ਬਠਿੰਡਾ. ਬੀਸੀਐੱਲ ਇੰਡਸਟਰੀਜ਼ ਲਿਮਟਿਡ ਬਠਿੰਡਾ ਵੱਲੋਂ ਅੱਜ ਸਰਕਾਰੀ ਹਸਪਤਾਲ ਸੰਗਤ ਵਿਖੇ ਲੋੜੀਦਾ ਸਮਾਨ ਦਿੱਤਾ ਗਿਆ। ਮੈਨੇਜਮੈਂਟ ਵੱਲੋਂ ਹੈਲਥ ਸੈਂਟਰ ਸੰਗਤ ਨੂੰ 20 ਛੱਤ ਵਾਲੇ ਪੱਖੇ, 10 ਪਾਣੀ ਦੀਆਂ ਟੈਕੀਆਂ, ਤੋਂ ਇਲਾਵਾ ਹਸਪਤਾਲ ਦੀ ਇਮਾਰਤ ਦੀ ਮੁਰੰਮਤ ਕਰਨ ਅਤੇ ਇਸ ਨੂੰ ਪੇਂਟ ਕਰਨ ਲਈ ਵੀ ਜਿਹੜਾ ਲੋੜੀਦਾ ਸਮਾਨ ਸੀ ਉਹ ਸਾਰਾ ਮੁਹੱਇਆ ਕਰਵਾਇਆ ਗਿਆ। ਇਸ ਮੱਦਦ ਨੂੰ ਦੇਖਦੇ ਹੋਏ ਹਸਪਤਾਲ ਦੀ ਟੀਮ ਵੱਲੋਂ ਅੱਜ ਬੀਸੀਐੱਲ ਮੈਨੇਜਮੈਂਟ ਦੇ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ’ਚ ਬੀਸੀਐੱਲ ਦੇ ਵਾਈਸ ਪ੍ਰਧਾਨ ਕਰਨਲ ਐੱਮਐੱਸ ਗੌਂਡ ਰਿਟਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਸ ਮੌਕੇ ਬੋਲਦਿਆ ਸੰਗਤ ਹਸਪਤਾਲ ਦੇ ਐੱਸਐੱਮਓ ਡਾ. ਅੰਜੂ ਕਾਂਸਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਅਸੀਂ ਬੀਸੀਐੱਲ ਨੂੰ ਅੱਗੇ ਆਉਂਦੇ ਗਰਮੀ ਦੇ ਮੌਸਮ ਅਤੇ ਬਾਰਿਸ਼ਾਂ ਦੇ ਚਲਦੇ ਵੱਖ ਵੱਖ ਤਰ੍ਹਾਂ ਦੇ ਸਮਾਨ ਦੀ ਮਦਦ ਲਈ ਅਪੀਲ ਕੀਤੀ ਸੀ ਜਿਸ ’ਤੇ ਕੰਪਨੀ ਨੇ ਇਹ ਸਾਰੀ ਮਦਦ ਕੀਤੀ ਹੈ ਅਤੇ ਇਸ ਲਈ ਉਨ੍ਹਾਂ ਬੀਸੀਐੱਲ ਮੈਨੈਜਮੈਂਟ ਦੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆ ਬੀਸੀਐੱਲ ਦੇ ਵਾਈਸ ਪ੍ਰਧਾਨ ਕਰਨਲ ਐੱਮਐੱਸ ਗੌਂਡ ਨੇ ਦੱਸਿਆ ਕਿ ਸਾਡੇ ਕੋਲ ਹਸਪਤਾਲ ਪ੍ਰਬੰਧਕਾਂ ਵੱਲੋਂ ਜਿਹੜੇ ਵੀ ਸਮਾਨ ਦੀ ਮੰਗ ਕੀਤੀ ਗਈ ਸੀ ਉਹ ਸਾਰਾ ਅਸੀਂ ਮੁਹੱਇਆ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੱਸਿਆ ਕਿ ਅਜੇ ਵੀ ਹਸਪਤਾਲ ’ਚ ਕੁਝ ਕੰਮ ਹੋਣਾ ਬਾਕੀ ਹੈ ਇਸ ਸਬੰਧੀ ਵੀ ਜਲਦੀ ਹੀ ਅਸੀਂ ਢੁਕਵੇ ਕਦਮ ਉਠਾ ਰਹੇ ਹਾਂ। ਪ੍ਰੋਗਰਾਮ ਦੇ ਅੰਤ ’ਚ ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਬੀਸੀਐੱਲ ਤੋਂ ਪੰਹੁਚੇ ਅਧਿਕਾਰੀਆਂ ਅਤੇ ਮੈਨੈਜਮੈਂਟ ਦਾ ਇਸ ਮਦਦ ਲਈ ਧੰਨਵਾਦ ਕੀਤਾ। ਇਸ ਮੌਕੇ ਹਸਪਤਾਲ ਦੇ ਡਾ. ਅਮਨਜੌਤ ਭੁੱਲਰ, ਡਾ. ਸੂੁਦੇਸ਼, ਡਾ. ਤੇਜਿੰਦਰ, ਡਾ. ਰਮਨਦੀਪ ਸਮਾਗ ਸਮੇਤ ਹੋਰ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ: ਸਿਹਤ ਵਿਭਾਗ ਦੀ ਟੀਮ ਨੂੰ ਸਮਾਨ ਸੌਪਦੇ ਹੋਏ ਅਤੇ ਦੂਜੀ ਤਸਵੀਰ ’ਚ ਸਿਹਤ ਵਿਭਾਗ ਦੇ ਅਧਿਕਾਰੀ ਸਮਾਗਮ ’ਚ ਬੀਸੀਐੱਲ ਮੈਨੇਜਮੈਂਟ ਦਾ ਧੰਨਵਾਦ ਕਰਦੇ ਹੋਏ।
No comments:
Post a Comment