ਬਠਿੰਡਾ। ਚਾਰ ਸਾਲ ਦਾ ਮਾਸੂਮ ਬੱਚਾ ਸਤਿਗੁਰੂ ਪੁੱਤਰ ਰਾਜ ਕੁਮਾਰ ਜੋ ਪਿੰਡ Akbarpura Khudal (District Mansa) ਦਾ ਰਹਿਣ ਵਾਲਾ ਹੈ, ਬੱਚੇ ਨੇ ਗਲਤੀ ਨਾਲ ਪੰਜ ਦਿਨ ਪਹਿਲਾਂ ਰੀਮੋਟ ਦਾ ਸੈੱਲ ਨਿਗਲ ਲਿਆ। ਅੱਜ ਬੱਚੇ ਦੀ ਹਾਲਤ ਗੰਭੀਰ ਹੋਈ ਤਾਂ ਪਿੰਡ ਦੇ ਇੱਕ ਨੇਕਦਿਲ ਵਿਅਕਤੀ ਨੇ ਸਤਿਗੁਰੂ ਨੂੰ ਬਠਿੰਡਾ ਦੇ ਆਰ. ਗਗਨ ਗੈਸਟ੍ਰੋ ਕੇਅਰ ਹਸਪਤਾਲ ਦਾਖਿਲ ਕਰਵਾਇਆ। ਜਿੱਥੇ ਡਾਕਟਰ Gagandeep Goyal ਵਲੋਂ ਬੱਚੇ ਦੀ ਇੰਡੋਸਕੋਪੀ ਕਰਕੇ ਸੈਲ ਬਾਹਰ ਕਢਿਆ ਪਰ ਸੈਲ ਅੰਦਰ ਹੀ ਲੀਕ ਹੋ ਜਾਣ ਕਰਕੇ ਬੱਚੇ ਦੀ ਫ਼ੂਡ ਪਾਈਪ ਬੁਰੀ ਤਰ੍ਹਾਂ ਨਾਲ ਗੱਲ ਚੁੱਕੀ ਹੈ।
ਕਿਸੀ ਵੀ ਸਮੇਂ ਫੱਟ ਸਕਦੀ ਹੈ। ਸਰਜਨ ਕੋਲੋਂ ਆਪ੍ਰੇਸ਼ਨ ਕਰਵਾਉਣ ਦਾ ਖਰਚ ਵੈਸੇ ਤਾਂ ਬਹੁਤ ਹੀ ਮਹਿੰਗਾ ਹੈ ਪਰ ਡਾਕਟਰ ਗਗਨਦੀਪ ਗੋਇਲ ਜੀ ਵਲੋਂ ਇੱਕ ਸਰਜਨ ਡਾਕਟਰ ਨਾਲ ਸਿਰਫ ਮੇਜਰ ਆਪ੍ਰੇਸ਼ਨ ਫੀਸ ਲੈਣ ਦੀ ਗੁਜਾਰਿਸ਼ ਕੀਤੀ ਗਈ ਹੈ।
ਜੇਕਰ ਫ਼ੂਡ ਪਾਈਪ ਨਾ ਫਟੀ ਤਾਂ ਦਵਾਈਆਂ ਅਤੇ ਬਾਹਰੀ ਖ਼ਰਚ ਤਕਰੀਬਨ 40 ਹਜਾਰ ਅਤੇ ਜੇਕਰ ਫ਼ੂਡ ਪਾਈਪ ਫ਼ਟ ਗਈ ਤਾਂ ਆਪ੍ਰੇਸ਼ਨ, ਦਵਾਈਆਂ ਅਤੇ ਕੁੱਝ ਬਾਹਰੀ ਖਰਚ ਮਿਲਾ ਕੇ ਤਕਰੀਬਨ 85 ਹਜਾਰ ਖਰਚ ਹੋ ਸਕਦਾ ਹੈ। ਬੱਚੇ ਦਾ ਪਿਤਾ ਦਿਹਾੜੀਦਾਰ ਮਜਦੂਰ ਹੈ। ਆਰਥਿਕ ਹਾਲਤ ਬਹੁਤ ਮਾੜੇ ਨੇ। ਬੱਚੇ ਦੀ ਮਦਦ ਲਈ ਉਨ੍ਹਾਂ ਦੇ ਬੈਂਕ ਡਿਟੇਲ ਸ਼ੇਅਰ ਕਰ ਰਹੇਂ ਹਾਂ। Axis Bank, Account No. 918010068014617, Branch :- Bahadurpur, IFSC Code:- UTIB0002252 ਜੋ ਬੱਚੇ ਦੀ ਮਾਤਾ Satvir Kaur ਦੇ ਨਾਮ ਪਰ ਹੈ। ਬੱਚੇ ਦੇ ਤਾਏ ਦਾ ਸੰਪਰਕ ਨੰਬਰ 98725-79962 ਹੈ। ਹਸਪਤਾਲ ਵਿੱਚ ਜਾ ਕੇ ਸਿੱਧੀ ਮੱਦਦ ਵੀ ਕੀਤੀ ਜਾ ਸਕਦੀ ਹੈ। ਇੱਕ-ਇੱਕ ਰੁਪਏ ਦਾ ਸਹਿਯੋਗ ਇਸ ਮਾਸੂਮ ਨੂੰ ਬਚਾ ਸਕਦਾ ਹੈ।
No comments:
Post a Comment