ਬਠਿੰਡਾ :ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਵਿਦੇਸ਼ ’ਚ ਪੜਾਈ ਅਤੇ ਨੌਕਰੀ ਕਰਨ ਦੇ ਚਾਹਵਾਨ ਨੌਜਵਾਨ ਦੀ ਸਹੂਲਤ ਲਈ ਵਿਦੇਸ਼ੀ ਸਟੱਡੀ ਅਤੇ ਪਲੇਸਮੈਂਟ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਪੈਸ਼ਲ ਸੈਲ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਨੌਜਵਾਨ ਵਿਦਿਆਰਥੀਆਂ ਨੂੰ ਸਹੀ ਅਗਵਾਈ ਮਿਲ ਸਕੇ ਅਤੇ ਉਨਾਂ ਦੀ ਏਜੰਟਾਂ ਕੋਲੋ ਲੁਟ ਖਸੁੱਟ ਨਾ ਹੋਵੇ। ਇਸ ਸਬੰਧ ਵਿੱਚ ਸੇਵਾਵਾਂ ਲੈਣ ਲਈ ਬੇਰੁਜ਼ਗਾਰ ਨੌਜਵਾਨਾਂ ਦਾ ਪਹਿਲਾ ਬੈਚ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ ਸ਼੍ਰੀ ਤੀਰਥਪਾਲ ਸਿੰਘ ਅਤੇ ਕਲਰਕ ਸ਼੍ਰੀ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਦੇ ਦਫ਼ਤਰ ਫੇਸ -11, ਮੋਹਾਲੀ ਵਿਖੇ ਗਿਆ। ਉਨਾਂ ਦੱਸਿਆ ਕਿ ਪਹਿਲੇ ਬੈਚ ਵਿੱਚ ਵਿਦੇਸ਼ਾਂ ਵਿੱਚ ਪੜਾਈ ਅਤੇ ਪਲੇਸਮੈਂਟ ਨਾਲ ਸਬੰਧਤ ਵਿਸ਼ਿਆਂ ਉੱਪਰ ਹਰੇਕ ਵਿਦਿਆਰਥੀ ਨੂੰ ਨਿੱਜੀ ਤੌਰ ਤੇ ਮੁੱਢਲੀ ਅਤੇ ਢੁੱਕਵੀਂ ਜਾਣਕਾਰੀ ਉਪਲਬਧ ਕਰਵਾਈ ਗਈ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਵਿਖੇ ਪ੍ਰਾਰਥੀਆਂ ਨੂੰ ਸ਼੍ਰੀ ਰਾਜਨ ਸ਼ਰਮਾ ਅਤੇ ਮੈਡਮ ਕੰਵਲਪ੍ਰੀਤ ਕੌਰ ਵੱਲੋਂ ਵਿਦੇਸ਼ਾਂ ਵਿੱਚ ਸਿੱਖਿਆ ਅਤੇ ਨੌਕਰੀਆਂ ਦੇ ਵਿਸ਼ਿਆਂ ਸਬੰਧਤ ਜਾਣਕਾਰੀ ਦਿੱਤੀ ਅਤੇ ਨੌਜਵਾਨਾਂ ਨੂੰ ਇਨਾਂ ਸੇਵਾਵਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਕਿਹਾ। ਚਾਹਵਾਨ ਉਮੀਦਵਾਰ ਕਿਸੇ ਵੀ ਕੰਮ ਵਾਲੇ ਦਿਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਿਵਲ ਲਾਈਨਸ, ਨੇੜੇ ਚਿਲਡਰਨ ਪਾਰਕ ਵਿਖੇ ਸੰਪਰਕ ਕਰ ਸਕਦੇ ਹਨ।
पाकिस्तान पर अंतरराष्ट्रीय प्रतिबंध लगवाएंगे मुनीर? लीबियाई वॉर लॉर्ड से कर
ली सबसे बड़ी आर्म्स डील
-
कंगाली में घिरे पाकिस्तान ने ऐसी हरकत की है, जो आने वाले समय में उसी के गले
की फांस बनने वाली है. उसके ऊपर अंतरराष्ट्रीय प्रतिबंध और राजनयिक रूप से
अलग-थल...
16 घंटे पहले

कोई टिप्पणी नहीं:
एक टिप्पणी भेजें