ਖੱਜਲਖੁਆਰ ਹੋ ਰਹੇ ਕਰੋਨਾ ਮਰੀਜ਼ਾ ਦੀ ਮਦੱਦ ਲਈ ਜਿਲ੍ਹਾ ਪ੍ਰਸ਼ਾਸ਼ਨ ਹੈਪਲ ਲਾਇਨ ਨੰਬਰ ਜਾਰੀ ਕਰੇ
ਬਠਿੰਡਾ. ਮੌਜੂਦਾ ਦੌਰ ਵਿੱਚ ਕੋਰੋਨਾ ਸੰਕਟ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਅੱਜ ਬਠਿੰਡਾ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਦੇ ਸਰਗਰਮ ਮੈਂਬਰਾਂ ਵੱਲੋਂ ਅੰਬੇਦਕਰ ਪਾਰਕ ਮਿੰਨੀ ਸੈਕਟਰੀਏਟ ਬਠਿੰਡਾ ਵਿੱਚ ਇਕੱਤਰ ਹੋ ਕੇ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ,ਰਾਜਪਾਲ, ਪੰਜਾਬ ਚੀਫ ਜਸਟਿਸ ਆਫ ਪੰਜਾਬ,ਸਿਹਤ ਮੰਤਰੀ ਪੰਜਾਬ,ਪ੍ਰਮੁੱਖ ਸਲਾਹਕਾਰ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਫੌਰੀ ਮੰਗਾਂ ਵੱਲ ਧਿਆਨ ਦਿਵਾਊ ਮੰਗ ਪੱਤਰ ਦੇ ਕੇ ਪੁਖਤਾ ਹੱਲ ਲਈ ਲੋੜੀਂਦੇ ਕਦਮ ਚੁੱਕਣ ਦੀ ਜ਼ੋਰਦਾਰ ਮੰਗ ਕੀਤੀ ਗਈ।
ਜਨਤਕ ਜਥੇਬੰਦੀਆਂ ਵਲੋਂ ਉਕਤ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਜ਼ਿਲ੍ਹੇ ਵਿੱਚ ਉਪਲੱਬਧ ਲੈਵਲ1 ਤੋਂ ਲੈਵਲ 3 ਤੱਕ ਬਿਸਤਰਿਆਂ, ਆਕਸੀਜਨ, ਸਟਾਫ, ਵੈਕਸੀਨ ਸਟਾਕ, ਕੋਰੋਨਾ ਲਈ ਲੋੜੀਂਦੀਆਂ ਦਵਾਈਆਂ ਦੇ ਸਟਾਕ ਦੀ ਜਾਣਕਾਰੀ ਵੈੱਬਸਾਈਟ ,ਪੋਰਟਲ, ਲੋਕਲ ਟੀ. ਵੀ. ਚੈਨਲਾਂ, ਅਖ਼ਬਾਰਾਂ ਜਾਂ ਹੋਰਨਾਂ ਮਾਧਿਅਮ ਰਾਹੀਂ ਸਮੂਹ ਲੋਕਾਂ ਨੂੰ ਉਪਲੱਬਧ ਕਰਵਾਇਆ ਜਾਵੇ ਅਤੇ ਹਰ ਦੋ ਘੰਟੇ ਬਾਅਦ ਇਸ ਦਾ ਅਪਡੇਟ ਜਾਰੀ ਕੀਤਾ ਜਾਵੇ।ਇਕਾਂਤਵਾਸ ਹੋ ਕੇ ਇਲਾਜ ਕਰਾ ਰਹੇ ਕੋਰੋਨਾ ਮਰੀਜ਼ਾਂ ਲਈ ਫਤਿਹ ਕਿੱਟਾਂ, ਆਕਸੀਜਨ ਅਤੇ ਹੋਰ ਡਾਕਟਰੀ ਸਹਾਇਤਾ ਮਰੀਜ਼ਾਂ ਦੇ ਘਰੇ ਪਹੁੰਚਣੀ ਯਕੀਨੀ ਬਣਾਈ ਜਾਵੇ।ਹਰੇਕ ਮਰੀਜ਼ਾਂ ਲਈ ਇਹ ਸਹੂਲਤਾਂ ਮੁਫ਼ਤ ਮੁਹੱਈਆ ਕਰਾਉਣ ਲਈ ਸਰਕਾਰ ਯਤਨ ਕਰੇ ।
