Thursday, July 22, 2021

ਹੈੱਡਮਾਸਟਰਜ਼ ਅਤੇ ਪਿ੍ੰਸੀਪਲ ਪੀ.ਈ.ਐੱਸ. ਐਸੋਸੀਏਸ਼ਨ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਤੀ ਰੋਸ ਦਾ ਪ੍ਰਗਟਾਵਾ, ਪੇ ਕਮਿਸ਼ਨ ਨੋਟੀਫਿਕੇਸ਼ਨ ਦੀਆਂ ਸਾੜੀਆਂ ਗਈਆਂ ਕਾਪੀਆਂ



ਪੀ ਈ ਐਸ ਕਾਡਰ ਵੱਲੋਂ ਮੰਗਾਂ ਨਾ ਮੰਨੇ ਜਾਣ 'ਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ

ਬਠਿੰਡਾ। ਹੈੱਡਮਾਸਟਰਜ਼ ਤੇ ਪਿ੍ੰਸੀਪਲ ਪੀ.ਈ.ਐੱਸ. ਐਸੋਸੀਏਸ਼ਨ ਪੰਜਾਬ  ਨੇ ਅੱਜ ਪੰਜਾਬ ਦੇ ਸਾਰੇ ਬਲਾਕਾਂ ਅਤੇ ਜ਼ਿਲ੍ਹਾ ਪੱਧਰ 'ਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਵਿੱਤ ਵਿਭਾਗ ਦੇ ਨੋਟੀਫਿਕੇਸ਼ਨ ਨੂੰ ਐਸੋਸੀਏਸ਼ਨ ਵੱਲੋਂ ਨਕਾਰਦਿਆਂ ਨਾਮਨਜ਼ੂਰ ਕਰਨ ਦਾ ਐਲਾਨ ਕੀਤਾ ਗਿਆ ਹੈ । 


ਪੰਜਾਬ ਪੱਧਰ 'ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਰਿਪੋਰਟ ਦੀਆਂ ਕਾਪੀਆਂ ਸਾੜਦੇ ਹੋਏ ਹੈੱਡਮਾਸਟਰਜ਼  ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ / ਬਲਾਕ ਪ੍ਰਧਾਨ ਗੁਰਜੀਤ ਸਿੰਘ,ਜਨਰਲ ਸਕੱਤਰ ਰਣਜੀਤ ਸਿੰਘ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਪੰਜਾਬ ਦੇ ਮੁਲਾਜ਼ਮ ਵਰਗ ਲਈ ਚਿੱਟਾ ਹਾਥੀ ਸਾਬਤ ਹੋ ਰਹੇ ਪੇ  ਕਮਿਸ਼ਨ ਵਿੱਚ ਕੁਝ ਵੀ ਅਜਿਹਾ ਨਹੀਂ ਜੋ ਮੁਲਾਜ਼ਮਾਂ ਦੇ ਚਿਹਰੇ 'ਤੇ ਰੌਣਕ ਲੈ ਕੇ ਆਵੇ। ਉਨ੍ਹਾਂ ਦੱਸਿਆ ਕਿ ਪੰਜਵੇਂ,ਤਨਖਾਹ ਕਮਿਸ਼ਨ ਦੁਆਰਾ 01.01.2006 ਤੋਂ ਹੀ ਹੈੱਡਮਾਸਟਰ ਕਾਡਰ ਦੀ ਤਨਖਾਹ ਦੀ ਫਿਕਸੇਸ਼ਨ ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਹੈੱਡਮਾਸਟਰ ਦੀ ਅਸਾਮੀ ਡੀ.ਡੀ.ਓ. ਤੇ ਗਜ਼ਟਿਡ ਹੋਣ ਕਾਰਨ ਜ਼ਿੰਮੇਵਾਰੀਆਂ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਜਿਸ ਕਾਰਨ ਪੇਅ ਪੈਂਡ ਲੈਵਲ 3  ਦੀ ਥਾਂ ਪੇਅ ਬੈਂਡ ਲੈਵਲ 4 ਦੇਣਾ ਬਣਦਾ ਹੈ ।ਸਟੇਟ ਕਮੇਟੀ ਮੈਂਬਰ ਗੁਰਪਾਲ ਸਿੰਘ ਨੇ ਕਿਹਾ ਹੈੱਡਮਾਸਟਰ ਕਾਡਰ ਨੇ ਸਰਕਾਰੀ ਸਕੂਲਾਂ ਦਾ ਸਰਵਪੱਖੀ ਵਿਕਾਸ ਕਰਕੇ ਮਿਆਰੀ ਸਿੱਖਿਆ ਦੇਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ । 


