ਬਠਿੰਡਾ. ਇਕ ਵਿਸ਼ੇਸ਼ ਆਨਲਾਈਨ ਕੈਂਪਸ ਪਲੇਸਮੈਂਟ ਡਰਾਈਵ ਤਹਿਤ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਜੀ.ਜੈਡ.ਐਸ.ਸੀ.ਸੀ.ਈ.ਟੀ.), ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ 9 ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ਵਲੋਂ ਭਰਤੀ ਲਈ ਚੁਣਿਆ ਗਿਆ । ਕੰਪਨੀਆਂ ਨੇ ਚੁਣੇ ਗਏ ਵਿਦਿਆਰਥੀਆਂ (ਜੋ ਕਿ 2021 ਵਿਚ ਪਾਸ ਬੈਚ ਨਾਲ ਸਬੰਧਿਤ ਹਨ) ਨੂੰ ਸਾਲਾਨਾ ਆਕਰਸ਼ਕ ਪੈਕੇਜ ਪੇਸ਼ ਕੀਤੇ ਹਨ। ਪ੍ਰਸਿੱਧ ਕੰਪਨੀ ਐਕਸਚੇਂਰ ਨੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀ.ਐੱਸ.ਈ.) ਦੇ ਵਿਦਿਆਰਥੀ ਰੀਤਿਕਾ ਪੌਲ, ਗੌਰਵ ਅਤੇ ਰਘਿਬ ਦੀ 4.5 ਲੱਖ ਰੁਪਏ ਪ੍ਰਤੀ ਸਾਲ ਦੇ ਪੈਕੇਜ ਨਾਲ ਚੋਣ ਕੀਤੀ ਹੈ । ਜਦੋਂਕਿ ਪ੍ਰਮੁੱਖ ਇਨਫੋਸਿਸ ਕੰਪਨੀ ਨੇ ਅਨਿਕੇਤ ਜੈਨ (ਈ.ਸੀ.ਈ.), ਅਨੁਗਰਾ ਪ੍ਰਤਾਪ ਸਿੰਘ (ਈ.ਈ.), ਪ੍ਰਿਯੰਕਾ (ਸੀ.ਐੱਸ.ਈ.) ਅਤੇ ਸੱਤਇੰਦਰ ਨਾਥ ਝਾਅ (ਸੀ.ਐੱਸ.ਈ.) ਨੂੰ 3.60 ਲੱਖ ਰੁਪਏ ਪ੍ਰਤੀ ਸਾਲਾਨਾ (ਐਲ.ਪੀ.ਏ.) ਪੈਕੇਜ ਨਾਲ ਚੁਣਿਆ ਹੈ। ਇਸੇ ਤਰ੍ਹਾਂ ਸਾਹਿਲ ਕੁਮਾਰ (ਸੀ.ਐੱਸ.ਈ.) ਅਤੇ ਸੰਤੋਸ਼ ਕੁਮਾਰ (ਸੀ.ਐੱਸ.ਈ.) ਨੂੰ ਕੋਫੋਰਗੇਜ, ਨੋਇਡਾ ਵਲੋਂ 3.65 ਲੱਖ ਰੁਪਏ ਪ੍ਰਤੀ ਸਾਲਾਨਾ ਪੈਕੇਜ ਨਾਲ ਚੋਣ ਕੀਤੀ ਹੈ।
ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੰਦੇ ਹੋਏ, ਐਮ.ਆਰ.ਐਸ.ਪੀ.ਟੀ.ਯੂ., ਉਪ ਕੁਲਪਤੀ, ਪ੍ਰੋ. ਬੂਟਾ ਸਿੰਘ ਸਿੱਧੂ, ਜੀ.ਜ਼ੈਡ.ਐੱਸ.ਸੀ.ਸੀ.ਈ.ਟੀ. ਕੈਂਪਸ ਦੇ ਡਾਇਰੈਕਟਰ, ਡਾ. ਸਵੀਨਾ ਬਾਂਸਲ, ਯੂਨੀਵਰਸਿਟੀ ਰਜਿਸਟਰਾਰ, ਡਾ. ਗੁਰਿੰਦਰ ਪਾਲ ਸਿੰਘ ਬਰਾੜ ਅਤੇ ਡੀਨ, ਯੋਜਨਾਬੰਦੀ ਅਤੇ ਵਿਕਾਸ, ਡਾ. ਨਛੱਤਰ ਸਿੰਘ ਸਿੱਧੂ ਨੇ ਕੈਂਪਸ ਦੇ ਵਿਦਿਆਰਥੀਆਂ ਦੀ ਯੋਗਤਾ ਅਤੇ ਸਮਰਥਾ ਨੂੰ ਪਛਾਣ ਕੇ ਇਨ੍ਹਾਂ ਪ੍ਰਮੁੱਖ ਕੰਪਨੀਆਂ ਵਲੋਂ ਉਹਨਾਂ ਦੀ ਚੋਣ ਕਰਨ 'ਤੇ ਭਾਰੀ ਖੁਸ਼ੀ ਅਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ।
ਉਹਨਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵਧੀਆ ਰੁਜ਼ਗਾਰ ਅਤੇ ਰੁਜ਼ਗਾਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਸੇਵਾ ਕੈਰੀਅਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਐਮ. ਆਰ.ਐਸ.ਪੀ.ਟੀ.ਯੂ., ਡਾਇਰੈਕਟਰ, ਟ੍ਰੇਨਿੰਗ ਅਤੇ ਪਲੇਸਮੈਂਟ- ਹਰਜੋਤ ਸਿੰਘ ਸਿੱਧੂ, ਸਬੰਧਿਤ ਵਿਭਾਗਾਂ ਦੇ ਮੁਖੀ ਡਾ. ਦਿਨੇਸ਼ ਸਿੰਘ (ਸੀ.ਐਸ.ਈ.), ਡਾ. ਰਾਜੇਸ਼ ਗੁਪਤਾ (ਮਕੈਨੀਕਲ ਇੰਜੀਨੀਅਰਿੰਗ), ਡਾ. ਸਰਬਜੀਤ ਕੌਰ ਬਾਠ (ਇਲੈਕਟ੍ਰੀਕਲ ਇੰਜੀਨੀਅਰਿੰਗ) ਅਤੇ ਡਾ. ਨੀਰਜ ਗਿੱਲ (ਇਲੈਕਟ੍ਰਾਨਿਕ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ) ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਚੰਗੇਰੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ। ਪਲੇਸਮੈਂਟ ਸਲਾਹਕਾਰਾਂ ਇੰਜ. ਹਰਅਮ੍ਰਿਤਪਾਲ ਸਿੰਘ ਸਿੱਧੂ, ਇੰਜ. ਮਨਪ੍ਰੀਤ ਕੌਰ ਅਤੇ ਇੰਜ. ਗਗਨਦੀਪ ਸਿੰਘ ਸੋਢੀ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਫੋਟੋ ਕੈਪਸ਼ਨ: ਵੀਰਵਾਰ ਨੂੰ ਐਮ.ਆਰ.ਐਸ.ਪੀ.ਟੀ.ਯੂ., ਉਪ ਕੁਲਪਤੀ ਪ੍ਰੋਫੈਸਰ ਬੂਟਾ ਸਿੰਘ ਸਿੱਧੂ ਅਤੇ ਜੀ.ਜੈਡ.ਐਸ.ਸੀ.ਸੀ.ਈ.ਟੀ. ਕੈਂਪਸ ਡਾਇਰੈਕਟਰ ਡਾ. ਸਵੀਨਾ ਬਾਂਸਲ ਅਤੇ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਚੁਣੇ ਗਏ ਵਿਦਿਆਰਥੀ।
No comments:
Post a Comment