ਬਠਿੰਡਾ. ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਨੂੰ ਸਮਾਰਟ ਕਲਾਸ ਰੂਮ ਬਣਾਉਣ ਲਈ ਹੋਈ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਧੋਬੀਆਣਾ ਸਕੂਲ ਦੇ ਸਮੂਹ ਸਟਾਫ ਵੱਲੋਂ ਆਪਣੇ ਪੱਧਰ ਤੇ ਅਧਿਆਪਕਾਂ ਨੇ ਫੰਡ ਇਕੱਠਾ ਕਰਕੇ ਸਕੂਲ ਦੇ ਬੱਚਿਆਂ ਨੂੰ ਸਮਾਰਟ ਕਲਾਸਾਂ ਲਗਾਉਣ ਲਈ ਐਲ ਸੀ ਡੀ ਲਗਾਈਆਂ ਗਈਆਂ ਹਨ । ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਨੂੰ ਸਕੂਲ ਮੁਖੀ ਮੁਨੀਸ਼ ਕੁਮਾਰ ਮਹਿਤਾ ਨੇ ਦੱਸਿਆ ਕਿ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਸੱਤ ਸੌ ਦੇ ਕਰੀਬ ਬੱਚਿਆਂ ਦੀ ਗਿਣਤੀ ਹੈ। ਅਤੇ 20 ਦੇ ਕਰੀਬ ਅਧਿਆਪਕਾਂ ਦੀ ਗਿਣਤੀ ਹੈ । ਸਕੂਲ ਦੇ ਬੱਚਿਆਂ ਦੇ ਨਤੀਜੇ ਬਹੁਤ ਹੀ ਵਧੀਆ ਆ ਰਹੇ ਹਨ । ਇਨ੍ਹਾਂ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਸਮਾਰਟ ਬਣਾਉਣ ਲਈ ਬੱਚਿਆਂ ਦੇ ਕਲਾਸ ਰੂਮਾਂ ਵਿੱਚ ਸਮਾਰਟ ਐਲ ਈ ਡੀ ਲਗਵਾ ਦਿੱਤੀਆਂ ਗਈਆਂ ਹਨ । ਇਨ੍ਹਾਂ ਐਂਲ ਈ ਡੀ ਲਗਵਾਉਣ ਲਈ ਪੂਰਨ ਸਟਾਫ ਨੇ ਸਹਿਯੋਗ ਦਿੱਤਾ । ਇਸ ਮੌਕੇ ਰਮਨਦੀਪ ਕੌਰ , ਸੀਮਾ ਰਾਣੀ , ਸੁਨੀਤਾ ਰਾਣੀ, ਜਸਪ੍ਰੀਤ ਕੌਰ,ਯੁਗਦੀਪ ਸਿੰਘ , ਰਮਨਦੀਪ ਕੌਰ, ਅਮਨਦੀਪ ਕੌਰ, ਸਵੀਤਾ ਰਾਣੀ ਪ੍ਰਵੀਨ ਰਾਣੀ, ਮਮਤਾ ਰਾਣੀ ਅਨੀਤਾ ਰਾਣੀ , ਰੇਖਾ ਰਾਣੀ, ਪੂਨਮ, ਬਲਜੀਤ ਕੌਰ , ਕੁਲਵਿੰਦਰ ਸਿੰਘ, ਵੀਰਦਵਿੰਦਰ ਸਿੰਘ , ਸੁਖਮੰਦਰ ਸਿੰਘ, ਆਦਿ ਅਧਿਆਪਕ ਹਾਜਰ ਸਨ ।
एक्टर धर्मेंद्र अस्पताल से डिस्चार्ज:डॉक्टर बोले- परिवार घर पर ही इलाज
चाहता है, दो दिन पहले भर्ती हुए थे
-
https://www.bhaskar.com/entertainment/bollywood/news/dharmendras-condition-is-improving-rapidly-136394407.html
7 घंटे पहले

कोई टिप्पणी नहीं:
एक टिप्पणी भेजें