ਹੁਣ ਸਰਕਾਰੀ ਸਕੂਲ ਦੀ ਦਿੱਖ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗੀ ਹੈ  । ਗੁਣਾਤਮਕਤਾ ਪੱਖੋਂ ਵੀ ਸਰਕਾਰੀ ਸਕੂਲ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਲੱਗੇ ਹਨ । ਹੁਣ ਜਦ ਪੰਜਾਬ ਨੇ  ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਭਰ ਵਿੱਚੋਂ ਪਹਿਲਾ ਸਥਾਨ ਪਾ੍ਪਤ ਕੀਤਾ ਹੈ  , ਇਸ ਸ਼ਾਨਦਾਰ ਪ੍ਰਾਪਤੀ ਦਾ ਇਨਾਮ ਹੈੱਡਮਾਸਟਰਜ਼ ਆਤੇ ਪ੍ਰਿੰਸੀਪਲਜ਼ ਨੂੰ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਨਿੰਦਣਯੋਗ ਰਿਪੋਰਟ ਰਾਹੀਂ ਦਿੱਤਾ ਹੈ । ਸਿੱਖਿਆ ਪਿਛਲੇ 15 ਸਾਲਾਂ ਤੋਂ ਪੰਜਾਬ ਭਰ ਦੇ ਹੈੱਡਮਾਸਟਰਜ਼ ਸਿਰਫ 5400 ਗ੍ਰੇਡ ਪੇਅ ਲੈ ਰਹੇ ਹਨ ਜਦਕਿ ਇਸ ਕਾਡਰ ਦਾ ਕੰਮ ਪਿ੍ੰਸੀਪਲ ਕਾਡਰ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ । ਹੈੱਡਮਾਸਟਰਜ਼ ਐਸੋਸੀਏੇਸ਼ਨ ਨੇ ਕਿਹਾ ਕਿ ਸਾਡਾ 15600-39100 ਪੇਅ-ਬੈਂਡ ਅਤੇ ਗ੍ਰੇਡ-ਪੇਅ 6600 ਬਣਦਾ ਹੈ ਪਰੰਤੂ ਸਰਕਾਰ ਵੱਲੋਂ ਇਸ ਕੇਡਰ ਨਾਲ ਧੱਕਾ ਕਰਦੇ ਹੋਏ ਗ੍ਰੇਡ ਪੇਅ 10300+34800+5400 ਹੀ ਰੱਖਿਆ ਗਿਆ ਹੈ, ਜਿਸ ਨਾਲ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਤਾਂ ਹੋਇਆ ਹੀ ਹੈ, ਉਹਨਾਂ ਦੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚੀ ਹੈ। ਇਸ ਲਈ ਐਸੋਸੀਏਸ਼ਨ ਵੱਲੋਂ ਇਸ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਗਿਆ ਹੈ ਅਤੇ ਮੁਲਾਜਮ ਮਾਰੂ ਰਿਪੋਰਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਹੈੱਡਮਾਸਟਰਜ਼ ਦੀਆਂ ਪੇਅ ਫਿਕਸ਼ੇਸ਼ਨ ਸਬੰਧੀ ਜਾਇਜ਼ ਤੇ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਤੁਰੰਤ ਮੀਟਿੰਗ ਦਾ ਸਮਾਂ ਦੇ ਕੇ ਇਹਨਾਂ ਦਾ ਹੱਲ ਕਰੇ। ਅੱਜ ਦੇ ਇਸ ਰੋਸ ਪ੍ਦਰਸ਼ਨ ਮੌਕੇ ਪਿ੍ੰਸੀਪਲ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਉਤਸ਼ਾਹ ਨਾਲ਼ ਸਹਿਯੋਗ ਦਿੱਤਾ ਗਿਆ । ਪੀ ਈ ਐਸ ਕੇਡਰ ਦੀਆਂ ਦੋਹਾਂ ਜਥੇਬੰਦੀਆਂ ਵੱਲੋਂ ਭਵਿੱਖ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਗਏ ।