ਬਠਿੰਡਾ. ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਦੇਸ਼ ਅਤੇ ਸੂਬੇ ਦੇ ਲੋਕਾ ਨੂੰ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਕੀਤਾ ਹੈ। ਦੂਜੀ ਲਹਿਰ ਪਹਿਲਾ ਨਾਲੋ ਕਿਤੇ ਵੱਧ ਖਤਰਨਾਕ ਸਾਬਿਤ ਹੋਈ ਹੈ।ਮਹਾਮਾਰੀ ਤੋਂ ਲੋਕਾ ਨੂੰ ਬਚਾਉਣ ਲਈ ਜਿੱਥੇ ਸ਼੍ਰੋਮਣੀ ਗੁਰੂਦੁਆਰਾ ਪ੍ਰੰਬਧਕੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸੂਬੇ ਦੀਆ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵੱਲੋ ਲੋਕਾ ਲਈ ਆਕਸੀਜਨ, ਦਵਾਈਆ ਅਤੇ ਖਾਣੇ ਦਾ ਪ੍ਰਬੰਧ ਕੀਤਾ। ੳੱਥੇ ਹੀ ਸੂਬਾ ਸਰਕਾਰ ਮਹਾਮਾਰੀ ਨਾਲ ਨਿਜੱਠਣ ਵਿੱਚ ਬੁਰੀ ਤਰਾ ਅਸਫਲ ਰਹੀ ਅਤੇ ਸਰਕਾਰ ਵੱਲੋ ਲੋਕਾ ਦੀ ਜਾਨ ਬਚਾਉਣ ਦੀ ਥਾਂ ਜੇਬਾਂ ਭਰਨ ਨੂੰ ਤਰਜੀਹ ਦਿੱਤੀ ਗਈ। ਇਹ ਦੋਸ਼ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋ ਭੱਟੀ ਰੋਡ ਤੇ ਲੋੜਵੰਦਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਸਮੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਲਗਾਏ। ਸਿੰਗਲਾ ਨੇ ਕਿਹਾ ਕਿ ਕੋਮਾਂਤਰੀ ਪੱਧਰ ਦੀਆ ਸਿਹਤ ਸੰਭਾਲ ਸੰਸਥਾਵਾ ਅਤੇ ਦੇਸ਼ ਦੇ ਸਿਹਤ ਮਾਹਿਰਾ ਵੱਲੋ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਬਾਰੇ ਅਗਾਊ ਚਿਤਾਵਨੀ ਦੇਣ ਦੇ ਬਾਵਜੂਦ ਵੀ ਕੇਂਦਰ ਅਤੇ ਸੂਬਾ ਸਰਕਾਰ ਵੱਲੋ ਮਹਾਮਾਰੀ ਤੋ ਲੋਕਾ ਨੂੰ ਬਚਾਉਣ ਲਈ ਪੁਖਤਾ ਪ੍ਰਬੰਧ ਨਹੀ ਕੀਤੇ । ਸੂਬੇ ਦੇ ਲੋਕਾ ਨੂੰ ਲੋੜ ਸਮੇ ਨਾ ਤੇ ਆਕਸੀਜਨ ਮਿਲੀ ਤੇ ਨਾ ਹੀ ਸੂਬਾ ਸਰਕਾਰ ਵੱਲੋ ਲੋਕਾ ਨੂੰ ਸਸਤੇ ਇਲਾਜ ਦੇ ਪ੍ਰਬੰਧ ਕੀਤੇ ਗਏ। ਸੂਬੇ ਦੀ ਕਾਂਗਰਸ ਸਰਕਾਰ ਅਤੇ ਮੰਤਰੀਆ ਨੇ ਮਹਾਮਾਰੀ ਦੀ ਆੜ ਵਿੱਚ ਲੋਕਾ ਦੀ ਜਾਨ ਬਚਾਉਣ ਦੀ ਬਜਾਏ ਆਪਣੀਆ ਜੇਬਾ ਭਰਨ ਨੂੰ ਤਰਜੀਹ ਦਿੱਤੀ ਗਈ।
