀਨ ਐਵਨਿਉ, ਕਮਲਾ ਨਹਿਰੂ ਕਲੋਨੀ, ਗਨੇਸ਼ਾ ਬਸਤੀ, ਗੁਰੂ ਗੋਬਿੰਦ ਸਿੰਘ ਨਗਰ,ਸੁਰਖਪੀਰ ਰੋਡ, ਪਰਤਾਪ ਨਗਰ,ਪਰਸ ਰਾਮ ਨਗਰ,ਲਾਲ ਸਿੰਘ ਬਸਤੀ ਦਾ ਦੌਰਾ ਕੀਤਾ। ਪਿਛਲੇ ਦਿਨਾਂ ਦੌਰਾਨ ਵਿਛੜੇ ਵੱਖ- ਵੱਖ ਲੋਕਾਂ ਦੇ ਘਰਾਂ ਵਿੱਚ ਜਾ ਕੇ ਵਿੱਤ ਮੰਤਰੀ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਹ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਕਰੀਬ ਪੰਦਰਾਂ ਲੋਕਾਂ ਦੇ ਘਰਾਂ ਵਿੱਚ ਪੁੱਜੇ ਜਿੱਥੇ ਉਨ੍ਹਾਂ ਪਰਿਵਾਰ ਦੇ ਜੀਆਂ ਦੇ ਵਿਛੜ ਜਾਣ ਦਾ ਦੁੱਖ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਿਛਲੇ ਕੁਝ ਦਿਨਾਂ ਤੋਂ ਕੇਰਲਾ ਵਿਚ ਕਾਂਗਰਸ ਪਾਰਟੀ ਤਰਫ਼ੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਗਏ ਹੋਏ ਸਨ ਅਤੇ ਇਕ ਦਿਨ ਪਹਿਲਾਂ ਹੀ ਉਹ ਵਾਪਸ ਪਰਤੇ ਹਨ । ਜ਼ਿਲ੍ਹਾ ਕਾਂਗਰਸ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਮੰਗਲਵਾਰ ਨੂੰ ਬਠਿੰਡਾ ਵਿੱਚ ਹੀ ਰਹਿਣਗੇ।
ਇਸ ਮੌਕੇ ਅਰੁਣ ਵਧਾਵਨ, ਕੇ ਕੇ ਅਗਰਵਾਲ, ਅਸ਼ੋਕ ਕੁਮਾਰ, ਪਵਨ ਮਾਨੀ,ਰਾਜਨ ਗਰਗ,ਬਲਰਾਜ ਪੱਕਾ ,ਗੁਰਇਕਬਾਲ ਸਿੰਘ, ਬਲਜਿੰਦਰ ਠੇਕੇਦਾਰ, ਆਤਮਾ ਸਿੰਘ, ਵਿਪਨ ਮੀਤੂ, ਰਤਨ ਰਾਹੀ, ਵਿਨੋਦ ਸੈਣੀ ਆਦਿ ਹਾਜ਼ਰ ਸਨ।
No comments:
Post a Comment