ਜਨਤਕ ਜਥੇਬੰਦੀਆਂ ਨੇ ਕਿਹਾ ਕਿ ਜਬਰੀ ਕੋਰੋਨਾ ਟੈਸਟ ਕਰਨੇ ਰੋਕੇ ਜਾਣ ਅਤੇ ਜਬਰੀ ਵੈਕਸੀਨ ਲਵਾਉਣੀ ਬੰਦ ਕੀਤੀ ਜਾਵੇ।ਲੋੜਵੰਦ ਅਤੇ ਵੈਕਸੀਨ ਕਰਾਉਣ ਵਾਲੇ ਇਛੁੱਕ ਲੋਕਾਂ ਲਈ ਸਰਕਾਰ ਪੁਖਤਾ ਮਾਤਰਾ ਵਿਚ ਵੈਕਸੀਨ ਦਾ ਪ੍ਰਬੰਧ ਕਰੇ।ਸਰਕਾਰ ਮੁਲਾਜ਼ਮਾਂ ਨੂੰ ਜ਼ਬਰਦਸਤੀ ਤਨਖਾਹ ਕਟੌਤੀਆਂ, ਧੱਕੇ ਨਾਲ ਛੁੱਟੀ ਤੇ ਭੇਜਣ ਆਦਿ ਦੇ ਡਰਾਵਿਆਂ ਅਧੀਨ ਜਬਰੀ ਵੈਕਸੀਨ ਲਾਉਣ ਦੇ ਹੁਕਮ ਤੁਰੰਤ ਵਾਪਸ ਲਵੇ ।ਜਨਤਕ ਜਥੇਬੰਦੀਆਂ ਨੇ ਜ਼ੋਰ ਦੇ ਕੇ ਮੰਗ ਕੀਤੀ ਕਿ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਕੋਰੋਨਾ ਮਰੀਜ਼ਾਂ ਲਈ 25 ਬਿਸਤਰਿਆਂ ਅਤੇ 05 ਵੈਂਟੀਲੇਟਰ, ਕਮਿਊਨਿਟੀ ਹੈਲਥ ਸੈਂਟਰਾਂ ਵਿਚ ਕੋਰੋਨਾ ਮਰੀਜ਼ਾਂ ਲਈ 50ਬਿਸਤਰੇ ਅਤੇ10 ਵੈਂਟੀਲੇਟਰ ਸਬ ਡਿਵੀਜ਼ਨ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਲਈ100 ਬਿਸਤਰਿਆਂ ਅਤੇ 20 ਵੈਂਟੀਲੇਟਰ ਇਸੇ ਤਰਜ਼ ਉੱਤੇ ਹੋਰ ਹਸਪਤਾਲਾਂ ਵਿੱਚ ਉੱਚ ਮੈਡੀਕਲ ਅਦਾਰਿਆਂ ਵਿੱਚ ਵੈਂਟੀਲੇਟਰਾਂ' ਆਕਸੀਜਨ ,ਦਵਾਈਆਂ ਹੋਰ ਸਾਜ਼ੋ ਸਾਮਾਨ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਆਦਿ ਦੀ ਘਾਟ ਨੂੰ ਪੂਰਾ ਕੀਤਾ ਜਾਵੇ।
ਲੋੜੀਂਦੀ ਸਿਹਤ ਸਹੂਲਤਾਂ ਅਤੇ ਸੇਵਾਵਾਂ ਦੀ ਬਾਜ਼ਾਰ ਵਿੱਚ ਹੋ ਰਹੀ ਕਾਲਾਬਾਜ਼ਾਰੀ ਨੂੰ ਕਾਬੂ ਕੀਤਾ ਜਾਵੇ।ਕੋਰੋਨਾ ਮਹਾਮਾਰੀ ਦੌਰਾਨ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ਵਿੱਚ ਲੈ ਕੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ। ਸਰਕਾਰ ਤੁਰੰਤ ਅੈਮਰਜੈੰਸੀ ਸਿਜਤ ਬਜਟ 'ਚ ਵੱਡਾ ਵਾਧਾ ਕਰੇ।ਛੋਟੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਦੇ ਰੇਟਾਂ ਦੀ ਲਿਸਟ ਜਾਰੀ ਕਰ ਕੇ ਲੋਕਾਂ ਨੂੰ ਲੁੱਟ ਤੋਂ ਬਚਾਇਆ ਜਾਵੇ।ਬਠਿੰਡਾ ਦੇ ਏਮਜ਼ ਹਸਪਤਾਲ ਅੈੰਡਵਾਂਸ ਕੈਂਸਰ ਕੇਅਰ ਸੈਂਟਰ ਅਤੇ ਹੋਰ ਹਸਪਤਾਲਾਂ ਵਿੱਚ ਰੈਗੂਲਰ ਓ. ਪੀ. ਡੀ. ਚਾਲੂ ਰੱਖੀ ਜਾਵੇ ।ਇਨ੍ਹਾਂ ਹਸਪਤਾਲਾਂ ਨੂੰ ਕਰੋਨਾ ਤੋਂ ਬਿਨਾਂ ਹੋਰ ਬਿਮਾਰੀਆਂ ਦੇ ਇਲਾਜ ਲਈ ਆਮ ਲੋਕਾਂ ਲਈ ਵਰਤਿਆ ਜਾਵੇ ।
