ਬਠਿੰਡਾ - ਸੂਬੇ ਦੀ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਤੋਜ਼ ਹਰ ਵਰਗ ਨਿਰਾਸ਼ ਹੈ ਤੇ ਕਿਸੇ ਵੀ ਵਰਗ ਨੂੰ ਸੰਤੁਸ਼ਟ ਕਰਨ ਵਿਚ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ। ਇਹ ਦੋਸ਼ ਬਠਿੰਡਾ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੱਲੋਜ਼ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਲਗਾਏ। ਮਲੂਕਾ ਨੇ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਜ਼ 2017 ਦੀਆਂ ਚੌਣਾ ਤੋਜ਼ ਪਹਿਲਾ ਲੋਕਾਂ ਨਾਲ ਕੀਤੇ ਗਏ ਵਾਅਦਿਆ ਵਿਚੋ ਇਕ ਵੀ ਵਆਦਾ ਵਫਾ ਨਹੀ ਹੋਇਆ।
ਵਿਸ਼ੇਸ਼ ਤੌਰ ਤੇ ਸੂਬੇ ਦਾ ਨੌਜਵਾਨ ਵਰਗ ਸਰਕਾਰ ਤੋਜ਼ ਬੇਹੱਦ ਨਿਰਾਸ਼ ਹੈ ਕਿਉਜ਼ ਕਿ ਸਰਕਾਰ ਦੀ ਮਾੜੀ ਕਾਰਗੁਜਾਰੀ ਤੇ ਵਾਅਦਾ ਖਿਲਾਫੀ ਤੋਜ਼ ਸਭ ਤੋਜ਼ ਵੱਧ ਨੌਜਵਾਨ ਵਰਗ ਪ੍ਰਭਾਵਿਤ ਹੋਇਆ ਹੈ। 2017 ਦੀਆਂ ਵਿਧਾਨ ਸਭਾ ਚੌਣਾਂ ਤੋਜ਼ ਪਹਿਲਾ ਕੈਪਟਨ ਅਮਰਿੰਦਰ ਸਿੰਘ ਦੇ ਨੌਜਵਾਨ ਵਰਗ ਨੂੰ ਘਰ ਘਰ ਨੌਕਰੀ ਦੇਣ, ਕੱਚੇ ਅਤੇ ਠੇਕਾ ਅਧਾਰਿਤ ਮੁਲਾਜਮਾ ਨੂੰ ਪੱਕਾ ਕਰਨ ਅਤੇ ਸੂਬੇ ਵਿਚ ਰੁਜਗਾਰ ਦੇ ਨਵੇਜ਼ ਮੌਕੇ ਪੈਦਾ ਕਰਨ ਸਬੰਧੀ ਬਿਆਨ ਅਖਬਾਰਾ ਦੇ ਪਹਿਲੇ ਸਫਿਆ ਤੇ ਛਪਦੇ ਸਨ। ਸਰਕਾਰ ਬਣਨ ਤੋਜ਼ ਬਾਅਦ ਬਾਕੀ ਵਾਅਦਿਆ ਵਾਂਗ ਨੌਜਵਾਨਾ ਅਤੇ ਮੁਲਾਜਮਾ ਨਾਲ ਕੀਤੇ ਵਾਅਦਿਆ ਵਿਚੋਜ਼ ਇਕ ਵੀ ਵਾਅਦਾ ਪੂਰਾ ਨਹੀ ਹੋਇਆ।
