ਬਠਿੰਡਾ-ਪ੍ਰਬੰਧਕੀ ਹਿਤਾਂ ਨੂੰ ਮੁੱਖ ਰੱਖਦਿਆਂ ਰਾਜ ਚੋਣ ਕਮਿਸ਼ਨ ਪੰਜਾਬ ਦੁਆਰਾ 14 ਫਰਵਰੀ 2021 ਨੂੰ ਨਗਰ ਨਿਗਮ ਬਠਿੰਡਾ ਦੀਆ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਜ਼ਿਲੇ ਦੇ ਚਾਰ ਪੋਲਿੰਗ ਬੂਥਾਂ ਵਿੱਚ ਤਬਦੀਲੀ ਕੀਤੀ ਗਈ ਹੈ। ਇਹ ਤਬਦੀਲੀ ਸਬੰਧਤ ਰਿਟਰਨਿੰਗ ਅਫਸਰਾਂ ਵੱਲੋਂ ਕੀਤੀ ਗਈ ਸਿਫਾਰਸ਼ ਦੇ ਆਧਾਰ ਤੇ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲਾ ਚੋਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦਿੱਤੀ।ਤਬਦੀਲ ਕੀਤੇ ਗਏ ਪੋਲਿੰਗ ਬੂਥਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਬਿਲਡਿੰਗ ਵਿੱਚ 4 ਬੂਥ ਬਣੇ ਹੋਣ ਕਾਰਨ ਅਤੇ ਬਿਲਡਿੰਗ ਦੀ ਗੈਲਰੀ ਦਾ ਰਸਤਾ ਭੀੜਾ ਹੋਣ ਕਰਕੇ ਪੋਲਿੰਗ ਬੂਥ 48-ਦਫ਼ਤਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਡਵੀਜ਼ਨ ਨੰਬਰ 3, ਭਾਗੂ ਰੋਡ ਬਠਿੰਡਾ ਤੋਂ ਤਬਦੀਲ ਕਰਕੇ ਦਫ਼ਤਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਡਵੀਜ਼ਨ ਨੰਬਰ 2, ਭਾਗੂ ਰੋਡ, ਬਠਿੰਡਾ ਕਰ ਦਿੱਤਾ ਗਿਆ ਹੈ ਅਤੇ ਪੋਲਿੰਗ ਬੂਥ 49-ਦਫ਼ਤਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਡਵੀਜ਼ਨ ਨੰਬਰ 3 ਬਠਿੰਡਾ ਤੋ ਬਦਲ ਕੇ ਦਫ਼ਤਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਡਵੀਜ਼ਨ ਨੰਬਰ 2 ਭਾਗੂ ਰੋਡ ਬਠਿੰਡਾ ਕਰ ਦਿੱਤਾ ਗਿਆ ਹੈ।
ਇਸੇ ਤਰਾਂ ਪੋਲਿੰਗ ਬੂਥ 118-ਸਰਕਾਰੀ ਸਕੂਲ ਘਨੱਈਆ ਨਗਰ ਬਠਿੰਡਾ ਵਿੱਚ ਕਮਰਿਆਂ ਦੀ ਘਾਟ ਕਾਰਨ ਪੋਲਿੰਗ ਬੂਥ ਬਦਲ ਕੇ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਨੇੜੇ ਖੇਡ ਸਟੇਡੀਅਮ ਬਠਿੰਡਾ ਅਤੇ ਪੋਲਿੰਗ ਬੂਥ 1-ਸਰਕਾਰੀ ਸੈਕੰਡਰੀ ਸਕੂਲ (ਕੁ) ਭਗਤਾ ਭਾਈਕਾ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਤੋਂ ਕਾਫੀ ਦੂਰ ਹੋਣ ਕਰਕੇ ਬਦਲ ਕੇ ਸਰਕਾਰੀ ਸੈਕੰਡਰੀ ਸਕੂਲ ਕੋਠਾ ਗੁਰੂ ਰੋਡ ਭਗਤਾ ਭਾਈਕਾ ਕਰ ਦਿੱਤਾ ਗਿਆ ਹੈ।
- ਪੰਜ ਲੱਖ ਤੱਕ ਦੀ ਮੁਫ਼ਤ ਇਲਾਜ ਦੀ ਸਹੂਲਤ ਲੈ ਸਕਦੇ ਹਨ ਲਾਭਪਾਤਰੀ
- ਕਾਰਡ ਬਣਾਉਣ ਲਈ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਲਗਾਏ ਜਾ ਰਹੇ ਹਨ ਕੈਂਪ
ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਅੱਗੇ ਹੋਰ ਦੱਸਿਆ ਕਿ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਜਿਹੜੇ ਲਾਭਪਾਤਰੀਆਂ ਦੇ ਬੀਮਾ ਕਾਰਡ ਬਣੇ ਹਨ, ਉਹ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਜ਼ਿਲੇ ਦੇ 14 ਸਰਕਾਰੀ ਅਤੇ 62 ਪ੍ਰਾਈਵੇਟ ਇਨਮਪੈਨਲਡ ਹਸਪਤਾਲਾਂ ਵਿੱਚ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਬੀਮਾ ਸਕੀਮ ਦੇ ਕਾਰਡ ਬਨਾਉਣ ਲਈ ਜ਼ਿਲੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਸਪੈਸ਼ਲ ਕੈਂਪ ਵੀ ਲਗਾਏ ਜਾ ਰਹੇ ਹਨ।