Punjab Ka Sach Newsporten/ NewsPaper: ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਪ੍ਰਕਿ੍ਰਆ 30 ਜਨਵਰੀ ਤੋਂ: ਡਿਪਟੀ ਕਮਿਸ਼ਨਰ

Thursday, January 28, 2021

ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਪ੍ਰਕਿ੍ਰਆ 30 ਜਨਵਰੀ ਤੋਂ: ਡਿਪਟੀ ਕਮਿਸ਼ਨਰ

 


ਬਠਿੰਡਾ: ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ 14 ਫਰਵਰੀ 2021 ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ 30 ਜਨਵਰੀ 2021 ਤੋਂ ਚੋਣ ਪ੍ਰਕਿ੍ਰਆ ਸ਼ੁਰੂ ਹੋਵੇਗੀ। ਇਸ ਦੇ ਮੱਦੇਨਜ਼ਰ 3 ਫਰਵਰੀ 2021 ਤਕ ਨਾਮਜ਼ਦਗੀ ਪੱਤਰ ਲਏ ਜਾਣਗੇ। ਚੋਣ ਲੜ ਰਹੇ ਉਮੀਦਾਵਾਰਾਂ ਨੂੰ ਨਾਮਜ਼ਦਗੀ ਪੱਤਰ ਸਬੰਧਿਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚੋਂ ਬਿਨਾਂ ਕਿਸੇ ਕੀਮਤ ’ਤੇ ਮੁਫ਼ਤ ਦਿੱਤੇ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫ਼ਸਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦਿੱਤੀ।

