ਬਠਿੰਡਾ: ਸੱਤ ਅਪਰੈਲ ਸੂਬੇ ਭਰ ਵਿੱਚ ਆਮ ਆਦਮੀ ਪਾਰਟੀ ਦਾ ਬਿਜਲੀ ਜਨ ਅੰਦੋਲਨ ਸ਼ੁਰੂ ਹੋ ਰਿਹਾ ਹੈ ਜੋ ਸੂਬੇ ਦੀ ਸੱਤਾ ਤੇ ਕਾਬਜ਼ ਕੈਪਟਨ ਸਰਕਾਰ ਦੀਆਂ ਜੜ੍ਹਾਂ ਹਿਲਾਏਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਟੀਚਰ ਹੋਮ ਵਿਖੇ ਰੱਖੀ ਵਰਕਰਾਂ ਦੀ ਟ੍ਰੇਨਿੰਗ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਦਸ ਸਾਲ ਅਕਾਲੀ ਭਾਜਪਾ ਦੀ ਸਰਕਾਰ ਅਤੇ ਹੁਣ ਪਿਛਲੇ ਚਾਰ ਸਾਲਾਂ ਤੋਂ ਸੱਤਾ ਤੇ ਕਾਬਜ਼ ਕੈਪਟਨ ਸਰਕਾਰ ਦੇ ਕੀਤੇ ਬਿਜਲੀ ਸਮਝੌਤਿਆਂ ਦੀ ਮਾਰ ਆਮ ਆਦਮੀ ਤੇ ਪੈ ਰਹੀ ਹੈ ਜਿਥੇ ਦਿੱਲੀ ਵਿੱਚ ਲੋਕ ਮੁਫ਼ਤ ਬਿਜਲੀ ਦਾ ਆਨੰਦ ਮਾਣ ਰਹੇ ਹਨ ਉਥੇ ਹੀ ਪੰਜਾਬ ਵਿੱਚ ਆਮ ਜਨਤਾ ਬਿਜਲੀ ਬਿਲਾਂ ਨੂੰ ਲੈ ਕੇ ਲੁੱਟੀ ਜਾ ਰਹੀ ਹੈ ਅਤੇ ਇਸ ਲੁੱਟ ਦੇ ਖਿਲਾਫ ਆਮ ਆਦਮੀ ਪਾਰਟੀ ਸੱਤ ਅਪ੍ਰੈਲ ਤੋਂ ਹਰ ਸੂਬੇ ਹਰ ਪਿੰਡ ਹਰ ਬੂਥ ਤੇ ਇਕ ਬਿਜਲੀ ਜਨ ਅੰਦੋਲਨ ਚਲਾ ਕੇ ਕਾਂਗਰਸ ਸਰਕਾਰ ਵੱਲੋਂ ਵਧਾਏ ਬਿਜਲੀ ਰੇਟਾਂ ਖ਼ਿਲਾਫ਼ ਪ੍ਰਦਰਸ਼ਨ ਕਰੇਗੀ। ਅੱਜ ਟੀਚਰਜ਼ ਹੋਮ ਵਿਖੇ ਉਨ੍ਹਾਂ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਇਸ ਅੰਦੋਲਨ ਸਬੰਧੀ ਰੂਪ ਰੇਖਾ ਉਲੀਕੀ ਅਤੇ ਵਰਕਰਾਂ ਨੂੰ ਹਰ ਘਰ ਜਾ ਕੇ ਕਾਂਗਰਸ ਅਤੇ ਅਕਾਲੀਆਂ ਦੇ ਕੀਤੇ ਸਮਝੌਤਿਆਂ ਪ੍ਰਤੀ ਜਾਗਰੂਕ ਕਰਨ ਲਈ ਟ੍ਰੇਨਿੰਗ ਵੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਜ਼ਿਲ੍ਹਾ ਇਕਾਈ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਜਿਲਾ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਜੀਦਾ ਤੇ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵਿਆਂ ਵੱਲੋਂ ਬਠਿੰਡਾ ਦੇ ਤਿੰਨ ਵਿਅਕਤੀਆਂ ਨੂੰ ਪਾਰਟੀ ਖਿਲਾਫ ਗਤੀਵਿਧੀਆਂ ਕਰਨ ਤੇ ਤਿੰਨ ਸਾਲਾਂ ਲਈ ਮੁਅੱਤਲ ਕੀਤਾ ਹੈ, ਮੁਅੱਤਲ ਕੀਤੇ ਗਏ ਨੇਤਾ ਗੁਰਪ੍ਰੀਤ ਸਿੰਘ ਗੁਰੀ, ਲਵਦੀਪ ਸ਼ਰਮਾ ਅਤੇ ਤਿਲਕ ਰਾਜ ਪਟੇਲ ਸਾਮਲ ਹਨ।
No comments:
Post a Comment