ਬਠਿੰਡਾ. ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਸਕਿੱਲ ਡਿਵੈਲਪਮੈਂਟ ਸੈੱਲ ਨੇ ਕਾਲਜ ਦੇ ਫਿਜ਼ਿਕਸ ਵਿਭਾਗ ਦੇ ਸਹਿਯੋਗ ਨਾਲ ਬੀ.ਐਸ.ਸੀ.(ਨਾਨ-ਮੈਡੀਕਲ/ਸੀ.ਐਸ.), ਬੀ.ਐਸ.ਸੀ. ਆਨਰਜ਼ (ਫਿਜ਼ਿਕਸ) ਅਤੇ ਐਮ.ਐਸ.ਸੀ. (ਫਿਜ਼ਿਕਸ) ਦੇ ਵਿਦਿਆਰਥੀਆਂ ਲਈ 'ਅਰਦੂਇਨੋ ਦੀ ਮੁੱਢਲੀ ਵਰਤੋਂ' ਬਾਰੇ ਮਾਹਿਰ ਭਾਸ਼ਣ ਮਾਈਕਰੋਸਾਫ਼ਟ ਟੀਮਜ਼ ਰਾਹੀਂ ਆਨਲਾਈਨ ਕਰਵਾਇਆ। ਇਸ ਮਾਹਿਰ ਭਾਸ਼ਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ 'ਅਰਦੂਇਨੋ ਦੀ ਵਰਤੋਂ ਬਾਰੇ ਮੁੱਢਲਾ ਗਿਆਨ ਦੇਣਾ ਸੀ। ਇਸ ਭਾਸ਼ਣ ਵਿੱਚ ਬਾਬਾ ਫ਼ਰੀਦ ਕਾਲਜ ਦੇ 105 ਵਿਦਿਆਰਥੀਆਂ ਨੇ ਭਾਗ ਲਿਆ। ਇਹ ਭਾਸ਼ਣ ਦੇਣ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸ੍ਰੀ ਬਰਿੰਦਰਜੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੀ ਗੱਲਬਾਤ ਦੀ ਸ਼ੁਰੂਆਤ ਇੰਡਸਟਰੀ 4.0. ਦੀ ਜਾਣ ਪਹਿਚਾਣ ਨਾਲ ਕੀਤੀ। ਅੱਗੇ, ਉਨ੍ਹਾਂ ਨੇ ਵੈੱਬਸਾਈਟ ਟਿੰਕਰਕੈਡ ਡਾਟ ਕਾਮ 'ਤੇ 'ਅਰਦੂਇਨੋ ਦੇ ਕੁੱਝ ਮੁੱਢਲੇ ਪ੍ਰਯੋਗ ਆਨਲਾਈਨ ਪੇਸ਼ ਕੀਤੇ। ਫਿਰ ਉਨ੍ਹਾਂ ਨੇ ਮੈਟਲੈਬ ਸਾਫ਼ਟਵੇਅਰ ਦੀ ਵਰਤੋਂ ਕਰਦਿਆਂ ਝਪਕਦੇ ਮੁੱਢਲੇ ਐਲ.ਈ.ਡੀ. ਦਾ ਲਾਈਵ ਪ੍ਰਯੋਗ ਕੀਤਾ। ਇਹ ਸੈਸ਼ਨ ਬਹੁਤ ਇੰਟਰੈਕਟਿਵ ਸੀ ਅਤੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਵਿਗਿਆਨ ਅਤੇ ਟੈਕਨਾਲੋਜੀ ਦੇ ਵਿਕਾਸ ਵਿਚ ਕੰਪਿਊਟੇਸ਼ਨਲ ਟੂਲਜ਼ ਦੀ ਵਰਤੋਂ ਬਾਰੇ ਮਾਹਿਰ ਨੂੰ ਕਈ ਪ੍ਰਸ਼ਨ ਪੁੱਛੇ ਅਤੇ ਆਪਣੀਆਂ ਸ਼ੰਕਾਵਾਂ ਨੂੰ ਸਪੱਸ਼ਟ ਕੀਤਾ। ਮਾਹਿਰ ਬੁਲਾਰੇ ਦੁਆਰਾ ਪੇਸ਼ ਕੀਤੇ ਵਿਚਾਰ ਵਿਦਿਆਰਥੀਆਂ ਲਈ ਬਹੁਤ ਜਾਣਕਾਰੀ ਭਰਪੂਰ ਸਨ। ਕੰਪਿਊਟੇਸ਼ਨਲ ਟੂਲਜ਼ ਅਤੇ ਵਿਗਿਆਨ ਅਤੇ ਟੈਕਨਾਲੋਜੀ ਵਿੱਚ ਉਨ੍ਹਾਂ ਦੀਆਂ ਐਪਲੀਕੇਸ਼ਨਾਂ ਬਾਰੇ ਨਵੀਨਤਮ ਜਾਣਕਾਰੀ ਅਤੇ ਗਿਆਨ ਪ੍ਰਾਪਤ ਕਰ ਕੇ ਬਹੁਤ ਵਿਦਿਆਰਥੀ ਬਹੁਤ ਸੰਤੁਸ਼ਟ ਸਨ। ਵਿਦਿਆਰਥੀਆਂ ਨੇ ਅਜਿਹੇ ਮਹੱਤਵਪੂਰਨ ਅਤੇ ਜਾਣਕਾਰੀ ਭਰਪੂਰ ਭਾਸ਼ਣ ਕਰਵਾਉਣ ਲਈ ਹੁਨਰ ਵਿਕਾਸ ਸੈੱਲ, ਬਾਬਾ ਫ਼ਰੀਦ ਕਾਲਜ ਦੀ ਪ੍ਰਬੰਧਕੀ ਕਮੇਟੀ ਦੀ ਸ਼ਲਾਘਾ ਕੀਤੀ। ਸਮਾਗਮ ਦੀ ਸਮਾਪਤੀ ਮੌਕੇ ਫਿਜ਼ਿਕਸ ਵਿਭਾਗ ਦੇ ਮੁਖੀ ਅਤੇ ਫੈਕਲਟੀ ਵੱਲੋਂ ਮਾਹਿਰ ਬੁਲਾਰੇ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਦੀ ਵੀ ਭਰਪੂਰ ਪ੍ਰਸੰਸਾ ਕੀਤੀ ਗਈ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਸਕਿੱਲ ਡਿਵੈਲਪਮੈਂਟ ਸੈੱਲ ਅਤੇ ਫਿਜ਼ਿਕਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
पाकिस्तान में फिदायीन हमला, PM शहबाज बोले- भारत ने कराया:रक्षा मंत्री का
अलग दावा- अफगानिस्तान जिम्मेदार; इस्लामाबाद कोर्ट कैंपस ब्लास्ट में 12 की
मौत
-
पाकिस्तान की राजधानी इस्लामाबाद में हुए आत्मघाती बम विस्फोट को लेकर
प्रधानमंत्री शहबाज शरीफ और रक्षा मंत्री ख्वाजा आसिफ ने अलग-अलग दावे किए
हैं। PM शहबाज ...
8 घंटे पहले

कोई टिप्पणी नहीं:
एक टिप्पणी भेजें