               ਜ਼ਿਲਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਦਾਖਲ ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ 4 ਫਰਵਰੀ ਨੂੰ ਕੀਤੀ ਜਾਏਗੀ ਜਦੋਂ ਕਿ ਨਾਮਜਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ 2021 ਹੈ ਅਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸਾਮ 5:00 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕਾਰਜ 14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021ਨੂੰ ਕੀਤੀ ਜਾਏਗੀ। ਇਨਾਂ ਚੋਣਾਂ ਲਈ 17 ਅਧਿਕਾਰੀਆਂ ਨੂੰ ਰਿਟਰਨਿੰਗ ਅਫ਼ਸਰ ਅਤੇ 17 ਅਧਿਕਾਰੀਆਂ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਵੱਜੋਂ ਨਿਯੁਕਤ ਕੀਤਾ ਗਿਆ ਹੈ।
               ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਬਠਿੰਡਾ ਵਿੱਚ ਨਗਰ ਨਿਗਮ/ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੇ 224 ਵਾਰਡਾਂ ਲਈ ਕੁੱਲ 3,39,276 ਰਜਿਸਟਰਡ ਵੋਟਰ ਹਨ, ਜਿਨਾਂ ’ਚ 1,78,712 ਪੁਰਸ਼, 1,60,556 ਮਹਿਲਾ ਅਤੇ 8 ਟ੍ਰਾਂਸਜੈਂਡਰ ਵੋਟਰ ਸ਼ਾਮਿਲ ਹਨ। ਇਨਾਂ ਚੋਣਾਂ ਲਈ ਕੁੱਲ 377 ਪੋਲਿੰਗ ਬੂਥ ਬਣਾਏ ਗਏ ਹਨ ਜਿਨਾਂ ਵਿੱਚੋਂ 209 ਪੋਲਿੰਗ ਬੂਥ ਨਾਜੁਕ ਅਤੇ 77 ਪੋਲਿੰਗ ਬੂਥ ਅਤਿ ਨਾਜੁਕ ਪੋਲਿਗ ਬੂਥ ਘੋਸ਼ਿਤ ਕੀਤੇ ਗਏ ਹਨ।
              ਜ਼ਿਲਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ ਇਸ ਚੋਣ ਪ੍ਰਕਿ੍ਰਆ ’ਚ ਵੋਟਾਂ ਈ.ਵੀ.ਐਮ ਰਾਹੀਂ ਪਾਈਆਂ ਜਾਣ ਗਈਆਂ। ਉਨਾਂ ਇਹ ਵੀ ਦੱਸਿਆ ਕਿ ਇਨਾਂ ਚੋਣਾਂ ਨੂੰ ਸਫਲਤਾ ਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਨਗਰ ਨਿਗਮ ਦੇ ਵਾਰਡ ਨੰਬਰ 1 ਤੋਂ 17 ਲਈ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਕਮਰਾ ਨੰਬਰ 311, ਉਪ-ਮੰਡਲ ਮਜਿਸਟਰੇਟ ਦਫ਼ਤਰ ਕੋਰਟ ਰੂਮ ਬਠਿੰਡਾ ਵਿਖੇ, ਵਾਰਡ ਨੰਬਰ 18 ਤੋਂ 35 ਲਈ ਸਹਾਇਕ ਅਬਕਾਰੀ ਤੇ ਕਰ ਕਮਿਸ਼ਨਰ(ਜੀ.ਐਸ.ਟੀ) ਬਠਿੰਡਾ ਕਮਰਾ ਨੰਬਰ 358, ਦੂਜੀ ਮੰਜਿਲ ਮਿੰਨੀ ਸਕਤਰੇਤ ਵਿਖੇ ਅਤੇ ਵਾਰਡ ਨੰਬਰ 36 ਤੋਂ 50 ਲਈ ਤਹਿਸੀਲਦਾਰ ਬਠਿੰਡਾ, ਕੋਰਟ ਤਹਿਸੀਲ ਕੰਪਲੈਕਸ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਨਾਮਜ਼ਦਗੀ ਪੱਤਰ ਲੈਣਗੇ।
               ਜ਼ਿਲਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ ਇਸੇ ਤਰਾਂ ਨਗਰ  ਕੌਂਸਲ  ਮੌੜ  ਲਈ  ਉਪ-ਮੰਡਲ ਮਜਿਸਟਰੇਟ ਮੌੜ ਵਲੋ ਕੋਰਟ ਰੂਮ ਮੌੜ ਮੰਡੀ ਵਿਖੇ, ਨਗਰ ਕੌਂਸਲ ਗੋਨਿਆਣਾਂ ਲਈ ਕਾਰਜਕਾਰੀ ਇੰਜਨੀਅਰ ਪੰਜਾਬ ਮੰਡੀ ਬੋਰਡ ਬਠਿੰਡਾ ਵਲੋ ਮਾਰਕੀਟ ਕਮੇਟੀ ਗੋਨਿਆਣਾਂ ਵਿਖੇ, ਨਗਰ ਕੌਂਸਲ ਭੁੱਚੋ ਮੰਡੀ ਲਈ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ(ਭ ਤੇ ਮ) ਸੈਂਟਰਲ ਵਰਕਸ ਬਠਿੰਡਾ ਵਲੋ ਸਰਕਾਰੀ ਬਹੁਤਕਨੀਕੀ ਕਾਲਜ ਦੇ ਮਕੈਨੀਕਲ ਹਾਲ ਬਠਿੰਡਾ ਵਿਖੇ, ਨਗਰ ਕੌਂਸਲ ਸੰਗਤ ਲਈ ਜ਼ਿਲਾ ਮਾਲ ਅਫ਼ਸਰ ਬਠਿੰਡਾ ਵਲੋ ਬੀ ਡੀ ਪੀ ਓ ਸੰਗਤ ਵਿਖੇ, ਨਗਰ ਕੌਂਸਲ ਕੋਟਫੱਤਾ ਲਈ ਜ਼ਿਲਾ ਮੰਡੀ ਅਫ਼ਸਰ ਬਠਿੰਡਾ ਵਲੋ ਨਗਰ ਕੌਂਸਲ ਕੋਟਫੱਤਾ ਵਿਖੇ ਅਤੇ ਨਗਰ ਕੌਸਲ ਰਾਮਾਂ ਲਈ ਉਪ-ਮੰਡਲ ਮਜਿਸਟਰੇਟ ਤਲਵੰਡੀ ਸਾਬੋ ਵਲੋ ਸਬ ਡਵੀਜਨ ਕੋਰਟ ਰੂਮ ਤਲਵੰਡੀ ਸਾਬੋ ਵਿਖੇ ਨਾਮਜ਼ਦਗੀ ਪੱਤਰ ਲਏ ਜਾਣਗੇ।      
               ਇਸੇ ਤਰਾਂ ਨਗਰ ਪੰਚਾਇਤ ਕੋਠਾ ਗੁਰੂ ਲਈ ਜ਼ਿਲਾ ਭਲਾਈ ਅਫ਼ਸਰ ਬਠਿੰਡਾ, ਨਗਰ ਪੰਚਾਇਤ ਭਗਤਾ ਲਈ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ( ਭ ਤੇ ਮ) ਪ੍ਰਾਂਤਕ ਮੰਡਲ ਬਠਿੰਡਾ, ਨਗਰ ਪੰਚਾਇਤ ਮਲੂਕਾ ਲਈ ਤਹਿਸੀਲਦਾਰ ਰਾਮਪੁਰਾ ਫੂਲ ਅਤੇ ਨਗਰ ਪੰਚਾਇਤ ਭਗਤਾ ਲਈ ਸਬ ਤਹਿਸੀਲ ਭਗਤਾ ਵੱਲੋਂ ਨਾਮਜ਼ਦਗੀ ਪੱਤਰ ਲਏ ਜਾਣਗੇ।
              ਇਸੇ ਤਰਾਂ ਨਗਰ ਪੰਚਾਇਤ ਭਾਈਰੂਪਾ ਲਈ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਮਪੁਰਾ ਫੂਲ ਵਲੋ ਦਫ਼ਤਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਮਪੁਰਾ ਫੂਲ ਵਿਖੇ, ਨਗਰ ਪੰਚਾਇਤ ਲਈ ਮਹਿਰਾਜ  ਬੀ ਡੀ ਪੀ ਓ ਭਗਤਾ ਵਲੋ ਬੀ ਡੀ ਪੀ ਓ ਫੂਲ ਵਿਖੇ, ਨਗਰ ਪੰਚਾਇਤ ਲਹਿਰਾ ਮੁਹੱਬਤ ਲਈ ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਬਠਿੰਡਾ ਵਲੋ ਨਗਰ ਪੰੰਚਾਇਤ ਦਫ਼ਤਰ ਲਹਿਰਾ ਮੁਹੱਬਤ ਵਿਖੇ, ਨਗਰ ਪੰਚਾਇਤ ਨਥਾਣਾ ਲਈ ਬੀ ਡੀ ਪੀ ਓ ਨਥਾਣਾ ਵਲੋ ਦਫ਼ਤਰ ਬੀ ਡੀ ਪੀ ਓ ਨਥਾਣਾ ਵਿਖੇ ਅਤੇ ਨਗਰ ਪੰਚਾਇਤ ਕੋਟਸ਼ਮੀਰ ਲਈ ਤਹਿਸੀਲਦਾਰ ਤਲਵੰਡੀ ਸਾਬੋ ਵਲੋ ਨਗਰ ਪੰਚਾਇਤ ਕੋਟਸਮੀਰ ਵਿਖੇ ਨਾਮਜ਼ਦਗੀ ਪੱਤਰ ਲਏ ਜਾਣਗੇ।
             ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫ਼ਸਰ ਬੀ.ਸ੍ਰੀਨਿਵਾਸਨ ਨੇ ਇਹ ਵੀ ਦੱਸਿਆ ਕਿ ਸਮੂਹ ਰਿਟਰਨਿੰਗ ਅਫ਼ਸਰਾਂ ਵੱਲੋਂ ਉਪਰੋਕਤ ਦਿੱਤੇ ਗਏ ਸਥਾਨਾਂ ’ਤੇ 4 ਫਰਵਰੀ 2021 ਨੂੰ ਸਵੇਰੇ 11 ਵਜੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 5 ਫਰਵਰੀ  ਨੂੰ ਸ਼ਾਮ 3 ਵਜੇ ਤਕ ਉਮੀਦਵਾਰਾਂ ਵਲੋ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ ਤੇ ਇਸੇ ਦਿਨ ਸ਼ਾਮ 3 ਵਜੇ ਤੋਂ ਚੋਣ ਲੜ ਰਹੇ ਉਮੀਦਵਾਰਾਂ ਨੁੰ ਕਮਿਸ਼ਨ ਦੁਆਰਾ ਪ੍ਰਵਾਨਿਤ ਚੋਣ ਨਿਸ਼ਾਨਾਂ ਵਿਚੋ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।
            ਜ਼ਿਲਾ ਚੋਣਕਾਰ ਅਫ਼ਸਰ ਨੇ ਇਹ ਵੀ ਦੱਸਿਆ ਹੈ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਚੋਣਾਂ ਲਈ ਕਿਸੇ ਵੀ ਉਮੀਦਾਰ ਨੂੰ ਨੋ-ਡਿਊ ਸਰਟੀਫਿਕੇਟ ਨੋਮੀਨੇਸ਼ਨ ਪੇਪਰਾਂ ਨਾਲ ਲਾਉਣਾ ਲਾਜਮੀ ਨਹੀਂ ਹੈ। ਇਸ ਸੰਬੰਧੀ ਸਮੂਹ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ  ਚੋਣਾਂ ਸੰਬੰਧੀ ਵੇਰਵੇ  ਸਾਹਿਤ ਜਾਣਕਾਰੀ ਤੋਂ ਇਲਾਵਾ ਈ ਵੀ ਐਮ ਸਬੰਧੀ ਵੀ ਟਰੇਨਿੰਗ ਦਿਤੀ ਗਈ।     