ਜੇਕਰ ਕਰੋਨਾ ਮਰੀਜ਼ ਨੂੰ ਸਰਕਾਰੀ ਜਾਂ ਪ੍ਰਾਇਵੇਟ ਹਸਪਤਾਲ ਚ ਇਲਾਜ ਲਈ ਬੈੱਡ ਨਹੀਂ ਮਿਲਦਾ ਤਾਂ ਜਿਲ੍ਹਾ ਪ੍ਰਸ਼ਾਸ਼ਨ ਲੋਕਾਂ ਲਈ ਹੈਲਪ ਨੰਬਰ ਜਾਰੀ ਕਰੇ।ਪਿਛਲੇ ਸਾਲ ਕੋਰੋਨਾ ਕਾਲ ਵਾਂਗ ਇਸ ਸਾਲ ਵੀ ਫਲਾਂ /ਸਬਜ਼ੀਆਂ,ਰਾਸ਼ਨ ਅਤੇ ਹੋਰ ਸਿਹਤ ਵਰਧਕ ਵਦਤਾਂ ਦੀ ਸਰਕਾਰੀ ਕੰਟ੍ਰੋਲਡ ਰੇਟ ਲਿਸਟ ਰੋਜ਼ਨਾ ਜਾਰੀ ਕੀਤੀ ਜਾਵੇ।ਲੋਕਾਂ ਦੇ ਦਿੱਤੇ ਟੈਕਸਾਂ ਵਿੱਚੋਂ ਸਰਕਾਰੀ ਖਰਚੇ ਤੇ ਦੋ ਦਰਜਨ ਤੋਂ ਵੱਧ ਸਰਕਾਰ ਵੱਲੋਂ ਖ਼ਰੀਦੇ ਵੈਂਟੀਲੇਟਰ ਨਿੱਜੀ ਹਸਪਤਾਲ ਤੋਂ ਵਾਪਸ ਲੈ ਕੇ ਸਰਕਾਰੀ ਹਸਪਤਾਲ ਵਿੱਚ ਇੰਸਟਾਲ ਕਰਕੇ ਮਾਹਰ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ ।ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਵਿੱਚ ਸੁਧਾਰ ਕੀਤਾ ਜਾਵੇ ਤਾਂ ਜੋ ਆਮ ਲੋਕ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋਂ ਬਚ ਸਕਣ ।ਆਗੂਆਂ ਨੇ ਸਰਕਾਰ ਨੂੰ ਕਿਹਾ ਕਿ ਕਰੋਨਾ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਦਾ ਇੱਕੋ ਇੱਕ ਢੰਗ ਲਾਕ ਡਾਊਨ ਜਾਂ ਕਰਫ਼ਿਊ ਨਹੀਂ ਬਲਕਿ ਇਸ ਨਾਲ ਲੋਕਾਂ ਵਿਚ ਭੁੱਖਮਰੀ,ਬੇਰੁਜ਼ਗਾਰੀ ਅਤੇ ਗ਼ਰੀਬੀ ਵਧਦੀ ਹੈ।ਪੰਜਾਬ ਸਰਕਾਰ ਵੱਲੋਂ ਕਰੋਨਾ ਸੰਕਟ ਦੌਰਾਨ ਮਜ਼ਦੂਰਾਂ, ਛੋਟੇ ਦੁਕਾਨਦਾਰਾਂ' ਰੇਹੜੀ-ਫੜ੍ਹੀ, ਰਿਕਸ਼ਾ ਚਾਲਕਾਂ, ਆਟੋ ਰਿਕਸ਼ਾ ਚਾਲਕਾਂ ਆਦਿ ਨੂੰ ਨਗਦ ਮਾਲੀ ਮਦਦ ਦਾ ਪ੍ਰਬੰਧ ਕੀਤਾ ਜਾਵੇ ।