ਸਿਹਤ ਮੰਤਰੀ ਵੱਲੋ ਮਹਿੰਗੇ ਭਾਅ ਤੇ ਵੈਕਸੀਨ ਵੇਚਣੀ ਅਤੇ ਫਤਿਹ ਕਿੱਟ ਦੀ ਖਰੀਦ ਵਿੱਚ ਕਰੋੜਾ ਰੁਪਏ ਦਾ ਘੋਟਾਲਾ ਕੀਤਾ ਗਿਆ। ਸਿੰਗਲਾ ਨੇ ਦੱਸਿਆ ਕਿ ਸੂਬੇ ਦੇ ਲੋਕਾ ਨੂੰ ਬਚਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਾਰਟੀ ਵੱਲੋ ਹਲਕਾ ਪੱਧਰ ਤੇ ਆਕਸੀਜਨ, ਦਵਾਈਆ ਅਤੇ ਖਾਣੇ ਦੇ ਲੰਗਰ ਲਗਾਏ ਗਏ। ਬਠਿੰਡਾ ਵਿੱਚ ਵੀ ਇੱਕ ਮਹੀਨੇ ਤੋ ਵੱਧ ਸਮੇ ਤੋ ਜੱਥੇਬੰਦੀ ਵੱਲੋ ਇਹ ਸੇਵਾ ਨਿਰਵਿਗਣ ਚਲਾਈ ਜਾ ਰਹੀ ਹੈ। ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਟੀਮਾ ਬਣਾ ਕੇ ਕਰੋਨਾ ਮਰੀਜਾ ਲਈ ਆਕਸੀਜਨ ਦਵਾਈਆ ਅਤੇ ਖਾਣੇ ਦੇ ਪੈਕਟ ਪਹੁੰਚਾਏ ਜਾ ਰਹੇ ਹਨ। ਇਸ ਤੋ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋ ਸ਼ਹਿਰ ਵਿੱਚ ਸ਼ਬਜੀ, ਫਲਾਂ ਦੀਆ ਰੇਹੜੀਆਂ, ਖੋਖੇ ਅਤੇ ਛੋਟੇ ਦੁਕਾਨਦਾਰਾ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਜਾ ਰਹੇ ਹਨ। ਅੱਜ ਭੱਟੀ ਰੋਡ ਤੇ ਰੇਹੜੀਆਂ ਅਤੇ ਛੋਟੇ ਦੁਕਾਨਦਾਰਾ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ। ਇਸ ਮੋਕੇ ਲੋਕਾ ਨੂੰ ਤੀਜੀ ਲਹਿਰ ਦੇ ਖਤਰੇ ਤੋ ਸੁਚੇਤ ਰਹਿਣ ਲਈ ਜਾਗਰੂਕ ਵੀ ਕੀਤਾ ਗਿਆ ਲੋਕਾ ਨੂੰ ਪ੍ਰਸ਼ਾਸਨ ਅਤੇ ਸਿਹਤ ਮਾਹਿਰਾਂ ਦੀਆ ਹਦਾਇਤਾ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਜੱਥਬੰਦੀ ਸ਼ਹਿਰ ਦੇ ਲੋਕਾ ਦੀ ਸੇਵਾ ਵਿੱਚ 24 ਘੰਟੇ ਹਾਜਿਰ ਹੈ। ਜੱਥੇਬੰਦੀ ਵੱਲੋ ਲੋਕਾ ਨੂੰ ਹਰ ਤਰਾ ਦੀ ਜਰੂਰਤ ਲਈ ਹੈਲਪਲਾਇਨ ਨੰਬਰ ਦੀ ਦਿੱਤੇ ਗਏ ਹਨ। ਇਸ ਮੋਕੇ ਰਕੇਸ਼ ਸਿੰਗਲਾ, ਦੀਨਵ ਸਿੰਗਲਾ, ਹਰਪਾਲ ਸਿੰਘ ਢਿੱਲੋ,ਅਮਰਜੀਤ ਵਿਰਦੀ, ਭੁਪਿੰਦਰ ਸਿੰਘ ਭੁੱਪਾ, ਆਨੰਦ ਗੁਪਤਾ ਗੁਰਪ੍ਰੀਤ ਸਿੰਘ ਬੇਦੀ, ਰਾਣਾ ਠਾਕੁਰ, ਰਾਕੇਸ਼ ਕੁਮਾਰ ਕਾਂਸਲ ਅਤੇ ਮੀਡਿਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜਿਰ ਸਨ।
No comments:
Post a Comment