ਉਹਨਾਂ ਪ੍ਰਬੰਧਕੀ ਭੱਤਾ/ਦਫਤਰੀ ਖਰਚਾ 4000/- ਰੁਪਏ ਲਾਗੂ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ ।  ਉਹਨਾਂ ਹੈੱਡਮਾਸਟਰ ਤੋਂ ਪਿ੍ੰਸੀਪਲ  ਪ੍ਮੋਸ਼ਨ ਕੋਟਾ 40% ਕਰਨ ਅਤੇ 8-10 ਸਾਲ ਰੈਗੂਲਰ ਸੇਵਾ ਨਿਭਾਉਣ ਉਪਰੰਤ ਯੋਗ ਪ੍ਣਾਲੀ ਰਾਹੀਂ ਭਰਤੀ ਹੋਏ ਹੈੱਡਮਾਸਟਰਜ਼ ਤੇ ਸਾਰੇ ਕਾਡਰਾਂ ਦੇ ਪਰਖ ਸਮੇਂ ਨੂੰ ਇੱਕ ਸਾਲ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ। ਇਸ ਮੌਕੇ ਪ੍ਰਿੰਸੀਪਲ ਕਾਡਰ ਦੀ ਸਾਂਝੀ ਸਟੇਟ ਕਮੇਟੀ ਦੇ ਨੁਮਾਇੰਦਿਆਂ ਵਜੋਂ  ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਕੁਲਵਿੰਦਰ ਸਿੰਘ ਪੱਕਾ ਕਲਾ, ਪ੍ਰਿੰਸੀਪਲ ਕਰਮਜੀਤ ਸਿੰਘ, ਪ੍ਰਿੰਸੀਪਲ ਮਹਿੰਦਰਪਾਲ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ ਬੇਗਾ ਅਤੇ ਜ਼ਿਲ੍ਹੇ ਭਰ ਤੋਂ ਸਮੂਹ ਪ੍ਰਿੰਸੀਪਲ ਕਾਡਰ ਨੇ ਹਾਜ਼ਰੀ ਲਵਾਈ। ਹੈੱਡਮਾਸਟਰਜ਼ ਕਾਡਰ ਵੱਲੋਂ  ਸਟੇਟ ਪ੍ਰਧਾਨ ਕਟਾਰੀਆ ਕੁਲਵਿੰਦਰ ਬਠਿੰਡਾ  ਨੇ ਹਾਜ਼ਰ ਸਮੂਹ  ਹੈੱਡਮਾਸਟਰ ਅਤੇ ਪ੍ਰਿੰਸੀਪਲ ਸਾਹਿਬਾਨ ਦਾ ਇਸ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਭਾਗ ਲੈਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਤਿੱਖੇ ਐਕਸ਼ਨਾਂ ਵਿੱਚ ਸਮੂਹ ਪੀ ਈ ਐਸ ਕਾਡਰ ਨੂੰ ਭਰਵੀਂ ਸ਼ਮੂਲੀਅਤ ਕਰਨ ਲਈ ਅਪੀਲ ਵੀ ਕੀਤੀ।


No comments:

खबर एक नजर में देखे

Labels

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

Followers

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

Search This Blog

Bathinda Leading NewsPaper

E-Paper Punjab Ka Sach 22 Nov 2024

HOME PAGE