ਸਰਕਾਰ ਨੇ ਨਵੀਆ ਨੌਕਰੀਆ ਤਾਂ ਕੀ ਦੇਣੀਆ ਸੀ ਬਲਕਿ ਸੇਵਾ ਕੇਜ਼ਦਰ ਅਤੇ ਹੋਰ ਕਈ ਅਦਾਰੇ ਬੰਦ ਕਰਕੇ ਪਹਿਲਾ ਤੋਜ਼ ਨੌਕਰੀ ਕਰ ਰਹੇ ਨੌਜਵਾਨਾ ਨੂੰ ਵਿਹਲੇ ਕਰ ਦਿੱਤਾ। ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਰਕਾਰ ਵੱਲੋਜ਼ ਨਾ ਤਾਂ ਕੋਈ ਨੌਕਰੀ ਦਿੱਤੀ ਗਈ ਤੇ ਨਾ ਹੀ ਲੰਬੇ ਸਮੇਜ਼ ਤੋਜ਼ ਠੇਕਾ ਅਧਾਰਿਤ ਜਾਂ ਕੱਚੇ ਮੁਲਾਜਮਾ ਨੂੰ ਪੱਕਾ ਕੀਤਾ ਗਿਆ। ਮਲੂਕਾ ਨੇ ਕਿਹਾ ਕਿ ਕਾਂਗਰਸ ਤੇ ਮੰਤਰੀ ਅਤੇ ਵਿਧਾਇਕ ਸਰਕਾਰ ਦੀ ਅਸਫਲਤਾ ਦਾ ਠਿੱਕਰਾ ਇਕੱਲੇ ਕੈਪਟਨ ਦੇ ਸਿਰ ਭੰਨ ਕੇ ਆਪ ਸੁਰਖਰੂਹ ਹੋਣਾ ਚਾਹੁੰਦੇ ਹਨ। ਅਸਲ ਵਿਚ ਕਾਂਗਰਸੀ ਮੰਤਰੀ ਤੇ ਵਿਧਾਇਕ ਹੁਣ ਕਿਸੇ ਨਵੇਜ਼ ਕਪਤਾਨ ਨੂੰ ਅੱਗੇ ਲਾ ਕੇ ਇਕ ਵਾਰ ਫਿਰ 2017 ਵਾਂਗ ਝੂਠੇ ਵਾਅਦਿਆ ਦੇ ਸਹਾਰੇ ਸੱਤਾ ਹਾਸਲ ਕਰਨਾ ਚਾਹੰੁਦੇ ਹਨ।
ਸਾਢੇ ਚਾਰ ਸਾਲ ਸੱਤਾ ਸੁਖ ਭੋਗ ਕੇ ਹੁਣ ਲੋਕਾਂ ਦੀ ਕਚਿਹਰੀ ਚ ਜਾਣ ਤੋਜ਼ ਡਰਦੇ ਕਾਂਗਰਸੀ ਮੰਤਰੀ ਤੇ ਵਿਧਾਇਕ ਡਰਾਮੇਬਾਜੀਆ ਕਰ ਰਹੇ ਹਨ। ਸੂਬੇ ਦੇ ਲੋਕ ਕਾਂਗਰਸ ਦੀ ਝੂਠ ਦੀ ਰਾਜਨੀਤੀ ਨੂੰ ਪਹਿਚਾਣ ਚੁੱਕੇ ਹਨ ਤੇ ਹੁਣ ਲੋਕ ਕਾਂਗਰਸ ਦੀਆਂ ਚਾਲਾ ਵਿਚ ਨਹੀ ਆਉਣਗੇ। ਸੂਬੇ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਸਰਕਾਰ ਦੀ ਅਸਫਲਤਾ ਤੇ ਮਾੜੀ ਕਾਰਗੁਜਾਰੀ ਲਈ ਪੂਰੇ ਦਾ ਪੂਰਾ ਮੰਤਰੀ ਮੰਡਲ ਤੇ ਵਿਧਾਇਕ ਜਿੰਮੇਵਾਰ ਹਨ। ਇਸ ਮੌਕੇ ਉਹਨਾਂ ਦੇ ਨਾਲ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਗਰਜੀਤ ਸਿੰਘ ਗੋਰਾ, ਬੂੱਟਾ ਸਿੰਘ ਭਾਈਰੂਪਾ, ਦੀਪਾ ਘੋਲੀਆ, ਨਰਦੇਵ ਭਾਈਰੂਪਾ, ਅਮਰਜੀਤ ਭੁੱਲਰ, ਚਰਨਜੀਤ ਬਰਾੜ, ਹਨੀ ਭੋਖੜਾ ਆਦਿ ਹਾਜਰ ਸਨ।
No comments:
Post a Comment