No comments:

खबर एक नजर में देखे

Labels

पुरानी बीमारी से परेशान है तो आज ही शुरू करे सार्थक इलाज

पुरानी बीमारी से परेशान है तो आज ही शुरू करे सार्थक इलाज
हर बीमारी में रामबाण साबित होती है इलैक्ट्रोहोम्योपैथी दवा

Followers

संपर्क करे-

Haridutt Joshi. Punjab Ka Sach NEWSPAPER, News website. Shop NO 1 santpura Road Bathinda/9855285033, 01645012033 Punjab Ka Sach www.punjabkasach.com

Translate

देश-विदेश-खेल-सेहत-शिक्षा जगत की खबरे पढ़ने के लिए क्लिक करे।

देश-विदेश-खेल-सेहत-शिक्षा जगत की खबरे पढ़ने के लिए क्लिक करे।
हरिदत्त जोशी, मुख्य संपादक, contect-9855285033

हर गंभीर बीमारी में असरदार-इलैक्ट्रोहोम्योपैथी दवा

हर गंभीर बीमारी में असरदार-इलैक्ट्रोहोम्योपैथी दवा
संपर्क करे-

Amazon पर करे भारी डिस्काउंट के साथ खरीदारी

google.com, pub-3340556720442224, DIRECT, f08c47fec0942fa0
google.com, pub-3340556720442224, DIRECT, f08c47fec0942fa0

Search This Blog

Bathinda Leading NewsPaper

E-Paper Punjab Ka Sach 21 Nov 2024

HOME PAGE