ਹੜਤਾਲ ਤੇ ਗਏ ਸਿਹਤ ਕਾਮੇ ਜਿਨ੍ਹਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸਰਕਾਰ ਨੂੰ ਸਿਹਤ ਸੇਵਾਵਾਂ ਦਿੱਤੀਆਂ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਕੋਰੋਨਾ ਬਿਮਾਰੀ ਸਬੰਧੀ ਅਧਿਅਾਪਕਾਂ ਦੀਅਾਂ ਲਗਾਈਆਂ ਡਿਊਟੀਆਂ ਨੂੰ ਰੱਦ ਕਰ ਕੇ ਮੈਡੀਕਲ ਸਿੱਖਿਆ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਭਰਤੀ ਕਰਕੇ ਉਨ੍ਹਾਂ ਨੂੰ ਇਨ੍ਹਾਂ ਡਿਊਟੀਆਂ ਉਤੇ ਤੈਨਾਤ ਕੀਤਾ ਜਾਵੇ ਤਾਂ ਜੋ ਬਿਮਾਰੀ ਦੀ ਹਾਲਤ ਵਿੱਚ ਮਰੀਜ਼ਾਂ ਨੂੰ ਸਹੀ ਗਾਈਡ ਕੀਤਾ ਜਾ ਸਕੇ ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਕਰੋਨਾ ਕਾਲ ਦੌਰਾਨ ਉਕਤ ਮੰਗਾਂ ਨੂੰ ਪੂਰਾ ਕਰੇ ਨਹੀਂ ਸਰਕਾਰ ਦੇ ਕੁਪ੍ਰਬੰਧ ਤੋਂ ਅੱਕੇ ਆਲ ਲੋਕ ਸੰਘਰਸ਼ਾਂ ਦੇ ਰਾਹ ਪੈਣ ਲਈ ਮਜ਼ਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਜਨਤਕ ਜੱਥੇਬੰਦੀਆ ਦੇ ਅੱਜ ਦੇ ਵਫ਼ਦ ਵਿੱਚ ਰੇਸ਼ਮ ਸਿੰਘ, ਬਲਜਿੰਦਰ ਸਿੰਘ,ਅਨਿਲ ਭੱਟ (ਡੀ.ਟੀ.ਐੱਫ਼. ਬਠਿੰਡਾ), ਪ੍ਰਿ. ਬੱਗਾ ਸਿੰਘ, ਪਿਰਤਪਾਲ ਸਿੰਘ ,ਅੈਡਵੋਕੇਟ ਸੁਦੀਪ (ਜਮਹੂਰੀ ਅਧਿਕਾਰ ਸਭਾ), ਗਗਨਦੀਪ ਸਿੰਘ (ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ), ਜਗਦੇਵ ਸਿੰਘ ਜੋਗੇਵਾਲਾ ( ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ), ਸਤਵਿੰਦਰ ਸੋਨੀ, ਹੇਮ ਰਾਜ (ਟੈਕਨੀਕਲ ਸਰਵਿਸਿਜ਼ ਯੂਨੀਅਨ), ਵਰਿੰਦਰ ਸਿੰਘ, ਗੁਰਵਿੰਦਰ ਸਿੰਘ ਪੰਨੂ, ਬਲਜਿੰਦਰ ਸਿੰਘ ਮਾਨ (ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ), ਵਿਕਾਸ ਗਰਗ (6060 ਮਾਸਟਰ ਕੈਡਰ ਯੂਨੀਅਨ), ਜਗਦੀਸ਼ ਕੁਮਾਰ (ਸਰੀਰਿਕ ਸਿੱਖਿਆ ਅਧਿਆਪਕ ਐਸੋਸੀਏਸ਼ਨ), ਕੁਲਵਿੰਦਰ ਕਟਾਰੀਆ (ਡਾਇਰੈਕਟ ਹੈੱਡਮਾਸਟਰ ਐਸੋਸੀਏਸ਼ਨ), ਸਰਬਜੀਤ ਮੌੜ (ਨੌਜੁਆਨ ਭਾਰਤ ਸਭਾ), ਅਵਤਾਰ ਸਿੰਘ (ਦਖ਼ਲ ਸੰਸਥਾ) ਸਮੇਤ ਹੋਰ ਆਗੂ ਵੀ ਸ਼ਾਮਲ ਸਨ।